ਫੇਸਬੁੱਕ ’ਤੇ ਹੁਣ ਆਪਣੇ ਪਸੰਦੀਦਾ ਗਾਣੇ ਨਾਲ ਕਰੋ ਪੋਸਟ

03/18/2019 1:23:24 PM

ਗੈਜੇਟ ਡੈਸਕ–  ਹਮੇਸ਼ਾ ਅਜਿਹਾ ਹੁੰਦਾ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਗਾਣਾ ਬਹੁਤ ਪਸੰਦ ਆਉਂਦਾ ਹੈ ਤਾਂ ਤੁਹਾਡਾ ਮਨ ਕਰਦਾ ਹੈ ਕਿ ਇਸ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਦੋਸਤਾਂ ਨੂੰ ਦੱਸਿਆ ਜਾਵੇ ਜਾਂ ਆਪਣੀ ਕਿਸੇ ਵੀਡੀਓ ਨਾਲ ਸ਼ੇਅਰ ਕੀਤਾ ਜਾਵੇ। ਫੇਸਬੁੱਕ ਨੇ ਇਸ ਸੁਵਿਧਾ ਲਈ ਕਈ ਭਾਰਤੀ ਸੰਗੀਤ ਕੰਪਨੀਆਂ ਨਾਲ ਕਰਾਰ ਕੀਤਾ ਹੈ। ਫੇਸਬੁੱਕ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਟੀ-ਸੀਰੀਜ਼ ਮਿਊਜ਼ਿਕ, ਜ਼ੀ-ਮਿਊਜ਼ਿਕ ਅਤੇ ਯੱਸ਼ ਰਾਜ ਫਿਲਮਸ ਸਮੇਤ ਕਈ ਦੂਜੀਆਂ ਭਾਰਤੀ ਸੰਗੀਤ ਕੰਪਨੀਆੰ ਨਾਲ ਕਰਾਰ ਕੀਤਾ ਹੈ। ਇਸ ਨਾਲ ਯੂਜ਼ਰਜ਼ ਨੂੰ ਫੇਸਬੁੱਕ ’ਤੇ ਆਪਣੇ ਪੋਸਟ ਜਾਂ ਵੀਡੀਓ ਦੇ ਨਾਲ ਸੰਗੀਤ ਨੂੰ ਸ਼ੇਅਰ ਕਰਨ ਦੀ ਸੁਵਿਧਾ ਮਿਲੇਗਾ। ਇੰਸਟਾਗ੍ਰਾਮ ’ਤੇ ਵੀ ਲੋਕਾਂ ਨੂੰ ਇਹ ਸੁਵਿਧਾ ਮਿਲੇਗੀ। 

ਫੇਸਬੁੱਕ ਨੇ ਕਿਹਾ ਹੈ ਕਿ ਹੁਣ ਭਾਰਤੀ ਯੂਜ਼ਰਜ਼ ਹਜ਼ਾਰਾਂ ਲਾਈਸੈਂਸ ਪ੍ਰਾਪਤ ਸੰਗੀਤ ਨੂੰ ਫੇਸਬੁੱਕ ਨੇ ਆਪਣੇ ਪੋਸਟ ਅਤੇ ਵੀਡੀਓ ਦੇ ਨਾਲ ਸ਼ੇਅਰ ਕਰ ਸਕਦੇ ਹਨ। ਇਹ ਉਨ੍ਹਾਂ ਨੂੰ ਆਪਣੇ ਪੋਸਟ ਅਤੇ ਹੋਰ ਜਜ਼ਬਾਤੀ ਅਤੇ ਨਿੱਜੀ ਬਣਾਉਣ ’ਚ ਮਦਦ ਕਰੇਗਾ। ਇਸ ਸਾਂਝੇਦਾਰੀ ਤੋਂ ਪਹਿਲਾਂ ਫੇਸਬੁੱਕ ਇਸ ਤਰ੍ਹਾਂ ਦੇ ਗਾਣਿਆਂ ਦਾ ਇਸਤੇਮਲਾ ਕਰਕੇ ਬਣਾਈ ਗਈ ਵੀਡੀਓ ਜਾਂ ਪੋਸਟ ਨੂੰ ਕਾਪੀਰਾਈਟ ਮਾਮਲਿਆਂ ਦੇ ਚੱਲਦੇ ਹਟਾ ਦਿੰਦੀ ਹੈ। 

ਫੇਸਬੁੱਕ ਦੇ ਭਾਰਤੀ ਕਾਰੋਬਾਰ ਦੇ ਨਿਰਦੇਸ਼ਕ ਅਤੇ ਸਾਂਝੇਦਾਰੀ ਪ੍ਰਮੁੱਖ ਮਨੀਸ਼ ਚੋਪੜਾ ਨੇ ਕਿਹਾ ਕਿ ਅਸੀਂ ਭਾਰਤ ਦੇ ਸੰਗੀਤ ਉਦਯੋਗ ਦੇ ਨਾਲ ਸਾਂਝੇਦਾਰੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਸ ਦਾ ਵਿਚਾਰ ਬੱਸ ਇਹ ਹੈ ਕਿ ਭਾਰਤ ’ਚ ਲੋਕ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਆਪਣੀ ਵੀਡੀਓ ’ਚ ਸੰਗੀਤ ਨੂੰ ਵੀ ਸ਼ਾਮਲ ਕਰ ਸਕਣਗੇ। ਇਹ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਯਾਦਗਾਰ ਪਲਾਂ ਨੂੰ ਸ਼ੇਅਰ ਕਰਨ ਦੇ ਕਈ ਹੋਰ ਆਪਸ਼ਨ ਦੇਵੇਗਾ। 

ਇਸ ਸਾਂਝੇਦਾਰੀ ਤੋਂ ਬਾਅਦ ਲੋਕ ਆਪਣੀ ਵੀਡੀਓ ’ਚ ‘ਗਲੀ ਬੁਆਏ’ ਦੇ ‘ਆਪਣਾ ਟਾਈਮ ਆਏਗਾ’ ਵਰਗੇ ਨਵੇਂ ਗਾਣੇ ਨੂੰ ਲੈ ਕੇ ਕਈ ਪੁਰਾਣੇ ਅਤੇ ਖੇਤਰੀ ਗਾਣਿਆਂ ਨੂੰ ਵੀ ਸ਼ੇਅਰ ਕਰ ਸਕਣਗੇ। 


Related News