ਲੰਬੇ ਇੰਤਜ਼ਾਰ ਤੋਂ ਬਾਅਦ ਸਮਾਰਟਫੋਨ ਬਾਜ਼ਾਰ ''ਚ ਵਾਪਸੀ ਕਰੇਗੀ ਇਹ ਮਸ਼ਹੂਰ ਕੰਪਨੀ!
Saturday, Jul 16, 2016 - 06:06 PM (IST)

ਜਲੰਧਰ- ਮਸ਼ਹੂਰ ਮੋਬਾਇਲ ਨਿਰਮਾਤਾ ਕੰਪਨੀ ਨੋਕੀਆ ਡੇਢ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਫਿਰ ਤੋਂ ਸਮਾਰਟਫੋਨ ਬਾਜ਼ਾਰ ''ਚ ਕਦਮ ਰੱਖਣ ਜਾ ਰਹੀ ਹੈ। ਕੰਪਨੀ Sharp Aquos P1 ਮਾਡਲ ਨਾਲ ਮਿਲਦਾ-ਜੁਲਦਾ ਫੋਨ ਲਾਂਚ ਕਰ ਸਕਦੀ ਹੈ।
ਮਾਈਕਰੋਸਾਫਟ ਨਾਲ ਜੁੜਨ ਤੋਂ ਬਾਅਦ ਨੋਕੀਆ ਨੇ ਮਾਈਕਰੋਸਾਫਟ ਸੀਰੀਜ਼ ਨਾਂ ਨਾਲ ਫੋਨ ਮਾਰਕੀਟ ''ਚ ਉਤਾਰੇ ਸਨ। ਹਾਲਾਂਕਿ ਇਹ ਫੋਨ ਬਾਜ਼ਾਰ ''ਚ ਧਾਕ ਨਹੀਂ ਜਮ੍ਹਾ ਪਾਏ ਸਨ। ਨੋਕੀਆ ਕੰਪਨੀ ਨੇ ਆਪਣਾ ਆਖਰੀ ਸਮਾਰਟਫੋਨ Lumia 830 ਦੇ ਨਾਂ ਨਾਲ 2014 ''ਚ ਉਤਾਰਿਆ ਸੀ। ਨੋਕੀਆ ਦਾ ਆਖਰੀ ਫੀਚਰ ਫੋਨ ਨਵੰਬਰ, 2015 ''ਚ Nokia 230 dual-SIM ਨਾਂ ਨਾਲ ਲਾਂਚ ਹੋਇਆ ਸੀ।
ਲੇਟੈਸਟ ਅਪਡੇਟ ਮੁਤਾਬਕ ਨੋਕੀਆ Sharp Aquos P1 ਮੋਬਾਇਲ ਦੀ ਤਰਜ ''ਤੇ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ''ਚ ਹੈ। Sharp 1quos P1 ਦੀ ਗੱਲ ਕੀਤੀ ਜਾਏ ਤਾਂ ਇਸ ''ਚ 820 soc ਦਾ ਸਨੈਪਡ੍ਰੈਗਨ ਪ੍ਰੋਸੈਸਰ ਲੱਗਾ ਹੈ। ਫੋਨ ''ਚ 3 ਜੀ.ਬੀ. ਰੈਮ ਤੇ 32 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਦਾ 23 MP ਦਾ ਕੈਮਰਾ।
ਕੁਝ ਸਮਾਂ ਪਹਿਲਾਂ ਨੋਕੀਆ ਤਕਨਾਲੋਜੀ ਦੇ ਪ੍ਰਧਾਨ ਰਾਮਜੀ ਹੇਦਮੂਸ ਨੇ ਇਹ ਉਮੀਦ ਜਤਾਈ ਸੀ ਕਿ ਨੋਕੀਆ ਫਿਰ ਤੋਂ ਸਮਾਰਟਫੋਨ ਇੰਡਸਟ੍ਰੀ ''ਚ ਕਦਮ ਰੱਖ ਸਕਦੀ ਹੈ। ਨੋਕੀਆ ਦੇ CEO ਰਾਜੀਵ ਸੂਰੀ ਮੁਤਾਬਕ 2016 ਦੀ ਤੀਜੀ ਤਿਮਾਹੀ ਤੱਕ ਨੋਕੀਆ ਆਪਣਾ ਫੋਨ ਬਾਜ਼ਾਰ ''ਚ ਉਤਾਰ ਸਕਦੀ ਹੈ।