2016 ''ਚ ਆ ਰਿਹੈ ਨੋਕੀਆ ਦਾ ਸਮਾਰਟਫੋਨ, ਹੋਵੇਗਾ 38MP Pureview ਕੈਮਰਾ
Thursday, Jan 28, 2016 - 07:18 PM (IST)
ਜਲੰਧਰ- 2016 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨੋਕੀਆ ਦੀ ਵਾਪਸੀ ਦੇ ਦਿਨ ਹੋਰ ਵੀ ਨੇੜੇ ਆ ਗਏ ਹਨ। ਹਾਲ ਹੀ ''ਚ ਨੈੱਟ ਦੁਆਰਾ ਇਕ ਬਹੁਤ ਵਧੀਆ ਨੋਕੀਆ ਫੋਨ ਦਿਖਾਇਆ ਗਿਆ ਹੈ Nokia 1008 WP8, aka Nokia Catwalk 38MP ਕੈਮਰੇ ਨਾਲ ਪੇਸ਼ ਕੀਤਾ ਗਿਆ ਹੈ। ਨੋਕੀਆ ਦੇ ਇਸ ਨਵੇਂ ਸਮਾਰਟਫੋਨ ਨੂੰ ਨੋਕੀਆ ਲੂਮੀਆ ਜਾਂ ਨੋਕੀਆ ਕੈਟਵਾਕ ਕਿਹਾ ਜਾਂਦਾ ਹੈ ਜਿਸ ਦਾ ਆਕਰਸ਼ਕ ਡਿਜ਼ਾਈਨ ਅਤੇ ਵਿਲੱਖਣ ਕੈਮਰਾ ਮੋਡਿਊਲ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਨੋਕੀਆ 1008 38 ਮੈਗਾਪਿਕਸਲ ਪਿਓਰਵਿਊ ਕੈਮਰਾ ਸੈਂਸਰ ਨੂੰ ਸਪੋਰਟ ਕਰਦਾ ਹੈ। ਇਸ ਦੇ ਕੈਮਰੇ ''ਚ ਇਕ ਖਾਸ ਟਵਿਸਟ ਇਹ ਹੈ ਕਿ ਇਹ 360 ਡਿਗਰੀ ਤੱਕ ਅਤੇ ਆਪਣੇ ਵਰਗੇ ਕਿਸੇ ਵੀ ਹਾਈ ਕੁਆਲਿਟੀ ਦੇ ਐਂਗਲ ਤੋਂ ਫੋਟੋ ਨੂੰ ਕੈਪਚਰ ਕਰ ਸਕਦਾ ਹੈ। ਇਸ ਨੂੰ ਹੋਰ ਵੀ ਖਾਸ ਬਣਾਉਣ ਲਈ ਇਸ ਦੀ ਆਕਰਸ਼ਿਤ ਪਤਲੀ ਬਣਤਰ ਨਾਲ ਤਿਆਰ ਕੀਤਾ ਗਿਆ ਹੈ ਅਤੇ ਸ਼ਾਨਦਾਰ ਹੋਣ ਦੇ ਨਾਲ-ਨਾਲ ਇਸ ''ਚ ਮੱਹਤਵਪੂਰਨ ਕੈਮਰਾ ਵੀ ਦਿੱਤਾ ਗਿਆ ਹੈ। ਨੋਕੀਆ 1008 ਦੇ ਸਪੈਸੀਕੇਸ਼ਨ ਦੀ ਗੱਲ ਕਰੀਏ ਤਾਂ ਇਹ ਫੋਨ Windows 8 Blue OS ''ਤੇ ਚੱਲੇਗਾ, ਹਾਲਾਂਕਿ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਲੋਕਾਂ ਦੀ ਮੰਗ ਅਨੁਸਾਰ ਇਸ ਨੂੰ ਐਂਡ੍ਰਾਇਡ ਲਈ ਵੀ ਜਾਰੀ ਕੀਤਾ ਜਾਵੇਗਾ।
ਇਸ ''ਚ 2GB ਰੈਮ, 32GB ਰੋਮ ਅਤੇ ਸਨੈਪਡ੍ਰੈਗਨ 600 ਵੀ ਸ਼ਾਮਿਲ ਹਨ। ਇਸ ਦੇ ਡਿਸਪਲੇ ਫੀਚਰਜ਼ ''ਚ ਹੈਂਡੀ 4.5 ਪਿਓਰਮੋਸ਼ਨ HD+ ਅਤੇ ਪੂਰੀ ਤਰ੍ਹਾਂ ਧਾਤੂ ਨਾਲ ਬਣਾਏ ਗਏ ਇਸ ਫੋਨ ਦੀ ਬਣਤਰ ਤੁਹਾਡੇ ਹੱਥਾਂ ''ਚ ਵੀ ਖਿੱਚ ਦਾ ਕੇਂਦਰ ਬਣੇਗੀ। ਇਸ ''ਚ ਇਕ ਹੋਰ ਖਾਸ ਚੀਜ਼ ਇਸ ਦੀ ਡਬਲ LED ਫਲੈਸ਼ ਹੈ ਜੋ ਲਾਈਟ ਨੋਟੀਫਿਕੇਸ਼ਨ ਲਈ ਵਰਤੀ ਜਾਵੇਗੀ। ਨੋਕੀਆ 1008 ਨੂੰ My Deam Nokia network ਵੱਲੋਂ Edgar Mkrtchyan ਵੱਲੋਂ ਡਿਜ਼ਾਈਨ ਕੀਤਾ ਗਿਆ ਹੈ। ਇਹ ਵਾਇਰਲੈੱਸ ਚਾਰਜ਼ਿੰਗ ਨਾਲ ਲੈਸ ਹੈ ਅਤੇ ਬੈਕ ਕਵਰ ''ਚ ਵੀ ਕਈ ਤਰ੍ਹਾਂ ਦੇ ਡਿਜ਼ਾਈਨ ਦਿੱਤੇ ਗਏ ਹਨ। ਕੰਪਨੀ ਨੂੰ ਉਮੀਦ ਹੈ ਕਿ ਇਹ ਨਵਾਂ ਹੈਂਡਸੈੱਟ ਦੀ ਵਰਤੋਂ ਇਕ ਮਿਸਾਲ ਪੇਸ਼ ਕਰੇਗੀ।
