ਜੀਓ ਦੇ ਵਿਸ਼ੇਸ਼ ਆਫਰ ਨਾਲ ਲਾਂਚ ਹੋਇਆ Nokia C30, ਹੋਵੇਗਾ 4 ਹਜ਼ਾਰ ਰੁਪਏ ਦਾ ਫਾਇਦਾ
Saturday, Oct 23, 2021 - 12:22 PM (IST)

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਨੋਕੀਆ ਨੇ Nokia C30 ਸਮਾਰਟਫੋਨ ਨੂੰ ਵੀਰਵਾਰ ਨੂੰ ਜੀਓ ਦੇ ਵਿਸ਼ੇਸ਼ ਆਫਰ ਨਾਲ ਭਾਰਤ ’ਚ ਲਾਂਚ ਕਰ ਦਿੱਤਾ ਹੈ। ਨੋਕੀਆ ਸੀ30 ਨੂੰ ਇਸ ਸਾਲ ਜੁਲਾਈ ’ਚ ਗਲੋਬਲੀ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਹ ਭਾਰਤ ’ਚ ਆ ਗਿਆ ਹੈ। ਜੀਓ ਦੇ ਵਿਸ਼ੇਸ਼ ਆਫਰ ਤਹਿਤ ਹਜ਼ਾਰ ਰਪੁਏ ਤਕ 10 ਫੀਸਦੀ ਡਿਸਕਾਊਂਟ ਦਿੱਤਾ ਜਾ ਸਕਦਾ ਹੈ। ਇਥੇ ਅਸੀਂ ਤੁਹਾਨੂੰ ਇਸ ਸਮਾਰਟਫੋਨ ਦੇ ਫੀਚਰਜ਼ ਤੋਂ ਲੈ ਕੇ ਕੀਮਤ ਆਦਿ ਦੀ ਜਾਣਕਾਰੀ ਦੇ ਰਹੇ ਹਾਂ।
ਆਫਰ
ਕੀਮਤ ਦੀ ਗੱਲ ਕਰੀਏ ਤਾਂ ਨੋਕੀਆ ਸੀ30 ਦਾ 3 ਜੀ.ਬੀ. ਰਾਮ+32 ਜੀ.ਬੀ. ਸਟੋਰੇਜ ਮਾਡਲ 10,999 ਰੁਪਏ ’ਚ ਮਿਲ ਰਿਹਾ ਹੈ। ਉਥੇ ਹੀ ਇਸ ਦਾ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲਾ ਮਾਡਲ 11,999 ਰੁਪਏ ’ਚ ਮਿਲ ਰਿਹਾ ਹੈ। ਇਹ ਸਮਾਰਟਫੋਨ ਈ-ਕਾਮਰਸ ਸਾਈਟ, ਨੋਕੀਆ ਦੀ ਅਧਿਕਾਰਤ ਸਾਈਜ਼ ਅਤੇ ਆਫਲਾਈਨ ਰਿਟੇਲ ਸਟੋਰ ’ਤੇ ਉਪਲੱਬਧ ਹੈ।
ਗਾਹਕ ਨੋਕੀਆ ਸੀ30 ਦੀ ਖਰੀਦ ’ਤੇ ਜੀਓ ਵਿਸ਼ੇਸ਼ ਆਫਰ ਦਾ ਫਾਇਦਾ ਲੈ ਸਕਦੇ ਹਨ ਅਤੇ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਲਿਆ ਜਾ ਸਕਦਾ ਹੈ। ਗਾਹਕ ਇਸ ਆਫਰ ’ਚ ਰਿਟੇਲ ਸਟੋਰ ਤੋਂ ਜਾਂ ਮਾਈ ਜੀਓ ਐਪ ਰਾਹੀਂ ਭਾਗ ਲੈ ਕੇ ਆਫਰ ਦਾ ਫਾਇਦਾ ਚੁੱਕ ਸਕਦੇ ਹਨ। ਗਾਹਕ ਨੂੰ ਫੋਨ ਨੂੰ ਐਕਟਿਵ ਕਰਨ ਦੇ 15 ਦਿਨਾਂ ਦੇ ਅੰਦਰ ਮਾਈ ਜੀਓ ਐਪ ਰਾਹੀਂ ਸੈਲਫ-ਐਨਰੋਲ ਵੀ ਕਰ ਸਕਦੇ ਹਨ। ਕੰਪਨੀ ਮੁਤਾਬਕ, ਸਫਲ ਐਨਰੋਲਮੈਂਟ ਦੇ 30 ਮਿੰਟਾਂ ਦੇ ਅੰਦਰ ਪ੍ਰਾਈਜ਼ ਬੈਨਿਫਿਟ ਡਾਇਰੈਕਟ ਯੂ.ਪੀ.ਆਈ. ਰਾਹੀਂ ਗਾਹਕ ਦੇ ਖਾਤੇ ’ਚ ਭੇਜਿਆ ਜਾਵੇਗਾ। ਜੀਓ ਸਬਸਕ੍ਰਾਈਬਰ 249 ਰੁਪਏ ਜਾਂ ਉਸ ਤੋਂ ਜ਼ਿਆਦਾ ਦੇ ਰੀਚਾਰਜ ਕਰਵਾਉਣ ’ਤੇ Myntra, PharmEasy, Oyo ਅਤੇ MakeMyTrip ’ਤੇ 4,000 ਰੁਪਏ ਤਕ ਦਾ ਫਾਇਦਾ ਚੁੱਕ ਸਕਦੇ ਹਨ।
Nokia C30 ਦੇ ਫੀਚਰਜ਼
ਫੋਨ ’ਚ 6.82 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਫੋਨ 1.2GHz ਆਕਟਾ-ਕੋਰ Unisoc SC9863A ਪ੍ਰੋਸੈਸਰ ਨਾਲ ਆਉਂਦਾ ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ’ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਫੋਨ ਐਂਡਰਾਇਡ 11 (ਗੋ ਐਡੀਸ਼ਨ) ’ਤੇ ਕੰਮ ਕਰਦਾ ਹੈ।
ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 13 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਬੈਟਰੀ ਬੈਕਅਪ ਦੀ ਗੱਲ ਕਰੀਏ ਤਾਂ ਫੋਨ ’ਚ 6,000mAh ਦੀ ਬੈਟਰੀ ਦਿੱਤੀ ਗਈਹੈ ਜਿਸ ਨੂੰ 10 ਵਾਟ ਵਾਇਰਡ ਚਾਰਜਿੰਗ ਸਪੋਰਟ ਮਿਲਦੀ ਹੈ।