ਨੋਕੀਆ ਦਾ ਨਵਾਂ ਫੀਚਰ ਫੋਨ ਭਾਰਤ ’ਚ ਲਾਂਚ, ਕੀਮਤ 4 ਹਜ਼ਾਰ ਰੁਪਏ ਤੋਂ ਘੱਟ

08/03/2022 12:29:49 PM

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਨੋਕੀਆ ਨੇ ਆਪਣੇ ਨਵੇਂ ਫੀਚਰ ਫੋਨ Nokia 8210 4G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਦੋ ਰੰਗਾਂ ਅਤੇ ਡਿਊਲ ਸਿਮ ਸਪੋਰਟ ਨਾਲ ਬਾਜ਼ਾਰ ’ਚ ਉਤਾਰਿਆ ਗਿਆ ਹੈ। ਫੋਨ ਸੀਰੀਜ਼ 30+ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ, ਇਸ ਵਿਚ 3.8 ਇੰਚ ਦੀ QVGA ਡਿਸਪਲੇਅ ਦਿੱਤੀ ਗਈ ਹੈ। 

Nokia 8210 4G  ਦੀ ਕੀਮਤ
ਕੰਪਨੀ ਨੇ ਇਸ ਫੋਨ ਦੀ ਕੀਮਤ 3,999 ਰੁਪਏ ਰੱਖੀ ਹੈ। ਫੋਨ ਨੂੰ ਡਾਰਕ ਬਲਿਊ ਅਤੇ ਰੈੱਡ ਸ਼ੇਡ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। Nokia 8210 4G ਨੂੰ ਨੋਕੀਆ ਇੰਡੀਆ ਦੀ ਅਧਿਕਾਰਤ ਵੈੱਬਸਾਈਟ ਅਤੇ ਈ-ਕਾਮਰਸ ਵੈੱਬਸਾਈਟ ਐਮਾਜ਼ੋਨ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੇ ਨਾਲ ਕੰਪਨੀ ਇਕ ਸਾਲ ਦੀ ਰਿਪਲੇਸਮੈਂਟ ਵਾਰੰਟੀ ਵੀ ਦੇ ਰਹੀ ਹੈ। 

Nokia 8210 4G ਦੇ ਫੀਚਰਜ਼
ਨੋਕੀਆ ਦੇ ਇਸ ਫੋਨ ’ਚ ਡਿਊਲ ਸਿਮ ਸਪੋਰਟ ਦੇ ਨਾਲ 3.8 ਇੰਚ ਦੀ QVGA ਡਿਸਪਲੇਅ ਵੇਖਣ ਨੂੰ ਮਿਲਦੀ ਹੈ। ਫੋਨ ’ਚ 128 ਐੱਮ.ਬੀ. ਰੈਮ ਦੇ ਨਾਲ 48 ਐੱਮ.ਬੀ. ਦੀ ਸਟੋਰੇਜ ਮਿਲਦੀ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ’ਚ Unisoc T107 ਪ੍ਰੋਸੈਸਰ ਮਿਲਦਾ ਹੈ ਅਤੇ ਫੋਨ ਸੀਰੀਜ਼ 30+ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। Nokia 8210 4G ’ਚ 0.3 ਮੈਗਾਪਿਕਸਲ ਦਾ ਕੈਮਰਾ ਸੈਂਸਰ ਵੀ ਮਿਲਦਾ ਹੈ। 

ਫੋਨ ’ਚ 1450mAh ਦੀ ਬੈਟਰੀ ਮਿਲਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਨੂੰ ਇਕ ਵਾਰ ਫੁਲ ਚਾਰਜ ਕਰਨ ’ਤੇ 27 ਦਿਨਾਂ ਦਾ ਸਟੈਂਡਬਾਈ ਟਾਈਮ ਮਿਲ ਸਕਦਾ ਹੈ। ਕੁਨੈਕਟੀਵਿਟੀ ਲਈ ਫੋਨ ’ਚ ਐੱਮ.ਐੱਮ. ਰੇਡੀਓ, MP3 ਪਲੇਅ, 3.5mm ਹੈੱਡਫੋਨ ਜੈੱਕ ਅਤੇ ਮਾਈਕ੍ਰੋ ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। ਨਾਲ ਹੀ ਫੋਨ ’ਚ Snake, Tetris, BlackJack ਵਰਗੀਆਂ ਗੇਮਾਂ ਦੇ ਨਾਲ ਐੱਲ.ਈ.ਡੀ. ਟਾਰਜ ਵੀ ਦਿੱਤੀ ਗਈ ਹੈ। 


Rakesh

Content Editor

Related News