ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਨੋਕੀਆ ਦੇ ਇਸ ਫੋਨ ਦੀ ਵਿਕਰੀ ਹੋਈ ਸ਼ੁਰੂ
Wednesday, Jun 06, 2018 - 04:18 PM (IST)

ਜਲੰਧਰ-ਨੋਕੀਆ 8810 4ਜੀ 'ਬਨਾਨਾ' (Banana) ਫੋਨ ਲੰਬੇ ਇੰਤਜ਼ਾਰ ਤੋਂ ਬਾਅਦ ਹੁਣ ਵਿਕਰੀ ਲਈ ਉਪਲੱਬਧ ਹੋਇਆ ਹੈ। ਇਸ ਫੋਨ ਨੂੰ ਐੱਮ. ਡਬਲਿਊ. ਸੀ. 2018 (MWC 2018) 'ਚ ਪੇਸ਼ ਕੀਤਾ ਗਿਆ ਸੀ ਅਤੇ ਨੋਕੀਆ ਦੇ ਮਸ਼ਹੂਰ ਫੋਨ ਨੋਕੀਆ 8110 ਦਾ ਅਪਗ੍ਰੇਡ ਵਰਜ਼ਨ ਹੈ। ਨੋਕੀਆ ਦਾ ਇਹ ਫੋਨ ਹੁਣ ਏਸ਼ਿਆਈ ਬਾਜ਼ਾਰਾਂ 'ਚ ਉਪਲੱਬਧ ਹੋ ਗਿਆ ਹੈ। ਸਿੰਗਾਪੁਰ 'ਚ ਲਾਜ਼ਡਾ (Lazada) ਰੀਟੇਲਰ ਇਸ ਫੋਨ ਦੀ ਵਿਕਰੀ ਕਰ ਰਿਹਾ ਹੈ ਅਤੇ ਇਸ ਦੀ ਕੀਮਤ 98 ਸਿੰਗਾਪੁਰ ਡਾਲਰ (ਲਗਭਗ 4900 ਰੁਪਏ) ਹੈ। ਅਮੇਜ਼ਨ ਨੇ ਵੀ ਯੂਰੋਪੀਅਨ ਬਾਜ਼ਾਰਾਂ 'ਚ ਇਸ ਫੋਨ ਲਈ ਪ੍ਰੀ-ਆਰਡਰ ਲੈਣੇ ਸ਼ੁਰੂ ਕਰ ਦਿੱਤੇ ਹਨ ਅਤੇ 4 ਜੁਲਾਈ ਤੋਂ ਇਸਦੀ ਸ਼ਿਪਿੰਗ ਸ਼ੁਰੂ ਹੋ ਸਕਦੀ ਹੈ। ਭਾਰਤ 'ਚ ਇਸ ਫੋਨ ਦੀ ਵਿਕਰੀ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਉਮੀਦ ਕੀਤੀ ਜਾ ਰਹੀਂ ਹੈ ਕਿ ਇਹ ਫੋਨ ਜਲਦ ਭਾਰਤੀ ਬਾਜ਼ਾਰਾਂ 'ਚ ਵੀ ਵਿਕਰੀ ਲਈ ਉਪਲੱਬਧ ਹੋਵੇਗਾ।
ਨੋਕੀਆ 'ਬਨਾਨਾ' ਫੋਨ ਦੀ ਖਾਸੀਅਤ-
ਨੋਕੀਆ 8110 ਫੋਨ ਨੂੰ ਸਾਲ 1998 'ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਫਰਵਰੀ 2018 'ਚ ਇਸ ਨੂੰ ਨਵੇਂ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਨੋਕੀਆ 8810 4ਜੀ 'ਬਨਾਨਾ' ਫੋਨ ਦੀ ਦਿੱਖ ਪਹਿਲਾਂ ਫੋਨ ਵਰਗੀ ਹੀ ਦਿੱਤੀ ਗਈ ਹੈ। ਕੰਪਨੀ ਨੇ ਫੋਨ ਨੂੰ ਅਪਗ੍ਰੇਡ ਕਰਦੇ ਹੋਏ 4ਜੀ ਨੈੱਟਵਰਕ ਸਪੋਰਟ ਦਿੱਤਾ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ ਦੇ 205 ਮੋਬਾਇਲ ਪਲੇਟਫਾਰਮ 'ਤੇ ਚੱਲੇਗਾ। ਨੋਕੀਆ 8810 ਇਕ ਬੇਸਿਕ ਫੋਨ ਦੇ ਵਰਗਾ ਹੀ ਹੈ ਪਰ ਨੋਕੀਆ ਨੇ ਇਸ 'ਚ ਬਿਹਤਰੀਨ 4ਜੀ ਡਾਟਾ ਸਪੀਡ ਮਿਲਣ ਦਾ ਦਾਅਵਾ ਕੀਤਾ ਹੈ। ਫੋਨ 'ਚ ਵਾਈ-ਫਾਈ ਅਤੇ ਹਾਟਸਪਾਟ ਵਰਗੀਆਂ ਖੂਬੀਆਂ ਵੀ ਦਿੱਤੀਆਂ ਗਈਆਂ ਹਨ। ਗੂਗਲ ਮੈਪ, ਫੇਸਬੁੱਕ, ਟਵਿੱਟਰ ਨਾਲ ਨੋਕੀਆ ਦਾ ਮਸ਼ਹੂਰ ਸਨੇਕ ਗੇਮ ਵੀ ਇਸ 'ਚ ਮੌਜੂਦ ਹੈ।
ਫੀਚਰਸ-
ਨੋਕੀਆ 8810 'ਬਨਾਨਾ' 4ਜੀ ਫੋਨ 'ਚ 2.4 ਇੰਚ ਡਿਸਪਲੇਅ ਮੌਜੂਦ ਹੈ। ਫੋਨ 'ਚ 512 ਜੀ. ਬੀ. ਰੈਮ ਨਾਲ 4 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ 'ਚ 2 ਮੈਗਾਪਿਕਸਲ ਰਿਅਰ ਕੈਮਰਾ ਵੀ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 1500 ਐੱਮ. ਏ. ਐੱਚ. ਬੈਟਰੀ ਮੌਜੂਦ ਹੈ ਪਰ ਇਕ ਮਲਟੀਮੀਡੀਆ ਡਿਵਾਈਸ ਦੇ ਤੌਰ 'ਤੇ ਇਸ 'ਚ ਵੀਡੀਓ ਪਲੇਅ, ਐੱਫ. ਐੱਮ. ਰੇਡੀਓ ਅਤੇ ਐੱਮ. ਪੀ. 3 ਵਰਗੇ ਫੀਚਰਸ ਵੀ ਦਿੱਤੇ ਗਏ ਹਨ।