ਨੋਕੀਆ 6 ਸਮਾਰਟਫੋਨ ਰਜਿਸਟ੍ਰੇਸ਼ਨ ਲਈ ਹੋਇਆ ਉਪਲੱਬਧ, ਜਾਣੋ ਫੀਚਰਸ ਅਤੇ ਸਪੈਸੀਫਿਕੇਸ਼ਨ
Monday, Jul 31, 2017 - 12:01 PM (IST)

ਜਲੰਧਰ- ਐੱਚ. ਐੱਮ. ਡੀ. ਗਲੋਬਲ ਨੇ ਭਾਰਤ 'ਚ ਨੋਕੀਆ 3, ਨੋਕੀਆ 5 ਅਤੇ ਨੋਕੀਆ 6 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਤੋਂ ਨੋਕੀਆ 6 ਸਮਾਰਟਫੋਨ ਐਕਸਕਲੂਸਿਵਲੀ ਈ-ਕਾਮਰਸ ਸਾਈਟ ਐਮਾਜ਼ਾਨ ਇੰਡੀਆ 'ਤੇ ਰਜਿਸਟ੍ਰੇਸ਼ਨ ਲਈ ਉਪਲੱਬਧ ਹੋ ਗਿਆ ਹੈ। ਇਸ ਸਮਾਰਟਫੋਨ ਦੀ ਸੇਲ 23 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਸੇਲ 'ਚ ਸਿਰਫ ਰਜਿਸਟਰ ਕਸਟਮਰ ਹੀ ਇਸ ਸੇਲ ਦਾ ਲਾਭ ਉਠਾ ਸਕਦੇ ਹਨ।
ਇਸ ਸਮਾਰਟਫੋਨ ਨੂੰ ਰਜਿਸਟ੍ਰੇਸ਼ਨ ਨਾਲ ਕਈ ਆਫਰਸ ਵੀ ਪੇਸ਼ ਕੀਤੇ ਗਏ ਹਨ। ਐਮਾਜ਼ਾਨ ਪ੍ਰਾਈਮ ਮੈਂਬਰ ਨੂੰ 1,000 ਰੁਪਏ ਕੈਸ਼ਬੈਕ ਦੇ ਤੌਰ 'ਤੇ ਦਿੱਤਾ ਜਾਵੇਗਾ, ਜੋ ਉਨ੍ਹਾਂ ਦੇ ਐਮਾਜ਼ਾਨ ਪੇ ਬੈਲੇਂਸ 'ਚ ਐਡ ਹੋਵੇਗਾ। ਇਸ ਸਮਾਰਟਫੋਨ 'ਤੇ ਕਸਟਮਰਸ ਨੂੰ ਕਿੰਡਲ ਐਪ 'ਤੇ ਸਾਈਨ ਇਨ ਕਰ ਕੇ 300 ਰੁਪਏ ਕਿੰਡਲ ਈ-ਬੁੱਕ 'ਤੇ ਡਿਸਕਾਊਂਟ ਦਿੱਤਾ ਜਾਵੇਗਾ। ਇਸ ਸਮਾਰਟਫੋਨ ਨੂੰ ਖਰੀਦਣ ਵਾਲੇ ਯੂਜ਼ਰਸ ਨੂੰ ਵੋਡਾਫੋਨ ਵੱਲੋਂ 5 ਮਹੀਨਿਆਂ ਲਈ 45 ਜੀ. ਬੀ. ਡਾਟਾ ਦਿੱਤਾ ਜਾਵੇਗਾ, ਅਤੇ ਇਸ ਨੂੰ ਖਰੀਦਣ 'ਤੇ ਯੂਜ਼ਰਸ ਨੂੰ 2,500 ਰੁਪਏ MakeMyTrip ਵੱਲੋਂ ਆਫਰ ਵੀ ਮਿਲੇਗਾ, ਜਿਸ 'ਚ 1,800 ਰੁਪਏ ਹੋਟਲ ਅਤੇ 700 ਰੁਪਏ ਫਲਾਈਟ ਦੇ ਹਨ।
ਨੋਕੀਆ 6 ਦੇ ਸਪੈਸੀਫਿਕੇਸ਼ਨ ਅਤੇ ਫੀਚਰਸ -
ਇਸ ਸਮਰਟਫੋਨ 'ਚ ਫੁੱਲ ਐੱਚ. ਡੀ. ਡਿਸਪਲੇ ਹੈ, ਜੋ 2.5D ਗੋਰਿਲਾ ਗਲਾਸ ਨਾਲ ਆਉਂਦਾ ਹੈ। ਇਸ ਸਮਾਰਟਫਨ 'ਚ ਕਵਾਲਕਮ ਸਨੈਪਡ੍ਰੈਗਨ 430 ਆਕਟਾ-ਕੋਰ ਚਿੱਪਸੈੱਟ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ, ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅੱਪ ਲਈ ਇਸ ਸਮਾਰਟਫੋਨ 'ਚ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡਰਾਇਡ ਨੂਗਟ 'ਤੇ ਆਧਾਰਿਤ ਹੈ। ਕਨੈਕਟੀਵਿਟੀ ਲਈ ਫਿੰਗਰਪ੍ਰਿੰਟ ਸੈਂਸਰ, ਵਾਈ-ਫਾਈ, ਬਲੂਟੁਥ ਅਤੇ ਯੂ. ਐੱਸ. ਬੀ. ਟਾਈਪ ਸੀ-ਪਰਟ ਦਿੱਤਾ ਗਿਆ ਹੈ।