ਨੋਕੀਆ ਨੇ ਭਾਰਤ ’ਚ ਲਾਂਚ ਕੀਤਾ ਸਸਤਾ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

Monday, Sep 13, 2021 - 05:34 PM (IST)

ਗੈਜੇਟ ਡੈਸਕ– ਨੋਕੀਆ ਨੇ ਆਪਣੇ ਐਂਟਰੀ ਲੈਵਲ ਸਮਾਰਟਫੋਨ Nokia C01 Plus ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੇ 2 ਜੀ.ਬੀ. ਰੈਮ+16 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 5,999 ਰੁਪਏ ਹੈ ਅਤੇ ਇਸ ਨੂੰ ਖਾਸਤੌਰ ’ਤੇ ਜੀਓ ਫੋਨ ਨੈਕਸਟ ਦੀ ਟੱਕਰ ’ਚ ਲਿਆਇਆ ਗਿਆ ਹੈ। ਇਸ ਫੋਨ ਨੂੰ ਸਾਰੇ ਰਿਟੇਲ ਸਟੋਰਾਂ, ਨੋਕੀਆ ਡਾਟ ਕਾਮ ਅਤੇ ਲੀਡਿੰਗ ਈ-ਕਾਮਰਸ ਪਲੇਟਫਾਰਮ ਤੋਂ ਨੀਲੇ ਅਤੇ ਪਰਪਲ ਰੰਗ ’ਚ ਖਰੀਦਿਆ ਜਾ ਸਕੇਗਾ। 

ਕੰਪਨੀ ਨੇ ਐਲਾਨ ਕੀਤਾ ਹੈ ਕਿ ਇਸ ਫੋਨ ’ਤੇ ਦੋ ਸਾਲਾਂ ਲਈ ਸਕਿਓਰਿਟੀ ਅਪਡੇਟ ਮਿਲਣਗੇ। ਇਸ ਫੋਨ ’ਚ ਤੁਹਾਨੂੰ ਯੂਟਿਊਬ ਗੋ, ਜੀਮੇਲ ਗੋ ਅਤੇ ਗੂਗਲ ਗੋ ਵਰਗੇ ਸਾਫਟਵੇਅਰ ਪ੍ਰੀਲੋਡ ਹੀ ਦਿੱਤੇ ਜਾ ਰਹੇ ਹਨ। ਨਾਲ ਹੀ ਫੋਨ ਦੀ ਖਰੀਦ ’ਤੇ ਇਕ ਸਾਲ ਤਕ ਲਈ ਸਕਰੀਨ ਰਿਪਲੇਸਮੈਂਟ ਦੀ ਸੁਵਿਧਾ ਵੀ ਮਿਲੇਗੀ। 

Nokia C01 Plus ਦੇ ਫੀਚਰਜ਼
ਡਿਸਪਲੇਅ    - 5.45 ਇੰਚ ਦੀ ਐੱਚ.ਡੀ. ਪਲੱਸ 
ਪ੍ਰੋਸੈਸਰ    - 1.6 ਗੀਗਾਹਰਟਜ਼ ਆਕਟਾ-ਕੋਰ
ਓ.ਐੱਸ.    - ਐਂਡਰਾਇਡ 11 (ਗੋ ਐਡੀਸ਼ਨ)
ਰੀਅਰ ਕੈਮਰਾ    - 5MP HDR
ਫਰੰਟ ਕੈਮਰਾ    - 2MP
ਬੈਟਰੀ    - 3,000 mAh


Rakesh

Content Editor

Related News