Reliance Jio ਦਾ ਸਿਮ ਲੈ ਚੁੱਕੇ ਹੋ ਜਾਂ ਲੈਣ ਵਾਲੇ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ
Saturday, Sep 03, 2016 - 04:11 PM (IST)

ਜਲੰਧਰ- ਰਿਲਾਇੰਸ ਜਿਓ ਦੇ ਲਾਂਚ ਹੋਣ ਤੋਂ ਬਾਅਦ ਹਰ ਕੋਈ ਜਿਓ ਦਾ ਕੁਨੈਕਸ਼ਨ ਲੈਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਰਿਲਾਇੰਸ ਦਾ ਸਿਮ ਲੈਣਾ ਚਾਹੁੰਦੇ ਹੋ ਜਾਂ ਲੈ ਚੁੱਕੇ ਹੋ ਤਾਂ ਇਸ ਨਾਲ ਤੁਹਾਨੂੰ ਵੁਆਇਸ ਕਾਲ, ਐੱਚ.ਡੀ. ਵੀਡੀਓ ਕਾਲਿੰਗ, ਐਪਸ, ਡਾਟਾ ਅਤੇ ਐੱਸ.ਐੱਮ.ਐੱਸ. ਤਿੰਨ ਮਹੀਨੇ ਤੱਕ ਫ੍ਰੀ ਮਿਲੇਗਾ। ਇਸ ਦੇ ਨਾਲ ਹੀ ਹੁਣ ਰਿਲਾਇੰਸ ਜਿਓ ਦਾ ਵੈਲਕਮ ਆਫਰ ਵੀ ਲਾਂਚ ਹੋ ਚੁੱਕਾ ਹੈ ਜਿਸ ਵਿਚ 31 ਦਸੰਬਰ ਤੱਕ ਮਤਲਬ 4 ਮਹੀਨੇ ਲਈ ਫ੍ਰੀ ਕਾਲਿੰਗ ਅਤੇ ਅਨਲਿਮਟਿਡ ਇੰਟਰਨੈੱਟ ਦਾ ਲਾਭ ਮਿਲੇਗਾ।
ਖੁਸ਼ਖਬਰੀ ਇਹ ਹੈ ਕਿ 5 ਸਤੰਬਰ ਤੋਂ ਪਹਿਲਾਂ ਰਿਲਾਇੰਸ ਜਿਓ ਦੇ ਪ੍ਰਿਵਿਊ ਆਫਰ ਦੇ ਤਹਿਤ ਸਿਮ ਲੈ ਚੁੱਕੇ ਯੂਜ਼ਰਸ 5 ਸਤੰਬਰ ਤੋਂ ਬਾਅਦ ਰਿਲਾਇੰਸ ਜਿਓ ਦੇ ਵੈਲਕਮ ਆਫਰ ''ਚ ਕਨਵਰਟ ਹੋ ਜਾਣਗੇ ਅਤੇ ਉਨ੍ਹਾਂ ਨੂੰ ਸਾਰੀਆਂ ਅਨਲਿਮਟਿਡ ਸੇਵਾਵਾਂ 31 ਦਸੰਬਰ ਤੱਕ ਮਿਲਣਗੀਆਂ। ਮੌਜੂਦਾ ਸਮੇਂ ''ਚ ਜਿਓ ਪ੍ਰਿਵਿਊ ਆਫਰ ਸਾਰੇ ਰਿਲਾਇੰਸ ਡਿਜੀਟਲ ਸਟੋਰ, ਨਾਰਥ ਕੰਟਰੀ ਮਾਲ ''ਚ ਸਥਿਤ ਰਿਲਾਇੰਸ ਮਾਰਕੀਟ ਅਤੇ ਡਿਜੀਟਲ ਐਕਸਪ੍ਰੈੱਸ ਸਟੋਰ ਸਮੇਤ ਸਾਰੇ 4ਜੀ ਮੋਬਾਇਲ ਸਟੋਰਾਂ ''ਚ ਉਪਲੱਬਧ ਹੋਵੇਗਾ।