ਨੋਕੀਆ 3310 ਦੇ 4G ਵੇਰੀਐਂਟ ਨੂੰ ਮਿਲਿਆ TENAA ਸਰਟੀਫਿਕੇਸ਼ਨ

Friday, Dec 29, 2017 - 10:52 AM (IST)

ਨੋਕੀਆ 3310 ਦੇ 4G ਵੇਰੀਐਂਟ ਨੂੰ ਮਿਲਿਆ TENAA ਸਰਟੀਫਿਕੇਸ਼ਨ

ਜਲੰਧਰ-HMD ਗਲੋਬਲ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਦੋ ਨਵੇਂ ਸਮਾਰਟਫੋਨਜ਼ ਲਾਂਚ ਕਰ ਸਕਦੀ ਹੈ, ਜੋ ਕਿ ਨੋਕੀਆ 6 (2018) ਅਤੇ ਨੋਕੀਆ 9 ਹੋ ਸਕਦਾ ਹੈ। ਇਸ ਨਾਲ ਉਮੀਦ ਕੀਤੀ ਜਾ ਰਹੀਂ ਹੈ ਕਿ ਕੰਪਨੀ ਵੱਲੋਂ 4G ਫੀਚਰ ਫੋਨ ਵੀ ਲਾਂਚ ਕੀਤਾ ਜਾ ਸਕਦਾ ਹੈ, ਜੋ ਕਿ ਨੋਕੀਆ 3310 4G ਹੈ।

ਨੋਕੀਆ 6(2018) ਐਂਡੀਸ਼ਨ ਨੇ ਪਹਿਲਾਂ ਹੀ ਚੀਨੀ ਸਰਟੀਫਿਕੇਸ਼ਨ ਡਾਟਾਬੇਸ ਟੀਨਾ ਨੂੰ ਕਲੀਅਰ ਕਰ ਲਿਆ ਹੈ, ਜਿਸ ਤੋਂ ਬਾਅਦ ਹੁਣ ਨੋਕੀਆ 4G ਫੀਚਰ ਫੋਨ ਨੇ ਟੀਨਾ ਸਰਟੀਫਿਕੇਸ਼ਨ ਡਾਟਾਬੇਸ ਕਲੀਅਰ ਕਰ ਲਿਆ ਹੈ। ਇਸ ਨਾਲ ਕਿਹਾ ਜਾ ਰਿਹਾ ਹੈ ਕਿ ਇਸ ਫੀਚਰ ਫੋਨ ਨੇ ਬਲੂਟੁੱਥ SIG ਸਰਟੀਫਿਕੇਸ਼ਨ ਨਾਲ ਹੀ US ਬੇਸਡ FCC ਰੈਗੂਲੇਟਰੀ ਸਰਟੀਫਿਕੇਸ਼ਨ ਨੂੰ ਵੀ ਕਲੀਅਰ ਕਰ ਲਿਆ ਹੈ।

TENAA 'ਤੇ 4G ਹੈਂਡਸੈੱਟ ਦੀ ਫੋਟੋ ਵੀ ਲੀਕ ਹੋਈ ਹੈ, ਜੋ ਕਿ ਮੌਜੂਦਾ ਨੋਕੀਆ 3310 (2017) 3G ਮਾਡਲ ਦੇ ਬਰਾਬਰ ਦਿਖਾਈ ਦੇ ਰਹੀਂ ਹੈ। ਐੱਚ. ਐੱਮ. ਡੀ. ਗਲੋਬਲ ਨੇ ਨੋਕੀਆ 3310 (2017) 3G ਫੀਚਰ ਫੋਨ ਨੂੰ ਕੁਝ ਮਹੀਨੇ ਪਹਿਲਾਂ ਹੀ ਲਾਂਚ ਕੀਤਾ ਸੀ। ਟੀਨਾ ਲਿਸਟਿੰਗ ਨੇ 4G LTE ਨੈੱਟਵਰਕ ਸੁਪੋਟ ਦੀ ਪੁਸ਼ਟੀ ਕੀਤੀ ਹੈ। ਇਹ ਫੋਨ Alibaba’s YunOS ਪਲੇਟਫਾਰਮ 'ਤੇ ਚੱਲੇਗਾ।

ਸਾਨੂੰ ਪਤਾ ਹੈ ਕਿ ਕਈ ਦੇਸ਼ਾਂ 'ਚ 2G ਨੈੱਟਵਰਕ ਨਾ ਹੋਣ ਕਾਰਨ ਕੰਪਨੀ ਨੇ ਨੋਕੀਆ 3310 3G ਲਾਂਚ ਕੀਤਾ ਹੈ। ਇਹ ਡਿਵਾਇਸ ਇਕ ਵੱਖਰੀ ਸੀਰੀਜ਼ 30+OS ਨਾਲ ਟਵਿੱਟਰ, ਫੇਸਬੁੱਕ ਅਤੇ ਸਕਾਇਪ ਵਰਗੇ ਸੋਸ਼ਲ ਮੀਡੀਆ ਐਪਸ ਨੂੰ ਸੁਪੋਟ ਕਰਦਾ ਹੈ।ਇਹ ਮੰਨਿਆ ਜਾ ਰਿਹਾ ਹੈ ਕਿ ਨੋਕੀਆ 3310 4G ਵੇਰੀਐਂਟ ਲਾਂਚ ਹੋਣ 'ਤੇ ਇਸ ਫੋਨ ਦੀ ਕੀਮਤ 3G ਅਤੇ 2G ਵੇਰੀਐਂਟ ਤੋਂ ਜਿਆਦਾ ਹੋਵੇਗੀ। ਇਸ ਲਈ ਇਸ ਫੀਚਰ ਫੋਨ ਦੇ ਲਾਂਚ ਦਾ ਇੰਤਜ਼ਾਰ ਕਰਨਾ ਹੋਵੇਗਾ।


Related News