ਇਸ ਐਪ ਦੀ ਮਦਦ ਨਾਲ ਹੁਣ ਘਰ ਬੈਠੇ ਬੁਲਾਓ ਪਲੰਬਰ, ਕਾਰਪੇਂਟਰ ਅਤੇ ਇਲੈਕਟ੍ਰਿਸ਼ਨ

Thursday, Jun 15, 2017 - 02:26 PM (IST)

ਇਸ ਐਪ ਦੀ ਮਦਦ ਨਾਲ ਹੁਣ ਘਰ ਬੈਠੇ ਬੁਲਾਓ ਪਲੰਬਰ, ਕਾਰਪੇਂਟਰ ਅਤੇ ਇਲੈਕਟ੍ਰਿਸ਼ਨ

ਜਲੰਧਰ- ਤੁਸੀਂ ਘਰ 'ਚ ਪਲੰਬਰ, ਕਾਰਪੇਂਟਰ, ਇਲੈਕਟ੍ਰਿਸ਼ਨ ਤੋਂ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ 'Cheep App' ਰਾਹੀਂ ਘਰ ਬੈਠੇ ਹੀ ਉਨ੍ਹਾਂ ਨੂੰ ਬੁਲਾ ਸਕਦੇ ਹੋ ਅਤੇ ਸਹੀ ਕੀਮਤ 'ਚ ਆਪਣਾ ਕੰਮ ਕਰਵਾ ਸਕਦੇ ਹੋ। ਟਾਪਸ ਗਰੁੱਪ ਨੇ ਹਾਲਹੀ 'ਚ ਮੁੰਬਈ, ਦਿੱਲੀ ਅਤੇ ਬੈਂਗਲੂਰੁ 'ਚ ਇਸ ਐਪ ਆਧਾਰਤ ਸੇਵਾ ਨੂੰ ਪੇਸ਼ ਕੀਤਾ ਹੈ। 
ਟਾਪਸ ਗਰੁੱਪ ਦੇ ਚੇਅਰਮੈਨ ਡਾ. ਟੀਵਾਨ ਰਾਹੁਲ ਨੰਦਾ ਨੇ ਕਿਹਾ ਕਿ ਅੱਜ ਦੀ ਦੌੜ-ਭੱਜ ਭਰੀ ਜ਼ਿੰਦਗੀ 'ਚ ਹਰ ਕੋਈ ਘਰ ਅਤੇ ਦਫਤਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ 'ਚ ਲੱਗਾ ਹੈ। ਘਰੇਲੂ ਕੰਮਾਂ ਨੂੰ ਕਰਾਉਣ ਲਈ ਭਰੋਸੇਮੰਦ ਕਾਰੀਗਰ ਨੂੰ ਲੱਭਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਇਨ੍ਹਾਂ ਕੰਮਾਂ 'ਚ ਕਾਫੀ ਸਮਾਂ ਵੀ ਲੱਗ ਜਾਂਦਾ ਹੈ ਜਿਸ ਨਾਲ ਘਰ-ਦਫਤਰ ਦੇ ਦੂਜੇ ਕੰਮ ਰੁੱਕ ਜਾਂਦੇ ਹਨ। ਅਜਿਹੇ 'ਚ ਅਸੀਂ ਇਸ ਸਮੱਸਿਆ ਦਾ ਹੱਲ ਲੱਭਦੇ ਹੋਏ ਚੀਪ ਐਪ ਤਿਆਰ ਕੀਤੀ ਹੈ। ਅਸੀਂ ਇਸ ਰਾਹੀਂ ਘਰੇਲੂ ਸਾਜ-ਸੰਭਾਲ ਸੇਵਾਵਾਂ ਅਤੇ ਗਾਹਕਾਂ ਦੇ ਵਿਚ ਦੀ ਦੂਰੀ ਨੂੰ ਖਤਮ ਕੀਤਾ ਹੈ। ਇਸ ਵਿਚ ਅਸੀਂ ਭਰੋਸੇਮੰਦ ਅਤੇ ਕਾਬਲ ਪੇਸ਼ੇਵਰਾਂ ਨੂੰ ਸ਼ਾਮਲ ਕੀਤਾ ਹੈ। 

 

PunjabKesari

 

 

ਟਾਪਸ ਗਰੁੱਪ ਦੇ ਵਿਗਿਆਪਨ ਮੁਤਾਬਕ ਇਸ ਐਪ ਰਾਹੀਂ ਪਲੰਬਰ, ਕਾਰਪੇਂਟਰ, ਇਲੈਕਟ੍ਰੀਸ਼ੀਅਨ, ਕਲੀਨਰਜ਼, ਟਿਊਨਰਜ਼, ਬੇਬੀ ਸਿਟਰਜ਼ ਸਮੇਤ ਤਮਾਮ ਤਰ੍ਹਾਂ ਦੀਆਂ ਘਰੇਲੂ ਸੇਵਾਵਾਂ ਅਤੇ ਕੰਮਾਂ ਲਈ ਕਾਬਲ ਕਾਰੀਗਰ ਉਪਲੱਬਧ ਹੋਣਗੇ। ਡਾਕਟਰ ਨੰਦਾ ਨੇ ਕਿਹਾ ਕਿ ਐਪ ਨੂੰ ਜਾਰੀ ਕਰਦੇ ਹੋਏ ਸਾਨੂੰ ਗਰਵ ਮਹਿਸੂਸ ਹੋ ਰਿਹਾ ਹੈ ਕਿ ਹੁਣ ਘਰੇਲੂ ਕੰਮਾਂ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ।


Related News