ਸਮਾਰਟ ਟੀਵੀ ਤੋਂ ਬਾਅਦ ਸਮਾਰਟਵਾਚ ਲਿਆ ਰਹੀ ਨੋਕੀਆ

02/06/2020 1:33:06 PM

ਗੈਜੇਟ ਡੈਸਕ– ਮੋਬਾਇਲ ਵਰਲਡ ਕਾਂਗਰਸ 2020 ’ਚ ਸਾਰੇ ਵੱਡੇ ਸਮਾਰਟਫੋਨ ਬ੍ਰਾਂਡਸ ਆਪਣੇ ਪ੍ਰੋਡਕਟਸ ਪੇਸ਼ ਕਰਨਗੇ। ਨੋਕੀਆ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਐੱਚ.ਐੱਮ.ਡੀ. ਗਲੋਬਲ ਵੀ ਇਸ ਈਵੈਂਟ ’ਚ ਆਪਣੇ ਪ੍ਰੋਡਕਟਸ ਪੇਸ਼ ਕਰੇਗੀ। ਕੰਪਨੀ ਆਪਣੇ ਨਵੇਂ ਸਮਾਰਟਫੋਨਸ ਇਸ ਈਵੈਂਟ ’ਚ ਪੇਸ਼ ਕਰੇਗੀ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕੰਪਨੀ ਇਸ ਮੌਕੇ ਸਿਰਫ ਸਮਾਰਟਫੋਨਸ ਹੀ ਨਹੀਂ ਸਗੋਂ ਸਮਾਰਟਵਾਚ ਵੀ ਪੇਸ਼ ਕਰੇਗੀ। ਇਸ ਤੋਂ ਪਹਿਲਾਂ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਕੰਪਨੀ ਨੇ ਇੰਟਰਨੈੱਟ ਆਫ ਥਿੰਗਸ ਡਿਵਾਈਸ ਜਿਵੇਂ- ਮਿਨੀ ਪ੍ਰੋਜੈਕਟਰ, ਮਿਨੀ ਪ੍ਰਿੰਟਰ ਅਤੇ ਪਾਵਰ ਬੈਂਕ ਨਾਲ ਜੁੜੇ ਪ੍ਰੋਜੈਕਟਸ ਕੈਂਸਲ ਕਰ ਦਿੱਤੇ ਸਨ ਪਰ ਹੁਣ ਸਾਹਮਣੇ ਆ ਰਹੀ ਨਵੀਂ ਰਿਪੋਰਟ ਮੁਤਾਬਕ, ਕੰਪਨੀ ਸਮਾਰਟਵਾਚ ਲਾਂਚ ਕਰਨ ਲਈ ਤਿਆਰ ਹੈ। 

ਸਮਾਰਟਵਾਚ ਨਾਲ ਕਰ ਸਕੋਗੇ ਕਾਲਿੰਗ
ਜਾਣਕਾਰੀ ਮੁਤਾਬਕ, ਨੋਕੀਆ ਦੀ ਇਹ ਸਮਾਰਟਵਾਚ ਸੈਲੂਲਰ ਕੁਨੈਕਸ਼ਨ ਨਾਲ ਵੀ ਲੈਸ ਹੋਵੇਗੀ। ਇਸ ਵਾਚ ’ਚ ਸੈਲੂਲਰ ਕੁਨੈਕਸ਼ਨ ਲਈ ਈ-ਸਿਮ ਦਿੱਤਾ ਜਾਵੇਗਾ। ਇਹ ਵਾਚ ਗੂਗਲ ਸਰਟੀਫਿਕੇਸ਼ਨ ਦੇ ਨਾਲ ਆਉਂਦੀ ਹੈ ਯਾਨੀ ਇਸ ਵਿਚ ਵਿਅਰ ਆਪਰੇਟਿੰਗ ਸਿਸਟਮ ਦਿੱਤਾ ਜਾਵੇਗਾ। ਇਹ ਸਮਾਰਟਵਾਚ ਯੂਰਪ ’ਚ ਲਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਨੂੰ ਯੂ.ਐੱਸ. ’ਚ ਵੀ ਵੇਚਿਆ ਜਾਵੇਗਾ। ਹਾਲਾਂਕਿ ਇਸ ਸਮਾਰਟਵਾਚ ਬਾਰੇ ਕੰਪਨੀ ਵਲੋਂ ਅਜੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। 


Related News