ਫੇਸਬੁਕ ਦੇ ਇਸ ਫੀਚਰ ਨਾਲ Linkedin ਨੂੰ ਲੱਗੇਗਾ ਝਟਕਾ

Tuesday, Nov 08, 2016 - 02:58 PM (IST)

 ਫੇਸਬੁਕ ਦੇ ਇਸ ਫੀਚਰ ਨਾਲ Linkedin ਨੂੰ ਲੱਗੇਗਾ ਝਟਕਾ

ਜਲੰਧਰ : ਫੇਸਬੁਕ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜਿਸ ਨਾਲ ਲਿੰਕਡਇਨ ਕਾਰਪਸ. ਜੋ ਕਿ ਰਿਕਰੂਟਿੰਗ ਬਿਜ਼ਨੈੱਸ ਹੈ, ਨੂੰ ਇਕ ਤਗੜਾ ਕੰਪੀਟੀਸ਼ਨ ਮਿਲ ਸਕਦਾ ਹੈ। ਇਸ ਨਵੇਂ ਫੀਚਰ ਤਹਿਤ ਫੇਸਬੁਕ ''ਚ ਪੇਜ ਐਡਮਿਨ ਨੌਕਰੀਆਂ ਦੀ ਪੋਸਟਿੰਗ ਕਰ ਸਕੇਗਾ ਤੇ ਕੈਂਡੀਡੇਟਸ ਦੀਆਂ ਐਪਲੀਕੇਸ਼ਨਜ਼ ਵੀ ਰਿਸੀਵ ਕਰ ਸਕੇਗਾ। ਕੰਪਨੀ ਦੇ ਪ੍ਰਵਕਤਾ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਫੇਸਬੁਕ ''ਤੇ ਕਈ ਛੋਟੇ ਬਿਜ਼ਨੈੱਸ ਨੌਕਰੀਆਂ ਤੇ ਭਰਤੀ ਨੂੰ ਲੈ ਕੇ ਪੋਸਟ ਕਰ ਰਹੇ ਹਨ।


ਲਿੰਕਡਇਨ ਨੂੰ ਜ਼ਿਆਦਾਤਰ ਰੈਵਿਨਿਊ ਜਾਬ ਹੰਟਿੰਗ ਤੇ ਰਿਕਰੂਟਰਸ ਤੋਂ ਮਿਲਣ ਵਾਲੀ ਮਹੀਨਾਵਾਰ ਫੀਸ ਤੋਂ ਮਿਲਦਾ ਹੈ। ਟੈੱਕ ਕ੍ਰੰਚ ਦੀ ਰਿਪੋਰਟ ਦੇ ਮੁਤਾਬਿਕ ਦੂਸਰੇ ਪਾਸੇ ਫੇਸਬੁਕ ਦਾ ਜਾਬਸ ਫੀਚਰ ਬਿਜ਼ਨੈੱਸ ਪੇਜਿਸ ''ਤੇ ਜ਼ਿਆਦਾ ਟ੍ਰੈਫਿਕ ਪ੍ਰੋਵਾਈਡ ਕਰਵਾਉਂਦਾ ਹੈ ਜੋ ਕਿ ਛੋਟੇ ਬਿਜ਼ਨੈੱਸਿਜ਼ ਲਈ ਜ਼ਿਆਦਾ ਲਾਭਦਾਇਕ ਹੈ। ਅਕਤੂਬਰ ਮਹੀਨੇ ''ਚ ਫੇਸਬੁਕ ਨੇ ਮਾਰਕੀਟ ਪਲੇਸ ਲਾਂਚ ਕੀਤਾ ਸੀ ਜਿਸ ''ਚ ਲੋਕ ਸੋਸ਼ਲ ਮੀਡੀਆ ਨੈੱਟਵਰਕ ''ਚ ਸਾਮਾਨ ਖਰੀਦ ਤੇ ਵੇਚ ਸਕਦੇ ਹਨ। ਹੁਣ ਜਾਬ ਰਿਕਰੂਟਮੈਂਟਸ ਫੀਚਰ ਨਾਲ ਲੱਗ ਰਿਹਾ ਹੈ ਕਿ ਫੇਸਬੁਕ ਹਰ ਪੱਖੋਂ ਲੋਕਾਂ ਨੂੰ ਆਪਣੇ ਨਾਲ ਜੋੜੇ ਰੱਖਣਾ ਚਾਹੁੰਦੀ ਹੈ।


Related News