ਇਸ ਨਵੀਂ ਐਪ ਨਾਲ ਪੁਰਾਣੇ ਗੈਜੇਟ ਨੂੰ ਵੇਚਣਾ ਹੋਇਆ ਹੋਰ ਵੀ ਆਸਾਨ

Tuesday, May 03, 2016 - 04:04 PM (IST)

ਇਸ ਨਵੀਂ ਐਪ ਨਾਲ ਪੁਰਾਣੇ ਗੈਜੇਟ ਨੂੰ ਵੇਚਣਾ ਹੋਇਆ ਹੋਰ ਵੀ ਆਸਾਨ
ਜਲੰਧਰ— ਮਾਰਕੀਟ ''ਚ ਕਈ ਤਰ੍ਹਾਂ ਦੀਆਂ ਅਜਿਹੀਆਂ ਐਪਸ ਉਪਲੱਬਧ ਹਨ ਜੋ ਗੈਜੇਟ ਦੀ ਅਨੁਮਾਨਿਤ ਕੀਮਤ ਬਾਰੇ ਜਾਣਕਾਰੀ ਤਾਂ ਦਿੰਦੀਆਂ ਹਨ ਪਰ ਇਨ੍ਹਾਂ ''ਚ ਸਾਮਾਨ ਨੂੰ ਖਰੀਦਾਰ ਤੱਕ ਪਹੁੰਚਾਉਣਾ ਅਤੇ ਪੇਮੈਂਟਲੈਣ ''ਚ ਯੂਜ਼ਰ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਇਨ੍ਹਾਂ ਮੁਸ਼ਕਲਾਂ ਨੂੰ ਕੈਸ਼ਿਫਾਈ ਨਾਂ ਦੀ ਇਕ ਨਵੀਂ ਐਪ ਦੂਰ ਕਰ ਦੇਵੇਗੀ। ਇਸ ਐਪ ਨਾਲ ਤੁਸੀਂ ਘਰ ਬੈਠੇ ਆਪਣੇ ਪੁਰਾਣੇ ਸਮਾਰਟਫੋਨ ਤੋਂ ਲੈ ਕੇ ਵਾਸ਼ਿੰਗ ਮਸ਼ੀਨ ਤੱਕ ਦੀ ਵੈਲਿਊਸ਼ਨ ਕਰਕੇ ਵੇਚ ਕਰਦੇ ਹੋ। ਇਸ ਲਈ ਤੁਹਾਨੂੰ ਬੱਸ ਕੁਝ ਅਹਿਮ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਜਿਸ ਦੇ ਆਧਾਰ ''ਤੇ ਤੁਹਾਡੇ ਸਾਮਾਨ ਦੀ ਕੀਮਤ ਦਾ ਅਨੁਮਾਨ ਲਗਾਇਆ ਜਾਵੇਗਾ। ਇਸ ਐਪ ਦੀ ਖਾਸ ਗੱਲ ਇਹ ਹੈ ਕਿ ਸਾਮਾਨ ਨੂੰ ਵੇਚਣ ਲਈ ਤੁਹਾਨੂੰ ਕਿਸੇ ਵੀ ਸੈਂਟਰ ਦੇ ਨਾਂ ਤਾਂ ਚੱਕਰ ਲਗਾਉਣ ਦੀ ਲੋੜ ਹੋਵੇਗੀ ਤੇ ਨਾ ਹੀ ਆਪਣੇ ਗੈਜੇਟ ਨੂੰ ਸੈਂਟਰ ''ਚ ਭੇਜਣ ਦੀ ਲੋੜ ਹੋਵੇਗੀ। 
ਕਿਵੇਂ ਕੰਮ ਕਰੇਗੀ ਇਹ ਐਪ:
1. ਜੇਕਰ ਤੁਸੀਂ ਇਸਤੇਮਾਲ ਕਰ ਰਹੇ ਸਮਾਰਟਫੋਨ ਨੂੰ ਹੀ ਵੇਚਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਐਪ ਨੂੰ ਫੋਨ ''ਚ ਡਾਊਨਲੋਡ ਕਰਨਾ ਪਵੇਗਾ। 
2. ਕੈਸ਼ਿਫਾਈ ਐਪ ਡਾਊਨਲੋਡ ਕਰਨ ਤੋਂ ਬਾਅਦ ਇਸ ਨੂੰ ਓਪਨ ਕਰੋ ਅਤੇ “diagnose * sell this phone?”ਦੇ ਵਿਕਲਪ ''ਤੇ ਟੈਪ ਕਰੋ। 
3. ਇਸ ਤੋਂ ਬਾਅਦ ਇਹ ਐਪ ਆਪਣੇ ਆਪ ਤੁਹਾਡੇ ਡਿਵਾਈਸ ਦੀ ਬਲੂਟੂਥ, ਬੈਟਰੀ, ਵਾਈ-ਫਾਈ ਅਤੇ ਜੀ.ਪੀ.ਐੱਸ. ਦੀ ਜਾਂਚ ਕਰਨ ਲੱਗੇਗੀ, ਨਾਲ ਹੀ ਇਹ ਵਾਲਿਊਮ ਬਟਨ, ਕੈਮਰਾ ਫਰੰਟ ਅਤੇ ਬੈਕ, ਸਪੀਕਰ ਆਦਿ ਨੂੰ ਵੀ ਜਾਂਚੇਗੀ ਅਤੇ ਫੋਨ ਦੀ ਟੱਚ ਰਿਸਪਾਂਸ ਨੂੰ ਵੀ ਚੈੱਕ ਕਰੇਗੀ। 
4. ਇਸ ਸਭ ਤੋਂ ਬਾਅਦ ਤੁਹਾਡੇ ਕੋਲੋਂ ਫੋਨ ਦੇ ਬਿੱਲ, ਚਾਰਜਰ, ਇਅਰਫੋਨ ਅਤੇ ਹੋਰ ਐਕਸੈਸਰੀਜ਼ ਦੀ ਉਪਲੱਬਧਤਾ ਬਾਰੇ ਪੁੱਛਿਆ ਜਾਵੇਗਾ ਅਤੇ ਇਸ ਪ੍ਰੋਸੈੱਸ ਤੋਂ ਬਾਅਦ ਤੁਹਾਡੇ ਫੋਨ ਦੀ ਅਨੁਮਾਨਿਤ ਕੀਮਤ ਤੁਹਾਨੂੰ ਦੱਸ ਦਿੱਤੀ ਜਾਵੇਗੀ। 
ਗੈਜੇਟ ਨੂੰ ਵੇਚਣ ਦਾ ਤਰੀਕਾ-
1. ਜੇਕਰ ਤੁਸੀਂ ਕਿਸੇ ਅਜਿਹੇ ਸਮਾਰਟਫੋਨ ਜਾਂ ਗੈਜੇਟ ਨੂੰ ਵੇਚਣਾ ਚਾਹੁੰਦੇ ਹੋ ਜਿਸ ਨੂੰ ਤੁਸੀਂ ਇਸਤੇਮਾਲ ਨਹੀਂ ਕਰ ਰਹੇ ਤਾਂ ਇਸ ਐਪ ਜਾਂ ਵੈੱਬ ''ਤੇ ਦਿੱਤੇ ਗਏ ਨਿਰਦੇਸ਼ ਨੂੰ ਫੋਲੋ ਕਰਕੇ ਆਪਣੇ ਗੈਜੇਟ ਦੀ ਕੰਪਨੀ ਅਤੇ ਮਾਡਲ ਨੰਬਰ ਇੰਸਰਟ ਕਰੋ। 
2. ਇਸ ਤੋਂ ਬਾਅਦ ਤੁਹਾਨੂੰ ਤੁਹਾਡੇ ਗੈਜੇਟ ਨਾਲ ਸੰਬੰਧਿਤ ਸਵਾਲ ਜਿਵੇਂ ਕਿ ਐਕਸੈਸਰੀਜ਼, ਡੇਟ ਆਫ ਪਰਚੇਸ ਅਤੇ ਫੋਨ ''ਚ ਕਿਸੇ ਵੀ ਤਰ੍ਹਾਂ ਦੇ ਡੈਮੇਜ ਨਾਲ ਸੰਬੰਧਿਤ ਸਵਾਲ ਪੁੱਛੇ ਜਾਣਗੇ। 
3. ਇਸ ਪ੍ਰਕਿਰਿਆ ਨੂੰ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਤੁਹਾਡੇ ਗੈਜੇਟ ਦੀ ਅਨੁਮਾਨਿਤ ਕੀਮਤ ਦੱਸ ਦਿੱਤੀ ਜਾਵੇਗੀ। 
 
ਦੋਵਾਂ ਹੀ ਪ੍ਰੋਸੈੱਸ ਤੋਂ ਬਾਅਦ ਜੇਕਰ ਤੁਸੀਂ ਕੈਸ਼ਿਫਾਈ ਦੀ ਅਨੁਮਾਨਿਤ ਕੀਮਤ ਤੋਂ ਸੰਤੁਸ਼ਟ ਹੋ ਤਾਂ ਕੈਸ਼ਿਫਾਈ ਨਾਓ ''ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੇ ਕੋਲੋਂ ਤੁਹਾਡਾ ਨਾਂ, ਪਤਾ, ਸੰਪਰਕ ਕਰਨ ਲਈ ਫੋਨ ਨੰਬਰ ਅਤੇ ਈ-ਮੇਲ ਆਈ.ਡੀ. ਮੰਗੀ ਜਾਵੇਗੀ। ਇਸ ਤੋਂ ਬਾਅਦ ਕੰਪਨੀ ਦਾ ਏਜੰਟ ਤੁਹਾਡੇ ਘਰ ਆਏਗਾ ਅਤੇ ਕੀਮਤ ਦਾ ਕੈਸ਼ ''ਚ ਭੁਗਤਾਨ ਕਰ ਦੇਵੇਗਾ। ਕੰਪਨੀ ਇਸ ਕੰਮ ਲਈ 2 ਜਾਂ 3 ਦਿਨਾਂ ਦਾ ਸਮਾਂ ਲੈਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਹੋਰ ਸਾਈਟਾਂ ਦੀ ਤੁਲਨਾ ''ਚ ਇਸ ਵਿਚ ਤੁਹਾਡੀ ਕਾਂਟੈੱਕਟ ਡਿਟੇਲ ਪ੍ਰਾਈਵੇਟ ਰੱਖੀ ਜਾਵੇਗੀ। ਇਸ ਐਪ ''ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਨਾਲ ਐਕਸਚੇਂਜ, ਵਾਊਚਰ ਜਾਂ ਪੁਆਇੰਟਸ ਦੇ ਵਿਕਲਪ ਨਹੀਂ ਦਿੱਤੇ ਜਾਣਗੇ, ਸਿੱਧਾ ਤੁਹਾਨੂੰ ਤੁਹਾਡੇ ਡਿਵਾਈਸ ਲਈ ਨਕਦੀ ਦੇ ਰੂਪ ''ਚ ਪੈਸੇ ਦੇ ਦਿੱਤੇ ਜਾਣਗੇ। ਇਹ ਐਪ ਸਿਰਫ ਐਂਡ੍ਰਾਇਡ ''ਤੇ ਆਧਾਰਿਤ ਸਮਾਰਟਫੋਨਸ ਲਈ ਹੀ ਉਪਲੱਬਧ ਹੈ। ਇਸ ਐਪ ਨੂੰ ਤੁਸੀਂ ਇਸ ਦਿੱਤੇ ਗਏ ਲਿੰਕ ''ਤੇ ਕਲਿੱਕ ਕਰਕੇ ਡਾਊੁਨਲੋਡ ਕਰ ਸਕਦੇ ਹੋ।
play.google.com/store/apps/details

Related News