Nothing Phone 1 ਦੀ ਦਿਸੀ ਪਹਿਲੀ ਝਲਕ, ਫੀਚਰਜ਼ ਵੀ ਹੋਏ ਲੀਕ

Wednesday, Jun 15, 2022 - 06:28 PM (IST)

ਗੈਜੇਟ ਡੈਸਕ– ਤਮਾਮ ਲੀਕਸ ਤੋਂ ਬਾਅਦ Nothing ਨੇ ਆਪਣੇ ਪਹਿਲੇ ਸਮਾਰਟਫੋਨ ਦੀ ਪਹਿਲੀ ਝਲਕ ਵਿਖਾਈ ਹੈ। ਕੰਪਨੀ ਨੇ Nothing Phone 1 ਦੇ ਪੋਸਟਰ ਨੂੰ ਸੋਸ਼ਲ ਮੀਡੀਆ ਹੈਂਡਲ ਤੋਂ ਸ਼ੇਅਰ ਕੀਤਾ ਹੈ। ਸਾਹਮਣੇ ਆਈ ਤਸਵੀਰ ਮੁਤਾਬਕ, Nothing Phone 1 ’ਚ ਡਿਊਲ ਰੀਅਰ ਕੈਮਰਾ ਮਿਲੇਗਾ। ਫੋਨ ਦੇ ਬੈਕ ਪੈਨਲ ਨੂੰ ਲੈ ਕੇ ਟ੍ਰਾਂਸਪੈਰੇਂਟ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਪੋਸਟਰ ’ਚ ਅਜਿਹਾ ਕੁਝ ਨਹੀਂ ਹੈ। 

ਰੀਅਰ ਕੈਮਰੇ ਦਾ ਸੈੱਟਅਪ ਇਕ ਵੱਡੇ ਸਰਕਿਲ ’ਚ ਹੈ। ਇਸਤੋਂ ਇਲਾਵਾ ਬੈਕ ਪੈਨਲ ’ਤੇ ਸੈਂਟਰ ’ਚ ਐਪਲ ਦੇ ਮੇਗਸੇਫ ਵਰਗਾ ਡਿਜ਼ਾਇਨ ਹੈ। Nothing Phone 1 ਦੇ ਫਰੰਟ ਪੈਨਲ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ Nothing Ear (1)  ਦੀ ਤਰ੍ਹਾਂ Nothing Phone 1 ਨੂੰ ਵੀ ਕਾਲੇ ਅਤੇ ਚਿੱਟੇ ਰੰਗ ’ਚ ਪੇਸ਼ ਕੀਤਾ ਜਾਵੇਗਾ। Nothing Phone 1 ਦੀ ਲਾਂਚਿੰਗ 12 ਜੁਲਾਈ ਨੂੰ ਰਾਤ 8.30 ਵਜੇ ਹੋਣ ਵਾਲੀ ਹੈ। 

Nothing Phone 1 ਦੇ ਸੰਭਾਵਿਤ ਫੀਚਰਜ਼
ਅਧਿਕਾਰਤ ਤੌਰ ’ਤੇ ਕੰਪਨੀ ਨੇ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਕਈ ਲੀਕ ਰਿਪੋਰਟਾਂ ’ਚ ਫੋਨ ਦੇ ਫੀਚਰਜ਼ ਸਾਹਮਣੇ ਆਏ ਹਨ। ਫੋਨ ਦੇ ਨਾਲ ਸਨੈਪਡ੍ਰੈਗਨ ਦਾ ਪ੍ਰੋਸੈਸਰ ਮਿਲੇਗਾ। ਫੋਨ ਦੇ ਨਾਲ 6.55 ਇੰਚ ਦੀ ਓ.ਐੱਸ.ਈ.ਡੀ. ਡਿਸਪਲੇਅ ਮਿਲੇਗੀ ਜਿਸਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਦਾ ਪੈਨਲ ਫਲੈਟ ਹੋਵੇਗਾ। ਇਸਤੋਂ ਇਲਾਵਾ ਨਥਿੰਗ ਦੇ ਇਸ ਫੋਨ ’ਚ ਵਾਇਰਲੈੱਸ ਚਾਰਜਿੰਗ ਮਿਲਣ ਦੀ ਖਬਰ ਹੈ। 

ਨਥਿੰਗ ਦੇ ਇਸ ਫੋਨ ਦੇ ਨਾਲ ਸਨੈਪਡ੍ਰੈਗਨ ਪ੍ਰੋਸੈਸਰ ਮਿਲੇਗਾ ਅਤੇ ਇਸ ਵਿਚ ਨਥਿੰਗ ਓ.ਐੱਸ. ਹੋਵੇਗਾ ਜੋ ਕਿ ਐਂਡਰਾਇਡ ’ਤੇ ਆਧਾਰਿਤ ਹੋਵੇਗਾ। ਦੱਸ ਦੇਈਏ ਕਿ ਕੰਪਨੀ ਦਾ ਪਹਿਲਾ ਪ੍ਰੋ਼ਡਕਟ Nothing Ear 1 ਹੈ ਜੋ ਕਿ ਇਕ ਵਾਇਰਲੈੱਸ ਈਅਰਬਡਸ ਹੈ। 

ਸਾਹਮਣੇ ਆਈ ਜਾਣਕਾਰੀ ਮੁਤਾਬਕ, Nothing Ear 1 ਦੀ ਕੀਮਤ 500 ਯੂਰੋ (ਕਰੀਬ 41,400 ਰੁਪਏ) ਹੋ ਸਕਦੀ ਹੈ। ਫਲਿਪਕਾਰਟ ’ਤੇ ਫੋਨ ਦਾ ਟੀਜ਼ਰ ਵੀ ਜਾਰੀ ਹੋਇਆ ਹੈ। ਕੁਝ ਮਹੀਨੇ ਪਹਿਲਾਂ ਆਈ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ Nothing Ear 1 ਨੂੰ ਸਨੈਪਡ੍ਰੈਗਨ 788ਜੀ ਪ੍ਰੋਸੈਸਰ ਦੇ ਨਾਲ 8 ਜੀ.ਬੀ. ਰੈਮ ਅਤੇ 90Hz ਰਿਫ੍ਰੈਸ਼ ਰੇਟ ਵਾਲੀ ਐਮੋਲੇਡ ਡਿਸਪਲੇਅ ਦੇ ਨਾਲ ਲਾਂਚ ਕੀਤਾ ਜਾਵੇਗਾ। 

ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਤਿੰਨ ਰੀਅਰ ਕੈਮਰੇ ਮਿਲਣਗੇ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੋਵੇਗਾ। ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਹੋਵੇਗਾ। ਨਥਿੰਗ ਦੇ ਇਸ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ।


Rakesh

Content Editor

Related News