ਤੁਹਾਡੀ ਆਵਾਜ਼ ਤੋਂ ਪਤਾ ਲੱਗ ਜਾਵੇਗਾ ਤਸੀਂ ਡਿਪ੍ਰੈਸ਼ਨ ’ਚ ਹੋ ਜਾਂ ਨਹੀਂ

07/20/2019 3:53:23 PM

ਗੈਜੇਟ ਡੈਸਕ– ਆਰਟੀਫੀਸ਼ੀਅਲ ਇੰਟੈਲੀਜੈਂਸੀ (ਏ.ਆਈ।) ਨੂੰ ਲੈ ਕੇ ਦੁਨੀਆ ਭਰ ਦੀਆਂ ਤਮਾਮ ਟੈਕਨਾਲੋਜੀ ਕੰਪਨੀਆਂ ਕੰਮ ਕਰ ਰਹੀਆਂ ਹਨ। ਏ.ਆਈ. ਹੁਣ ਇਨਸਾਨਾਂ ਨਾਲ ਗੱ ਕਰਨ ’ਚ ਸਮਰੱਥ ਹੇ ਗਈ ਹੈ ਅਤੇ ਨਾਲ ਹੀ ਏ.ਆਈ. ਹੁਣ ਇਨਸਾਨਾਂ ਦੀ ਤਰ੍ਹਾਂ ਸਮਝਦਾਰ ਵੀ ਹੋਣ ਲੱਗੀ ਹੈ। ਕਈ ਰੋਬੋਟਸ ’ਚ ਇਨ੍ਹਾਂ ਦਾ ਬਖੂਬੀ ਇਸਤੇਮਾਲ ਹੋ ਰਿਹਾ ਹੈ। ਉਥੇ ਹੀ ਏ.ਆਈ. ਹੁਣ ਇਕ ਕਦਮ ਹੋਰ ਅੱਗੇ ਵਧ ਚੁੱਕੀ ਹੈ। ਏ.ਆਈ. ਹੁਣ ਤੁਹਾਡੀ ਆਵਾਜ਼ ਸੁਣ ਕੇ ਦੱਸ ਸਕਦਾ ਹੈ ਕਿ ਤੁਸੀਂ ਡਿਪ੍ਰੈਸ਼ਨ ’ਚ ਹੋ ਜਾਂ ਨਹੀਂ। ਯੂਨੀਵਰਸਿਟੀ ਆਫ ਅਲਬਰਟਾ ਦੇ ਕੰਪਿਊਟਰ ਸਾਇੰਸ ਦੇ ਵਿਗਿਆਨੀਆਂ ਨੇ ਇਕ ਅਜਿਹੀ ਤਕਨੀਕ ਤਿਆਰ ਕੀਤੀ ਹੈ ਜੋ ਲੋਕਾਂ ਨੂੰ ਡਿਪ੍ਰੈਸ਼ਨ ਤੋਂ ਉਬਰਨ ’ਚ ਮਦਦ ਕਰੇਗੀ। ਖਾਸ ਗੱਲ ਇਹ ਹੈ ਕਿ ਇਹ ਤਕਨੀਕ ਨਿਰਾਸ਼ ਲੋਕਾਂ ਦੀ ਪਛਾਣ ਉਨ੍ਹਾਂ ਦੀ ਆਵਾਜ਼ ਤੋਂ ਕਰੇਗੀ।

ਕੁਝ ਦਿਨ ਪਹਿਲਾਂ ਆਈ ਵਰਲਡ ਹੈਲਥ ਆਰਗਨਾਈਜੇਸ਼ਨ ਦੀ ਇਕ ਰਿਪੋਰਟ ਮੁਤਾਬਕ, ਨਿਰਾਸ਼ ਦੇਸ਼ਾਂ ’ਚ ਭਰਤ 6ਵੇਂ ਸਥਾਨ ਤੇ ਹੈ। ਭਾਰਤ ’ਚ 5.6 ਕਰੋੜ ਲੋਕ ਉਦਾਸੀ ਨਾਲ ਪੀੜਤ ਹਨ, ਉਥੇ ਹੀ 3.8 ਕਰੋੜ ਲੋਕ ਚਿੜਚਿੜੇਪਨ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। 

ਐਪ ਰਾਹੀਂ ਲਈ ਜਾਣਗੇ ਵਾਇਸ ਸੈਂਪਲ
ਇਸ ਤਕਨੀਕ ਨੂੰ ਤਿਆਰ ਕਨਰ ਵਾਲੇ ਮਸ਼ਰੁਰਾ ਤਨਸਿਮ ਅਤੇ ਪ੍ਰੋਫੈਸਰ ਐਲਿਨੀ ਸਟ੍ਰਾਯੁਲਿਆ ਮੁਤਾਬਕ, ਉਦਾਸੀ ਦਾ ਪਤਾ ਲਗਾਉਣ ਲਈ ਮੋਬਾਇਲ ਐਪ ਦਾ ਇਸਤੇਮਾਲ ਕੀਤਾ ਜਾਵੇਗਾ। ਐਪ ਤੋਂ ਉਸ ਸਮੇਂ ਡਾਟਾ ਲਿਆ ਜਾਵੇਗਾ ਜਦੋਂ ਇਨਸਾਨ ਆਮ ਗੱਲਾਂ ਕਰ ਰਿਹਾ ਹੋਵੇਗਾ। ਵਲਡ ਹੈਲਥ ਆਰਗਨਾਈਜੇਸ਼ਨ ਮੁਤਾਬਕ, ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਇਹ ਤਕਨੀਕ ਇਨਸਾਨੀਅਤ ਲਈ ਮਦਦਗਾਰ ਸਾਬਤ ਹੋਵੇਗੀ। 


Related News