ਹੁਣ ਫਿਊਚਰ ਸਮਾਰਟਫੋਨਸ ਨੂੰ ਵੀ ਆਵੇਗਾ ਪਸੀਨਾ

01/23/2020 11:57:36 PM

ਗੈਜੇਟ ਡੈਸਕ—ਸਮਾਰਟਫੋਨ ਨੂੰ ਲਗਾਤਾਰ ਇਸਤੇਮਾਲ ਕਰਨ ਨਾਲ ਉਨ੍ਹਾਂ ਦਾ ਗਰਮ ਹੋਣਾ ਆਮ ਗੱਲ ਹੈ ਅਤੇ ਇਹ ਕਾਰਨ ਹੈ ਕਿ ਡਿਵਾਈਸੇਜ਼ ਨੂੰ ਬ੍ਰੇਕ ਦਿੰਦੇ ਰਹਿਣਾ ਜ਼ਰੂਰੀ ਹੈ। ਵਿਗਿਆਨਕਾਂ ਨੇ ਸਮਾਰਟਫੋਨਸ ਨੂੰ ਗਰਮ ਹੋਣ ਤੋਂ ਰੋਕਨ ਦਾ ਇਕ ਖਾਸ ਤਰੀਕਾ ਵੀ ਕੱਢਿਆ ਹੈ, ਜਿਸ 'ਚ ਡਿਵਾਈਸੇਜ਼ ਗਰਮ ਹੋਣ 'ਤੇ ਉਨ੍ਹਾਂ 'ਤੇ ਪਸੀਨਾ ਆਵੇਗਾ। ਇਸ ਤਰ੍ਹਾਂ ਸਮਾਰਟਫੋਨ ਦਾ ਤਾਪਮਾਨ ਕੰਟਰੋਲ ਕੀਤਾ ਜਾ ਸਕੇਗਾ। ਤਾਪਮਾਨ ਘੱਟ ਰੱਖਣ ਲਈ ਕਰੀਬ ਤਿੰਨ ਵਾਲਾਂ ਜਿੰਨੀ ਮੋਟਾਈ ਦੀ ਇਕ ਕੋਟਿੰਗ ਕੰਮ ਕਰੇਗੀ। ਇਹ ਕੋਟਿੰਗ ਬਹੁਤ ਘੱਟ ਮਾਤਰਾ 'ਚ ਪਸੀਨੇ ਦੀ ਤਰ੍ਹਾਂ ਪਾਣੀ ਰੀਲੀਜ਼ ਕਰੇਗੀ, ਜਿਸ ਨਾਲ ਇਲੈਕਟ੍ਰਾਨਿਕਸ ਦਾ ਤਾਪਮਾਨ ਇਕ ਬਰਾਬਰ ਬਣਿਆ ਰਹੇ ਅਤੇ ਵਧੇ ਨਾ। ਪਾਣੀ ਦੀ ਇਹ ਬਹੁਤ ਘੱਟ ਮਾਤਰਾ ਗੈਸ ਦੇ ਤੌਰ 'ਤੇ ਭਾਫ ਬਣ ਕੇ ਉੱਡ ਜਾਵੇਗੀ ਅਤੇ ਇਸ ਦੇ ਨਾਲ ਹੀ ਫੋਨ ਦਾ ਤਾਪਮਾਨ ਇਕ ਬਰਾਬਰ ਬਣਿਆ ਰਹੇਗਾ। ਚੀਨ ਦੇ ਵਿਗਿਆਨਕਾਂ ਨੇ ਇਸ ਨੂੰ ਡਿਵੈੱਲਪ ਕੀਤਾ ਹੈ ਅਤੇ ਕਿਹਾ ਹੈ ਕਿ ਫਿਲਹਾਲ ਇਹ ਤਕਨੀਕ ਕਾਫੀ ਮਹਿੰਗੀ ਹੈ ਪਰ ਫਿਊਚਰ ਡਿਵਾਈਸੇਜ਼ 'ਚ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਨਹੀਂ ਹੋਵੇਗੀ ਓਵਰਹੀਟਿੰਗ
ਨਵੀਂ ਤਕਨਾਲੋਜੀ ਦਾ ਇਸਤੇਮਾਲ ਹਰੇਕ ਤਰ੍ਹਾਂ ਦੇ ਇਲੈਕਟ੍ਰਾਨਿਕ ਡਿਵਾਈਸੇਜ਼ 'ਚ ਕੀਤਾ ਜਾਂਦਾ ਹੈ ਜਿਨ੍ਹਾਂ 'ਚ ਸਮਾਰਟਫੋਨਸ ਤੋਂ ਲੈ ਕੇ ਟੈਬਲੇਟ ਤਕ ਸ਼ਾਮਲ ਹਨ। ਵਿਗਿਆਨਕਾਂ ਨੂੰ ਉਮੀਦ ਹੈ ਕਿ ਇਸ ਦੀ ਮਦਦ ਨਾਲ ਓਵਰਹੀਟਿੰਗ ਦੀ ਦਿੱਕਤ ਦੂਰ ਕੀਤੀ ਜਾ ਸਕੇਗੀ। ਸ਼ੰਘਾਈ ਯੂਨੀਵਰਸਿਟੀ 'ਚ ਰੈਫ੍ਰੀਜਰੇਸ਼ਨ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸੀਨੀਅਰ ਆਥਰ ਰੂਜੂ ਵਾਂਗ ਨੇ ਕਿਹਾ ਕਿ ਇਨ੍ਹਾਂ ਮਾਈਕ੍ਰੋਇਲੈਕਟ੍ਰਾਨਿਕਸ ਨੂੰ ਡਿਵੈੱਲਪ ਕਰਕੇ ਥਰਮਲ ਮੈਨੇਜਮੈਂਟ ਦੀ ਨਵੀਂ ਤਕਨੀਕ ਨੂੰ ਇਲੈਕਟ੍ਰਾਨਿਕ ਡਿਵਾਈਸੇਜ਼ 'ਚ ਲਾਗੂ ਕੀਤਾ ਜਾ ਸਕਦਾ ਹੈ ਜੋ ਡਿਵਾਈਸੇਜ਼ ਟਾਈਟ ਪੈਕ ਹੋਣ ਕਾਰਨ ਜਲਦੀ ਗਰਮ ਹੋ ਜਾਂਦੇ ਹਨ।

ਇਸ ਲਈ ਗਰਮ ਹੁੰਦੇ ਹਨ ਫੋਨ
ਜੇਕਰ ਤੁਸੀਂ ਸਮਾਰਟਫੋਨ ਇਸੇਤਮਾਲ ਕਰਦੇ ਹੋ ਤਾਂ ਤੁਹਾਨੂੰ ਕਦੇ ਨਾ ਕਦੇ ਫੋਨ ਦੀ ਓਵਰਹੀਟਿੰਗ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਸਮਾਰਟਫੋਨ ਦੀ ਵਰਤੋਂ ਕਰਨ ਵੇਲੇ ਅਸੀਂ ਕੁਝ ਅਜਿਹੀਆਂ ਗਲਤੀਆਂ ਕਰਦੇ ਹਾਂ ਜਿਸ ਨਾਲ ਸਮਾਰਟਫੋਨ ਜ਼ਰੂਰਤ ਤੋਂ ਜ਼ਿਆਦਾ ਗਰਮ ਹੋ ਜਾਂਦਾ ਹੈ। ਆਮਤੌਰ 'ਤੇ ਫੋਨ ਗੇਮ ਖੇਡਣ ਵੇਲੇ, ਚਾਰਜਿੰਗ ਵੇਲੇ ਜਾਂ ਫਿਰ ਵੀਡੀਓ ਸਟਰੀਮਿੰਗ ਕਾਰਣ ਓਵਰਹੀਟ ਹੋ ਜਾਂਦੇ ਹਨ। ਅਜਿਹੇ 'ਚ ਫਿਲਹਾਲ ਆਪਣੇ ਡਿਵਾਈਸ ਨੂੰ ਗਰਮ ਹੋਣ ਤੋਂ ਬਚਣ ਲਈ ਇਸਤੇਮਾਲ ਦੌਰਾਨ ਥੋੜੇ-ਥੋੜੇ ਸਮੇਂ ਬਾਅਦ ਬ੍ਰੇਕ ਦੇਣੀ ਜ਼ਰੂਰੀ ਹੁੰਦੀ ਹੈ।


Karan Kumar

Content Editor

Related News