ਭਾਰਤ 'ਚ 6 ਜੂਨ ਨੂੰ ਲਾਂਚ ਹੋ ਸਕਦਾ ਹੈ ਨੋਕੀਆ X71, ਪੰਚਹੋਲ ਡਿਸਪੇਲਅ ਨਾਲ ਲੈਸ ਹੈ ਫੋਨ

06/02/2019 9:13:58 PM

ਗੈਜੇਟ ਡੈਸਕ—ਫਿਨਲੈਂਡ ਦੀ ਸਮਾਰਟਫੋਨ ਮੇਕਰ ਕੰਪਨੀ ਐੱਚ.ਐੱਮ.ਡੀ. ਗਲੋਬਲ (HMD Global) 6 ਜੂਨ ਨੂੰ ਭਾਰਤ 'ਚ ਨਵਾਂ ਸਮਾਰਟਫੋਨ ਲਾਂਚ ਕਰੇਗੀ। ਕੰਪਨੀ ਨੇ ਇਸ ਦੇ ਲਈ ਇੰਵਾਈਟਸ ਭੇਜਣੇ ਸ਼ੁਰੂ ਕਰ ਦਿੱਤੇ ਹਨ ਅਤੇ ਸੋਸ਼ਲ ਮੀਡੀਆ 'ਤੇ ਟੀਜਿੰਗ ਵੀ ਸ਼ੁਰੂ ਕਰ ਦਿੱਤੀ ਹੈ। ਹੁਣ ਇਕ ਨਵਾਂ ਟੀਜ਼ਰ ਸਾਹਮਣੇ ਆਇਆ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਨੋਕੀਆ ਐਕਸ71 ਹੋ ਸਕਦਾ ਹੈ ਜਿਸ ਨੂੰ ਰਿਬ੍ਰੈਂਡੇਡ ਨੋਕੀਆ 6.2 ਦੇ ਰੂਪ 'ਚ ਭਾਰਤ 'ਚ ਲਾਂਚ ਕੀਤਾ ਜਾਵੇਗਾ।

PunjabKesari

ਪੰਚਹੋਲ ਡਿਸਪਲੇਅ ਵਾਲਾ ਕੰਪਨੀ ਦਾ ਪਹਿਲਾ ਫੋਨ
ਨੋਕੀਆ 6.2 ਕੰਪਨੀ ਦਾ ਪਹਿਲਾ ਫੋਨ ਹੈ ਜਿਸ 'ਚ ਪੰਚਹੋਲ ਡਿਸਪਲੇਅ ਦਿੱਤੀ ਜਾਵੇਗੀ। ਭਾਰਤ 'ਚ ਨੋਕੀਆ 6.1 ਸਮਾਰਟਫੋਨ 16,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ। ਨੋਕੀਆ 6.2 ਦੀ ਕੀਮਤ ਵੀ ਇਸ ਦੇ ਕਰੀਬ ਹੋ ਸਕਦੀ ਹੈ।

PunjabKesari

ਡਿਜ਼ਾਈਨ ਅਤੇ ਡਿਸਪਲੇਅ
ਇਸ ਫੋਨ ਦਾ ਡਿਜ਼ਾਈਨ ਨੋਕੀਆ ਐਕਸ ਸੀਰੀਜ਼ ਦੇ ਸਮਾਰਟਫੋਨ ਦੀ ਤਰ੍ਹਾਂ ਹੈ। ਫੋਨ 'ਚ 2.5ਡੀ ਗਲਾਸ ਅਤੇ ਪਾਵਰ ਬਟਨ ਦਿੱਤਾ ਗਿਆ ਹੈ। ਇਸ ਪਾਵਰ ਬਟਨ ਨੂੰ ਨੋਕੀਆ 'ਬ੍ਰੀਦਿੰਗ ਲਾਈਟ' ਕਹਿੰਦੀ ਹੈ। ਇਸ ਪਾਵਰ ਬਟਨ 'ਚ ਇਕ ਨੋਟੀਫਿਕੇਸ਼ਨ ਲਾਈਟ ਦਿੱਤੀ ਗਈ ਹੈ ਜੋ ਮੈਸੇਜ ਅਤੇ ਮਿਸਡ ਕਾਲ ਲਈ ਨੋਟੀਫਿਕੇਸ਼ਨ ਸਰਵ ਕਰਦਾ ਹੈ।

PunjabKesari

ਇਹ ਫੋਨ ਮੈਟਲ ਫ੍ਰੇਮ ਨਾਲ ਆਉਂਦਾ ਹੈ ਅਤੇ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਫੋਨ 'ਚ 6.39 ਇੰਚ ਪਿਓਰ ਡਿਸਪਲੇਅ ਦਿੱਤੀ ਗਈ ਹੈ। ਇਸ ਫੋਨ ਦਾ ਸਕਰੀਨ ਟੂ ਬਾਡੀ ਰੇਸ਼ੀਓ 19.3:9 ਹੈ।

PunjabKesari

ਇਹ ਫੀਚਰਸ ਵੀ ਹਨ ਮੌਜੂਦ
ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 660 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 6ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ 256 ਜੀ.ਬੀ. ਤਕ ਐਕਸਪੈਂਡ ਕੀਤਾ ਜਾ ਸਕਦਾ ਹੈ। ਫੋਨ 'ਚ 48+8+5 ਮੈਗਾਪਿਕਸਲ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ।

PunjabKesari

ਸੈਲਫੀ ਲਈ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਰੀਅਰ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਐਂਡ੍ਰਾਇਡ 9.0 ਪਾਈ 'ਤੇ ਰਨ ਕਰਦਾ ਹੈ। ਇਸ ਤੋਂ ਇਲਾਵਾ ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। 

PunjabKesari


Karan Kumar

Content Editor

Related News