Nokia 400 ਹੋ ਸਕਦੈ ਪਹਿਲਾਂ 4G ਐਂਡ੍ਰਾਇਡ ਫੀਚਰ ਫੋਨ, ਚੱਲੇਗਾ ਗੂਗਲ ਕ੍ਰੋਮ ਤੇ ਯੂਟਿਊਬ
Sunday, Feb 02, 2020 - 11:50 PM (IST)
ਗੈਜੇਟ ਡੈਸਕ—ਫਿਨਲੈਂਡ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਐੱਚ.ਐੱਮ.ਡੀ. ਗਲੋਬਲ ਜਲਦ ਹੀ ਨਵਾਂ ਨੋਕੀਆ ਫੀਚਰ ਫੋਨ ਲਿਆਉਣ ਜਾ ਰਹੀ ਹੈ। ਹਾਲਾਂਕਿ ਖਾਸ ਗੱਲ ਇਹ ਹੈ ਕਿ ਨੋਕੀਆ ਫੀਚਰ ਫੋਨ ਗੂਗਲ ਦੇ ਐਂਡ੍ਰਾਇਡ ਆਪਰੇਟਿੰਸ ਸਿਸਟਮ ਨਾਲ ਆਵੇਗਾ। ਹਾਲ ਹੀ 'ਚ ਟੈਕ ਵੈੱਬਸਾਈਟ LoveNokia ਨੂੰ ਇਕ ਵੈੱਬਸਾਈਟ 'ਤੇ ਨੋਕੀਆ ਫੋਨ ਦਿਖਿਆ ਜੋ ਇਕ ਸਮਾਰਟਫੋਨ ਨਹੀਂ ਸੀ। ਇਹ ਫੀਚਰ ਫੋਨ Nokia 400 4G ਦੇ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ।
ਚੱਲੇਗਾ ਯੂਟਿਊਬ ਅਤੇ ਗੂਗਲ ਕ੍ਰੋਮ
ਇਸ ਨੋਕੀਆ ਡਿਵਾਈਸ ਨੂੰ ਹਾਲ ਹੀ 'ਚ ਬਲੂਟੁੱਥ ਅਤੇ ਵਾਈਫਾਈ ਸਰਟੀਫਿਕੇਸ਼ਨ ਮਿਲਿਆ ਹੈ। ਰਿਪੋਰਟ ਮੁਤਾਬਕ ਬਲੂਟੁੱਥ ਵਰਜ਼ਨ ਤੋਂ ਪਤਾ ਚੱਲਿਆ ਹੈ ਕਿ ਇਹ ਇਕ ਸਸਤਾ ਡਿਵਾਈਸ ਹੋਵੇਗਾ। ਇਸ 'ਚ ਐੱਲ.ਟੀ.ਈ. ਸਪੋਰਟ ਤਾਂ ਮਿਲੇਗੀ ਹੀ ਪਰ ਇਹ ਇਕ ਸਮਾਰਟਫੋਨ ਨਹੀਂ ਹੋਵੇਗਾ। ਪਿਛਲੇ ਸਾਲ 9to5Google ਨੇ ਇਕ ਅਜਿਹੇ ਫੋਨ ਦੀ ਵੀਡੀਓ ਸ਼ੇਅਰ ਕੀਤੀ ਸੀ ਜੋ ਐਂਡ੍ਰਾਇਡ 'ਤੇ ਕੰਮ ਕਰਦਾ ਹੈ। ਇਹ ਨੋਕੀਆ ਫੀਚਰ ਫੋਨ ਹੋ ਸਕਦਾ ਹੈ ਐਂਡ੍ਰਾਇਡ ਵਰਜ਼ਨ 8.1 'ਤੇ ਕੰਮ ਕਰੇ। ਇਸ 'ਚ ਟਚਸਕਰੀਨ ਦੀ ਜਗ੍ਹਾ ਫਿਜ਼ੀਕਲ ਬਟਨ ਦਿੱਤੇ ਜਾਣਗੇ। ਵੀਡੀਓ 'ਚ ਦਿਖਿਆ ਸੀ ਕਿ ਉਸ ਫੋਨ 'ਚ ਗੂਗਲ ਅਸਿਸਟੈਂਟ, ਗੂਗਲ ਕ੍ਰੋਮ ਅਤੇ ਯੂਟਿਊਬ ਵਰਗੀਆਂ ਐਂਡ੍ਰਾਇਡ ਐਪਸ ਪਹਿਲਾਂ ਹੀ ਮੌਜੂਦ ਹੋਣਗੀਆਂ।
ਦੱਸਣਯੋਗ ਹੈ ਕਿ ਜਦੋਂ ਤੋਂ ਐੱਚ.ਐੱਮ.ਡੀ. ਗਲੋਬਲ ਨੂੰ ਨੋਕੀਆ ਦੀ ਮਾਲੀਕਾਨਾ ਹਕ ਮਿਲਿਆ ਹੈ, ਕੰਪਨੀ ਸਮਾਰਟਫੋਨ ਨਾਲ ਫੀਚਰ ਫੋਨ 'ਤੇ ਖਾਸ ਧਿਆਨ ਦੇ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਨੋਕੀਆ 205, ਨੋਕੀਆ 3310 ਅਤੇ ਨੋਕੀਆ 8110 ਸਮੇਤ ਕਈ ਫੀਚਰ ਫੋਨ ਲਾਂਚ ਕਰ ਚੁੱਕੀ ਹੈ।