ਹੁਣ ਗੂਗਲ ਪਲੇ ਰਾਹੀਂ ਭੁਗਤਾਨ ਕਰ ਸਕਣਗੇ ਏਅਰਟੈੱਲ ਤੇ ਵੋਡਾਫੋਨ ਯੂਜ਼ਰਸ

Monday, Jan 02, 2017 - 02:31 PM (IST)

ਹੁਣ ਗੂਗਲ ਪਲੇ ਰਾਹੀਂ ਭੁਗਤਾਨ ਕਰ ਸਕਣਗੇ ਏਅਰਟੈੱਲ ਤੇ ਵੋਡਾਫੋਨ ਯੂਜ਼ਰਸ
ਜਲੰਧਰ- ਗੂਗਲ ਇੰਡੀਆ ਨੇ ਪਿਛਲੇ ਸਾਲ ਮਈ ਮਹੀਨੇ ''ਚ ਗੂਗਲ ਪਲੇ ਕਰੀਅਰ ਬਿਲਿੰਗ ਸੇਵਾ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਇਹ ਸੇਵਾ ਸਿਰਫ ਆਈਡੀਆ ਦੇ ਗਾਹਕਾਂ ਲਈ ਸੀ। ਹੁਣ ਵੋਡਾਫੋਨ ਅਤੇ ਏਅਰਟੈੱਲ ਦੇ ਪੋਸਟਪੇਡ ਗਾਹਕ ਵੀ ਆਪਣੇ ਐਂਡਰਾਇਡ ਸਮਾਰਟਫੋਨ ''ਚ ਬਿਲਿੰਗ ਦੀ ਇਹ ਆਪਸ਼ਨ ਦੇਖ ਸਕਣਗੇ। 
ਭਾਰਤੀ ਗਾਹਕਾਂ ਨੂੰ ਗੂਗਲ ਪਲੇ ਤੋਂ ਐਪਸ, ਕਿਤਾਬਾਂ, ਸਿਨੇਮਾ ਅਤੇ ਹੋਰ ਡਿਜੀਟਲ ਕੰਟੈਂਟ ਖਰੀਦਣ ਲਈ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੈੱਟਬੈਂਕਿੰਗ ਅਤੇ ਰੀਡੀਮ ਕੋਡ ਵਰਗੇ ਭੁਗਤਾਨ ਦੇ ਆਪਸ਼ਨ ਮਿਲਦੇ ਹਨ। ਆਈਡੀਆ ਦੇ ਪੋਸਟਪੇਡ ਗਾਹਕਾਂ ਲਈ ਕਰੀਅਰ ਬਿਲਿੰਗ ਵੀ ਹੈ। ਹਾਲਾਂਕਿ ਹੁਣ ਆਈਡੀਆ ਤੋਂ ਇਲਾਵਾ ਏਅਰਟੈੱਲ ਅਤੇ ਵੋਡਾਫੋਨ ਦੇ ਯੂਜ਼ਰ ਵੀ ਸਿੱਧਾ ਫੋਨ ਬਿੱਲ ਰਾਹੀਂ ਭੁਗਤਾਨ ਕਰ ਸਕਣਗੇ। 
ਇਸ ਸੁਵਿਧਾ ਨੂੰ ਇਸਤੇਮਾਲ ਕਰਕੇ ਯੂਜ਼ਰ ਗੂਗਲ ਪਲੇ ਤੋਂ ਆਪਣੀ ਪਸੰਦ ਦੀ ਐਪ ਜਾਂ ਡਿਜੀਟਲ ਕੰਟੈਂਟ ਖਰੀਦ ਸਕਦੇ ਹੋ ਅਤੇ ਕੀਮਤ ਫੋਨ ਦੇ ਬਿੱਲ ''ਚ ਜੁੜ ਜਾਵੇਗੀ। ਉਦਾਹਰਣ ਦੇ ਤੌਰ ''ਤੇ ਜਦੋਂ ਤੁਸੀਂ ਐਪ ਖਰੀਦਦੇ ਹੋ ਤਾਂ ਉਸ ਦੀ ਕੀਮਤ 15 ਮਿੰਟ ਬਾਅਦ ਤੁਹਾਡੇ ਫੋਨ ਬਿੱਲ ''ਚ ਜੁੜ ਜਾਵੇਗੀ। ਇਹ ਫੀਚਰ ਅਜੇ ਚੁਣੇ ਹੋਏ ਯੂਜ਼ਰਜ਼ ਲਈ ਹੀ ਕੰਮ ਕਰ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਇਸ ਨੂੰ ਹੌਲੀ-ਹੌਲੀ ਦੋਵਾਂ ਟੈਲੀਕਾਮ ਕੰਪਨੀਆਂ ਦੇ ਪੋਸਟਪੇਡ ਗਾਹਕਾਂ ਲਈ ਉਪਲੱਬਧ ਕਰਾਇਆ ਜਾ ਰਿਹਾ ਹੈ। ਅਜੇ ਸਿਰਫ ਪੋਸਟਪੇਡ ਯੂਜ਼ਰ ਹੀ ਇਸ ਫੀਚਰ ਦੀ ਵਰਤੋਂ ਕਰ ਸਕਣਗੇ। ਸਾਫ ਨਹੀਂ ਹੈ ਕਿ ਪ੍ਰੀਪੇਡ ਗਾਹਕ ਕਦੋਂ ਤੋਂ ਇਸ ਸੇਵਾ ਦੀ ਵਰਤੋਂ ਕਰ ਸਕਣਗੇ।

Related News