ਨੋਕੀਆ ਨੇ ਲਾਂਚ ਕੀਤਾ ਸਸਤਾ ਟੈਬਲੇਟ, ਮਿਲੇਗੀ HD ਡਿਸਪਲੇਅ ਤੇ ਸਟੀਰੀਓ ਸਪੀਕਰ

Tuesday, Sep 27, 2022 - 05:39 PM (IST)

ਨੋਕੀਆ ਨੇ ਲਾਂਚ ਕੀਤਾ ਸਸਤਾ ਟੈਬਲੇਟ, ਮਿਲੇਗੀ HD ਡਿਸਪਲੇਅ ਤੇ ਸਟੀਰੀਓ ਸਪੀਕਰ

ਗੈਜੇਟ ਡੈਸਕ– ਨੋਕੀਆ ਭਾਰਤੀ ਬਾਜ਼ਾਰ ’ਚ ਇਕ ਤੋਂ ਬਾਅਦ ਇਕ ਟੈਬਲੇਟ ਨੂੰ ਲਾਂਚ ਕਰ ਰਿਹਾ ਹੈ। ਹੁਣ ਕੰਪਨੀ ਨੇ ਆਪਣੇ ਨਵੇਂ ਟੈਬਲੇਟ Nokia T10 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਟੈਬਲੇਟ ਨੂੰ ਐਂਡਰਾਇਡ 12 ਦੇ ਨਾਲ ਪੇਸ਼ ਕੀਤਾ ਗਿਆ ਹੈ। ਟੈਬਲੇਟ ’ਚ 8 ਇੰਚ ਦੀ ਡਿਸਪਲੇਅ ਅਤੇ ਸਟੀਰੀਓ ਸਪੀਕਰ ਦਾ ਸਪੋਰਟ ਦਿੱਤਾ ਗਿਆ ਹੈ। ਦੱਸ ਦੇਈਏ ਕਿ ਨੋਕੀਆ ਨੇ ਇਸਤੋਂ ਪਹਿਲਾਂ Nokia T21 ਨੂੰ ਭਾਰਤ ’ਚ ਲਾਂਚ ਕੀਤਾ ਸੀ। 

Nokia T10 ਟੈਬਲੇਟ ਦੀ ਕੀਮਤ
Nokia T10 ਨੂੰ ਦੋ ਸਟੋਰੇਜ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ। ਇਸਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 11,799 ਰੁਪਏ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,799 ਰੁਪਏ ਹੈ। ਇਸਦੇ ਵਾਈ-ਫਾਈ ਵੇਰੀਐਂਟ ਨੂੰ ਐਮਾਜ਼ੋਨ ਇੰਡੀਆ ਤੋਂ ਖ਼ਰੀਦਿਆ ਜਾ ਸਕਦਾ ਹੈ। ਹਾਲਾਂਕਿ, ਕੰਪਨੀ Nokia T10 (LTE + Wi-Fi) ਵੇਰੀਐਂਟ ਨੂੰ ਜਲਦ ਲਾਂਚ ਕਰਨ ਵਾਲੀ ਹੈ। 

Nokia T10 ਟੈਬਲੇਟ ਦੇ ਫੀਚਰਜ਼
Nokia T10 ’ਚ 8 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ, ਜੋ (1280x800 ਪਿਕਸਲ) ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਡਿਸਪਲੇਅ ਦੇ ਨਾਲ OZO ਪਲੇਅਬੈਕ ਦਾ ਸਪੋਰਟ ਵੀ ਦਿੱਤਾ ਗਿਆ ਹੈ। ਟੈਬਲੇਟ ਐਂਡਰਾਇਡ 12 ’ਤੇ ਕੰਮ ਕਰਦਾ ਹੈ ਅਤੇ ਕੰਪਨੀ ਇਸ ’ਤੇ ਦੋ ਸਾਲਾਂ ਤਕ ਐਂਡਰਾਇਡ ਅਪਡੇਟ ਅਤੇ ਤਿੰਨ ਸਾਲਾਂ ਤਕ ਸਕਿਓਰਿਟੀ ਅਪਡੇਟ ਦੇਣ ਵਾਲੀ ਹੈ। ਯਾਨੀ ਤੁਹਾਨੂੰ ਐਂਡਰਾਇਡ 12 ਦੇ ਨਾਲ 13 ਅਤੇ ਐਂਡਰਾਇਡ 14 ਵੀ ਮਿਲ ਸਕਦੇ ਹਨ। 

ਟੈਬਲੇਟ ’ਚ UNISOC T606 ਪ੍ਰੋਸੈਸਰ ਮਿਲਦਾ ਹੈ। ਟੈਬਲੇਟ ’ਚ 4 ਜੀ.ਬੀ. ਤਕ ਰੈਮ ਦੇ ਨਾਲ 64 ਜੀ.ਬੀ. ਤਕ ਸਟੋਰੇਜ ਦਾ ਸਪੋਰਟ ਦਿੱਤਾ ਗਿਆ ਹੈ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਟੈਬਲੇਟ ’ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਸੈਲਫੀ ਅਤੇ ਵੀਡੀਓ ਕਾਲ ਲਈ ਏ.ਆਈ. ਫਰੰਟ ਕੈਮਰਾ ਮਿਲਦਾ ਹੈ।  ਟੈਬ ਦੇ ਕੈਮਰੇ ਦੇ ਨਾਲ ਐੱਲ.ਈ.ਡੀ. ਫਲੈਸ਼ ਦਾ ਸਪੋਰਟ ਵੀ ਦਿੱਤਾ ਗਿਆ ਹੈ। ਟੈਬਲੇਟ ’ਚ 5250mAh ਦੀ ਬੈਟਰੀ ਦਿੱਤੀ ਗਈ ਹੈ। ਟੈਬ ’ਚ ਕੁਨੈਕਟੀਵਿਟੀ ਲਈ ਸਟੀਰੀਓ ਸਪੀਕਰ, 3.5mm ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਾ ਸਪੋਰਟ ਦਿੱਤਾ ਗਿਆ ਹੈ। 


author

Rakesh

Content Editor

Related News