ਜਲਦ ਹੀ ਮਾਰਕੀਟ ''ਚ ਦਸਤਕ ਦੇਣਗੇ ਨੋਕੀਆ ਦੇ ਐਂਡਰਾਇਡ ਸਮਾਰਟਫੋਨਜ਼ ਅਤੇ ਟੈਬਲੇਟ
Saturday, Dec 03, 2016 - 09:24 AM (IST)

ਜਲੰਧਰ—ਨੋਕੀਆ ਫੋਨਜ਼ ਦੇ ਚਾਹੁਣ ਵਾਲਿਆ ਲਈ ਖੁਸ਼ਖਬਰੀ ਹੈ ਕਿ ਐਂਡਰਾਇਡ ''ਤੇ ਚੱਲਣ ਵਾਲੇ ਨੋਕੀਆ ਦੇ ਸਮਾਰਟਫੋਨਜ਼ ਬਸ ਕੁਝ ਹੀ ਦਿਨਾਂ ''ਚ ਤੁਹਾਡੇ ਹੱਥਾਂ ''ਚ ਆਉਣ ਵਾਲੇ ਹਨ। 2017 ਦੀ ਸ਼ੁਰੂਆਤ ''ਚ ਹੀ ਨੋਕੀਆ ਆਪਣੇ ਇੰਨ੍ਹਾਂ ਬਿਹਤਰੀਨ ਫੀਚਰਸ ਵਾਲੇ ਐਂਡਰਾਇਡ ਸਮਾਰਟਫੋਨਜ਼ ਅਤੇ ਟੈਬਲੇਟ ਨੂੰ ਲਾਂਚ ਕਰੇਗੀ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਮਈ ਮਹੀਨੇ ''ਚ ਨੋਕੀਆ ਨੇ ਐਲਾਨ ਕੀਤਾ ਸੀ ਕਿ ਇਹ HMD ਗਲੋਬਲ ਨਾਲ ਮਿਲ ਕੇ ਆਪਣੇ ਨਵੇਂ ਐਂਡਰਾਇਡ ਸਮਾਰਟਫੋਨਜ਼ ਦਾ ਨਿਰਮਾਣ ਕਰੇਗੀ ਅਤੇ ਹੁਣ ਨੋਕੀਆ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ HMD ਦਾ ਕਹਿਣਾ ਹੈ ਕਿ ਉਸ ਨੇ ਆਪਣੇ ਇਸ ਨਵੇਂ ਪ੍ਰੋਜੈਕਟ ''ਤੇ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਲੀਕ ਹੋਈ ਜਾਣਕਾਰੀ ''ਚ ਇਹ ਦਾਅਵਾ ਕੀਤਾ ਗਿਆ ਹੈ ਕਿ ਨੋਕੀਆ D1C ਨੂੰ ਬਾਜ਼ਾਰ ''ਚ ਦੋ ਵੇਰਿਅੰਟ ''ਚ ਪੇਸ਼ ਕਰੇਗੀ। ਮੇਟਲ ਫਰੇਮ ਨਾਲ ਲੈਸ ਇਹ ਡਿਵਾਈਸ ਬਲੈਕ ਅਤੇ ਵਾਈਟ ਰੰਗ ''ਚ ਉਪਲੱਬਧ ਹੋਵੇਗਾ। ਇਸ ਦੇ ਪ੍ਰੀਮੀਅਰ ਮਾਡਲ ''ਚ ਮੇਟਲ ਯੁਨੀਵਰਸਿਟੀ ਮੌਜੂਦ ਹੋਵੇਗੀ ਅਤੇ ਨਾਲ ਹੀ ਫੋਨ ''ਚ ਇਕ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੋਵੇਗਾ। ਇਸ ਦੇ ਬੇਸ ਵੇਰਿਅੰਟ ''ਚ 5-ਇੰਚ ਦੀ ਫੁੱਲ HD (1080p) ਡਿਸਪਲੇ, 2GB ਦੀ ਰੈਮ ਅਤੇ 13MP ਦਾ ਕੈਮਰਾ ਮੌਜੂਦ ਹੋਵੇਗਾ। ਉੱਥੇ ਹੀ ਇਸ ਦੇ ਦੂਜੇ ਵੇਰਿਅੰਟ ''ਚ 5.5 ਇੰਚ ਦੀ ਫੁੱਲ HD (1080p) ਡਿਸਪਲੇ, 2GB ਦੀ ਰੈਮ ਅਤੇ 16MP ਦਾ ਕੈਮਰਾ ਮੌਜੂਦ ਹੋਵੇਗਾ। ਇਸ ਫੋਨ ''ਚ 1.4GHz ਆਕਟਾ-ਕੋਰ ਸਨੈਪਡ੍ਰੈਗਲ 430 ਪ੍ਰੋਸੈਸਰ ਮੌਜੂਦ ਹੋਵੇਗਾ, ਇਸ ''ਚ ਐਡ੍ਰਿਨੋ 505GPU, 8MP ਦਾ ਫਰੰਟ ਫੇਸਿੰਗ ਕੈਮਰਾ, 16GBਦੀ ਇੰਟਰਨਲ ਸਟੋਰੇਜ ਅਤੇ ਐਂਡਰਾਇਡ 7.0 ਨਾਗਟ ਆਪਰੇਟਿੰਗ ਸਿਸਟਮ ਮੌਜੂਦ ਹੋਵੇਗਾ।