ਨੋਕੀਆ ਲਿਆਏਗੀ ਦੋ ਸਸਤੇ 5ਜੀ ਸਮਾਰਟਫੋਨ, ਇਸ ਦਿਨ ਹੋਣਗੇ ਲਾਂਚ

Tuesday, Mar 16, 2021 - 12:33 PM (IST)

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਕੰਪਨੀ ਦੋ ਨਵੇਂ ਸਮਾਰਟਫੋਨ ਲਾਂਚਿੰਗ ਦੀ ਤਾਰੀਖ਼ ਦੀ ਤਿਆਰੀ ਕਰ ਰਹੀ ਹੈ। ਇਸ ਵਿਚ ਨੋਕੀਆ X10 ਅਤੇ ਨੋਕੀਆ X20 ਸਮਾਰਟਫੋਨ ਦਾ ਨਾਂਅ ਸਾਹਮਣੇ ਆਉਂਦਾ ਹੈ। ਨੋਕੀਆ ਦੇ ਦੋਵਾਂ ਸਮਾਰਟਫੋਨਾਂ ਨੂੰ 5ਜੀ ਕੁਨੈਕਟੀਵਿਟੀ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਫੋਨਾਂ ਨੂੰ ਕਿਫਾਇਤੀ ਕੀਮਤ ’ਚ ਲਾਂਚ ਕੀਤਾ ਜਾਵੇਗਾ। ਲੀਕ ਰਿਪੋਰਟ ਮੁਤਾਬਕ, ਨੋਕੀਆ X20 ਸਮਾਰਟਫੋਨ ਨੂੰ ਕੁਆਲਕਾਮ ਸਨੈਪਡ੍ਰਗਨ 480 5ਜੀ ਚਿਪਸੈੱਟ ਨਾਲ ਪੇਸ਼ ਕੀਤਾ ਜਾਵੇਗਾ। ਫੋਨ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ’ਚ ਆਏਗਾ। ਨੋਕੀਆ X20 ਨੂੰ ਕਰੀਬ 349 ਯੂਰੋ (ਕਰੀਬ 30,400 ਰੁਪਏ) ’ਚ ਪੇਸ਼ ਕੀਤਾ ਜਾ ਸਕਦਾ ਹੈ। ਫੋਨ ਦੋ ਰੰਗਾਂ- ਬਲਿਊ ਅਤੇ ਸੈਂਡ ’ਚ ਪੇਸ਼ ਕੀਤੇ ਜਾ ਸਕਦੇ ਹਨ। 

8 ਅਪ੍ਰੈਲ ਨੂੰ ਹੋ ਸਕਦੀ ਹੈ ਫੋਨ ਦੀ ਲਾਂਚਿੰਗ
ਕੰਪਨੀ ਨੋਕੀਆ X10 ਸਮਾਰਟਫੋਨ ਨੂੰ 5ਜੀ ਸੁਪੋਰਟ ਨਾਲ ਪੇਸ਼ ਕਰ ਸਕਦੀ ਹੈ। ਫੋਨ 6 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਆਪਸ਼ਨ ’ਚ ਆਏਗਾ। ਫੋਨ ਨੂੰ 300 ਯੂਪੋ (ਕਰੀਬ 26,000 ਰੁਪਏ) ’ਚ ਲਾਂਚ ਕੀਤਾ ਜਾ ਸਕਦਾ ਹੈ। ਫੋਨ ਨੂੰ ਚਿੱਟੇ ਅਤੇ ਹਰੇ ਦੋ ਰੰਗਾਂ ’ਚ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਵਲੋਂ 8 ਅਪ੍ਰੈਲ ਨੂੰ ਲਾਂਚ ਈਵੈਂਟ ਰੱਖਿਆ ਗਿਆ ਹੈ ਜਿਥੇ ਨੋਕੀਆ X10, X20 ਅਤੇ ਨੋਕੀਆ ਜੀ10 ਸਮਾਰਟਫੋਨ ਲਾਂਚ ਹੋਣਗੇ। ਰਿਪੋਰਟਾਂ ਮੁਤਾਬਕ, ਨੋਕੀਆ ਜੀ10 ਸਮਾਰਟਫੋਨ ’ਚ 6.4 ਇੰਚ ਦੀ ਡਿਸਪਲੇਅ ਹੋਵੇਗੀ ਜਿਸ ਨੂੰ ਆਕਟਾ-ਕੋਰ ਪ੍ਰੋਸੈਸਰ ਦੀ ਸੁਪੋਰਟ ਨਾਲ ਪੇਸ਼ ਕੀਤਾ ਜਾਵੇਗਾ। ਨੋਕੀਆ ਜੀ10 ਸਮਾਰਟਫੋਨ ’ਚ ਇਕ ਕਵਾਡ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ ਜਿਸ ਦਾ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ।


Rakesh

Content Editor

Related News