ਸਮਾਰਟਫੋਨ ਕੁਨੈਕਟਿਡ ਡਿਵਾਈਸ ਨਾਲ ਪਤਾ ਲੱਗੇਗਾ ਜ਼ੀਕਾ, ਡੇਂਗੂ ਅਤੇ ਚਿਕਨਗੁਨੀਆ ਦਾ

Sunday, Mar 26, 2017 - 11:23 AM (IST)

ਸਮਾਰਟਫੋਨ ਕੁਨੈਕਟਿਡ ਡਿਵਾਈਸ ਨਾਲ ਪਤਾ ਲੱਗੇਗਾ ਜ਼ੀਕਾ, ਡੇਂਗੂ ਅਤੇ ਚਿਕਨਗੁਨੀਆ ਦਾ
ਜਲੰਧਰ- ਜ਼ੀਕਾ, ਚਿਕਨਗੁਨੀਆ ਨਾਲ ਹੁਣ ਤੱਕ ਪਤਾ ਨਹੀਂ ਕਿੰਨੇ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਇਹ ਬੀਮਾਰੀਆਂ ਬਹੁਤ ਤੇਜ਼ੀ ਨਾਲ ਇਨਸਾਨ ਨੂੰ ਆਪਣੀ ਗ੍ਰਿਫਤ ਵਿਚ ਲੈ ਲੈਂਦੀਆਂ ਹਨ ਅਤੇ ਇਨ੍ਹਾਂ ਦੇ ਇਲਾਜ ਵਿਚ ਵੀ ਕਾਫ਼ੀ ਲੰਬਾ ਸਮਾਂ ਲੱਗਦਾ ਹੈ। ਹੁਣ ਰਿਸਰਚਰਸ ਦੀ ਇਕ ਟੀਮ ਨੇ ਇਕ ਅਜਿਹੀ LAMP ਬਾਕਸ ਨਾਂ ਦੀ ਡਿਵਾਈਸ ਬਣਾਈ ਹੈ ਜੋ ਐਪ ਦੇ ਰਾਹੀਂ ਤੁਹਾਡੇ ਸਮਾਰਟਫੋਨ ਦੇ ਨਾਲ ਕੁਨੈਕਟ ਹੋ ਕੇ ਸਿਰਫ਼ 30 ਮਿੰਟਾਂ ਵਿਚ ਹੀ ਇਹ ਪਤਾ ਲਗਾ ਲਵੇਗੀ ਕਿ ਤੁਹਾਨੂੰ ਡੇਂਗੂ, ਚਿਕਨਗੁਨੀਆ ਜਾਂ ਜ਼ੀਕਾ ਹੈ ਜਾਂ ਨਹੀਂ।  
 
ਐਕਸਟਰਾ ਸੈਂਪਲਸ ਦੀ ਘੱਟ ਪਵੇਗੀ ਜ਼ਰੂਰਤ 
ਇਸ ਡਿਵਾਈਸ ਨੂੰ ਯੂ. ਐੱਸ. ਡਿਪਾਰਟਮੈਂਟ ਆਫ ਐਨਰਜੀ ਦੇ ਸਬ ਪਾਰਟ ਸੰਦੀਆ ਨੈਸ਼ਨਲ ਲੈਬਸ (Sandia National Labs)  ਦੀ ਟੀਮ ਨੇ ਵਿਕਸਿਤ ਕੀਤਾ ਹੈ। ਇਸ ਡਿਵਾਈਸ ਵਿਚ ਲੂਪ ਮੀਡੀਏਟਿਡ ਆਈਸੋਥਰਮਲ ਐਂਪਲੀਫਿਕੇਸ਼ਨ (loop- mediated isothermal amplification ) ਡਾਗਨੋਸਟਿਕ ਮੈਥਡ ਦੀ ਵਰਤੋਂ ਕੀਤੀ ਗਈ ਹੈ, ਜੋ ਟੈਸਟਿੰਗ ਤੋਂ ਪਹਿਲਾਂ ਖੂਨ ਜਾਂ ਮੂਤਰ ਜਿਹੇ ਬਾਇਲੋਜੀਕਲ ਸੈਂਪਲਸ ਦੀ ਐਕਸਟਰਾ ਜ਼ਰੂਰਤ ਨੂੰ ਘੱਟ ਕਰੇਗਾ, ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ। ਇਸ ਨਵੀਂ ਡਿਵਾਈਸ ਨਾਲ ਵਾਇਰਲ RNA ਨੂੰ ਬਿਨਾਂ ਹੀਟਿੰਗ ਅਤੇ ਕੂਲਿੰਗ ਦੇ ਸਿੱਧੇ ਹੀ RAW  ਅਨਪ੍ਰੋਸੈਸਡ ਸੈਂਪਲਸ ਨਾਲ ਐਂਪਲੀਫਾਈ ਕੀਤਾ ਜਾ ਸਕੇਗਾ। 
 
ਅਜਿਹੇ ਕੰਮ ਕਰੇਗੀ ਇਹ ਡਿਵਾਈਸ
ਇਸ LAMP ਬਾਕਸ ਉੱਤੇ ਟੈਸਟ ਕਰਨ ਲਈ ਸਮਾਰਟਫੋਨ ਨੂੰ ਇਸ ਬਾਕਸ ਦੇ ਉਪਰ ਲਗਾ ਕੇ ਐਪ ਨੂੰ ਓਪਨ ਕਰਨਾ ਹੋਵੇਗਾ। ਇਹ ਐਪ ਹੀਟਰ ਨੂੰ ਆਨ ਕਰ ਦੇਵੇਗੀ ਅਤੇ ਸੈਪਲਸ ਨੂੰ 65 ਡਿਗਰੀ ਸੈਲਸੀਅਸ (150 ਡਿਗਰੀ ਫਾਰਨਹੀਟ) ਉੱਤੇ ਅੱਧੇ ਘੰਟੇ ਲਈ ਰੱਖਿਆ ਜਾਵੇਗਾ। ਇਸ ਸਮੇਂ ਦੌਰਾਨ ਐਪ ਫੋਨ ਦੇ ਕੈਮਰੇ ਨਾਲ ਇਸ ਨੂੰ ਐਨਲਾਇਸ ਕਰੇਗੀ ਅਤੇ ਲੈਬ ਟੈਕਨੀਸ਼ੀਅਨ ਦੀਆਂ ਅੱਖਾਂ ਤੋਂ ਵੀ ਬਿਹਤਰ ਮਾਨੀਟਰ ਕਰੇਗੀ। 30 ਮਿੰਟਾਂ ਦੇ ਬਾਅਦ ਇਹ ਐਪ ਰਿਜ਼ਲਟ ਦੇ ਦੇਵੇਗੀ ਅਤੇ ਪਬਲਿਕ ਹੈਲਥ ਅਥਾਰਿਟੀ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਅਲਰਟ ਕਰੇਗੀ ਤਾਂ ਕਿ ਰੋਗ ਦੀ ਰੋਕਥਾਮ ਲਈ ਜਲਦ ਤੋਂ ਜਲਦ ਜ਼ਰੂਰੀ ਕਦਮ ਚੁੱਕੇ ਜਾ ਸਕਣ। 
 
ਸਰਲ ਇੰਟਰਫੇਸ 
ਸੰਦੀਆ ਨੈਸ਼ਨਲ ਲੈਬਾਰਟਰੀ ਦੇ ਕੈਮੀਕਲ ਇੰਜੀਨੀਅਰ ਨੇ ਕਿਹਾ ਹੈ ਕਿ ਇਸ ਡਿਵਾਈਸ ਨੂੰ ਚਲਾਉਣ ਵਾਲੀ ਐਪ ਦੇ ਇੰਟਰਫੇਸ ਨੂੰ ਸਿੰਪਲ ਮਤਲਬ ਕਿ ਸਰਲ ਬਣਾਇਆ ਗਿਆ ਹੈ ਅਤੇ ਕੋਈ ਵੀ ਇਸ ਡਿਵਾਈਸ ਨੂੰ ਆਪਰੇਟ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਰਿਵਾਇਤੀ ਲੈਬਾਰਟਰੀ ਵਿਚ ਸੈਂਪਲ ਨੂੰ ਚੈੱਕ ਕਰਨ ਲਈ ਵਰਤੋਂ ਕੀਤੇ ਜਾਣ ਵਾਲੇ ਟੂਲਸ ਨੂੰ ਸਮਾਰਟਫੋਨ ਵਿਚ ਲੱਗੇ ਕੈਮਰਾ ਸੈਂਸਰ ਨਾਲ ਰਿਪਲੇਸ ਕੀਤਾ ਹੈ। ਛੇਤੀ ਹੀ ਇਸ ਸਮਾਰਟਫੋਨ ਕੰਟਰੋਲਡ ਬੈਟਰੀ ਆਪਰੇਟਿਡ ਡਾਇਗਨੋਸਟਿਕ ਡਿਵਾਈਸ ਨੂੰ 100 ਡਾਲਰ (ਕਰੀਬ 6,537 ਰੁਪਏ) ਕੀਮਤ ਵਿਚ ਉਪਲਬਧ ਕੀਤਾ ਜਾਵੇਗਾ ।

Related News