ਨੋਕੀਆ ਤੇ ਬਲੈਕਬੇਰੀ ਯੂਜ਼ਰਸ ਜੂਨ 2017 ਤਕ ਕਰ ਸਕਦੇ ਹਨ Whatsapp ਦੀ ਵਰਤੋਂ

Thursday, Nov 17, 2016 - 03:44 PM (IST)

ਨੋਕੀਆ ਤੇ ਬਲੈਕਬੇਰੀ ਯੂਜ਼ਰਸ ਜੂਨ 2017 ਤਕ ਕਰ ਸਕਦੇ ਹਨ Whatsapp ਦੀ ਵਰਤੋਂ
ਜਲੰਧਰ- ਦੁਨੀਆ ਦੀ ਸਭ ਤੋਂ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਨੇ ਬਲੈਕਬੇਰੀ ਅਤੇ ਨੋਕੀਆ ਸਮਾਰਟਫੋਨਜ਼ ਯੂਜ਼ਰਸ ਨੂੰ ਰਾਹਤ ਭਰੀ ਖਬਰ ਦਿੰਦੇ ਹੋਏ ਐਪ ਸਪੋਰਟ ਦੀ ਸਮੇਂ-ਸੀਮਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਵਟਸਐਪ ਨੇ ਇਸ ਸਾਲ ਐਲਾਨ ਕੀਤਾ ਸੀ ਕਿ ਕੰਪਨੀ 2017 ਤੋਂ ਬਲੈਕਬੇਰੀ ਅਤੇ ਨੋਕੀਆ ਦੇ ਆਪਰੇਟਿੰਗ ਸਿਸਟਮ ਸਮੇਤ ਕਈ ਮੋਬਾਇਲ ਆਪਰੇਟਿੰਗ ਸਿਸਟਮ ਲਈ ਸਪੋਰਟ ਬੰਦ ਕਰੇਗੀ। 
ਕੰਪਨੀ ਨੇ ਆਪਣੇ ਸਪੋਟ ਪੇਜ ਨੂੰ ਅਪਡੇਟ ਕਰਨ ਦੇ ਨਾਲ ਦੱਸਿਆ ਕਿ ਅਸੀਂ ਜਲਦੀ ਹੀ ਕੁਝ ਡਿਵਾਈਸ ਲਈ ਐਪ ਸਪੋਰਟ ਬੰਦ ਕਰ ਦੇਵਾਂਗੇ। 30 ਜੂਨ 2017 ਤੋਂ ਬਲੈਕਬੇਰੀ ਓ.ਐੱਸ. ਅਤੇ ਬਲੈਕਬੇਰੀ 10, ਨੋਕੀਆ ਐੱਸ40 ਅਤੇ ਨੋਕੀਆ ਸਿੰਬੀਅਨ ਐੱਸ60 ''ਚ ਵਟਸਐਪ ਲਈ ਸਪੋਰਟ ਨਹੀਂ ਮਿਲੇਗਾ। ਹਾਲਾਂਕਿ, ਵਟਸਐਪ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਐਂਡ੍ਰਾਇਡ 2.1 ਅਤੇ ਐਂਡ੍ਰਾਇਡ 2.2 ਦੇ ਨਾਲ-ਨਾਲ ਵਿੰਡੋਜ਼ 7 ਯੂਜ਼ਰ 2017 ਦੀ ਸ਼ੁਰੂਆਤ ਤੋਂ ਵਟਸਐਪ ਇਸਤੇਮਾਲ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਆਈਫੋਨ 3 ਜੀ.ਐੱਸ. ਜਾਂ ਆਈ.ਓ.ਐੱਸ. 6 ''ਤੇ ਚੱਲਣ ਵਾਲੇ ਡਿਵਾਈਸ ''ਤੇ ਵੀ ਸਪੋਰਟ ਨਹੀਂ ਕਰੇਗਾ। 
ਵਟਸਐਪ ਮੁਤਾਬਕ ਇਨ੍ਹਾਂ ਪਲੇਟਫਾਰਮ ਨਾਲ ਸਾਨੂੰ ਸਪੋਰਟ ਨਹੀਂ ਮਿਲਦਾ ਜਿਸ ਨਾਲ ਕਿ ਅਸੀਂ ਭਵਿੱਖ ''ਚ ਆਪਣੇ ਐਪ ''ਚ ਅਤੇ ਜ਼ਿਆਦਾ ਫੀਚਰ ਜੋੜ ਸਕਣ। ਜੇਕਰ ਤੁਸੀਂ ਇਨ੍ਹਾਂ ''ਚੋਂ ਕਿਸੇ ਮੋਬਾਇਲ ਡਿਵਾਈਸ ਦੀ ਵਰਤੋਂ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਐਂਡ੍ਰਾਇਡ 2.3+ ਓ.ਐੱਸ., ਵਿੰਡੋਜ਼ ਫੋਨ 8+ ਜਾਂ ਆਈ.ਓ.ਐੱਸ. 7+ ''ਤੇ ਚੱਲਣ ਵਾਲੇ ਆਈਫੋਨ ''ਤੇ 2016 ਤੋਂ ਪਹਿਲਾਂ ਅਪਗ੍ਰੇਡ ਕਰਨ ਦੀ ਸਲਾਹ ਦੇਵਾਂਗੇ। ਵਟਸਐਪ ਨੇ ਜਾਣਕਾਰੀ ਦਿੱਤੀ ਕਿ ਅਜੇ ਵੱਖ-ਵੱਖ ਪਲੇਟਫਾਰਮ ''ਚ ਅਜੇ ਚੈਟ ਹਿਸਟਰੀ ਟ੍ਰਾਂਸਫਰ ਕਰਨ ਦਾ ਕੋਈ ਵਿਕਲਪ ਨਹੀਂ ਹੈ ਪਰ ਕੰਪਨੀ ਯੂਜ਼ਰ ਦੇ ਕਹਿਣ ''ਤੇ ਈ-ਮੇਲ ਰਾਹੀਂ ਚੈਟ ਹਿਸਟਰੀ ਕਰ ਸਕਦੀ ਹੈ।

Related News