LEAK : ਭਾਰਤ ''ਚ ਇੰਨੀ ਹੋਵੇਗੀ Nokia 3, 5 ਅਤੇ 6 ਦੀ ਕੀਮਤ

Sunday, Jun 11, 2017 - 06:42 PM (IST)

ਜਲੰਧਰ- ਐੱਚ.ਐੱਮ.ਡੀ. ਗਲੋਬਲ ਜੋ ਕਿ ਨੋਕੀਆ ਦੀ ਪੇਰੈਂਟ ਕੰਪਨੀ ਹੈ, ਉਸ ਨੇ ਪਿਛਲੇ ਹਫਤੇ ਭਾਰਤ 'ਚ ਨੋਕੀਆ 3, 5 ਅਤੇ 6 ਦੀ ਲਾਂਚਿੰਗ ਲਈ ਇਨਵਾਈਟਸ ਭੇਜੇ ਸਨ। ਇਸ ਦੌਰਾਨ ਇਨ੍ਹਾਂ ਸਮਾਰਟਫੋਨਜ਼ ਨੂੰ ਲੈ ਕੇ ਜੋ ਕੀਮਤ ਸਾਹਮਣੇ ਆਈ ਸੀ ਉਨ੍ਹਾਂ 'ਚ ਦੱਸਿਆ ਗਿਆ ਸੀ ਕਿ ਇਹ 9,000 ਤੋਂ 15,000 ਰੁਪਏ ਦੇ ਵਿਚ ਹੋਵੇਗੀ। ਪਰ ਹੁਣ ਜੋ ਖਬਰ ਆਈ ਹੈ ਉਸ ਮੁਤਾਬਕ ਇਨ੍ਹਾਂ ਕੀਮਤਾਂ 'ਚ ਜ਼ਰਾ ਬਦਲਾਅ ਹੈ। 
BSU ਦੀ ਖਬਰ ਮੁਤਾਬਕ, ਨੋਕੀਆ 3, 5 ਅਤੇ 6 ਦੀ ਕੀਮਤ ਕਰੀਬ 9,990, 12,990 ਅਤੇ 15,990 ਰੁਪਏ ਹੋਵੇਗੀ। ਖਬਰ ਇਹ ਵੀ ਮਿਲੀ ਹੈ ਕਿ ਇਨ੍ਹਾਂ ਫੋਨ ਨੂੰ 13 ਜੂਨ ਨੂੰ ਲਾਂਚ ਕੀਤਾ ਜਾਵੇਗਾ ਅਤੇ ਇਸ ਨੂੰ ਉਸੇ ਦਿਨ ਤੋਂ ਪ੍ਰੀ-ਆਰਡਰ ਕਰ ਸਕਦੇ ਹਨ। ਪ੍ਰੀ-ਆਰਡਰ ਲੀਡਿੰਗ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ ਅਤੇ ਫਲਿੱਪਕਾਰਟ ਰਾਹੀਂ ਕੀਤੀ ਜਾ ਸਕਦੀ ਹੈ। ਇਹ ਸਮਾਰਟਫੋਨ 20 ਜੂਨ ਤੱਕ ਡਿਲੀਵਰ ਕੀਤੇ ਜਾ ਸਕਦੇ ਹਨ। ਸਪੈਸੀਫਿਕੇਸ਼ਨ ਉਹ ਹੀ ਰਹਿਣਗੇ। 
Techradar ਦੀ ਖਬਰ ਦੱਸਦੀ ਹੈ ਕਿ ਇਨ੍ਹਾਂ ਸਮਾਰਟਫੋਨਜ਼ 'ਚ ਹਾਲਹੀ 'ਚ ਲਾਂਚ ਕੀਤੇ ਗਏ ਐਂਡਰਾਇਡ ਓ ਦਾ ਅਪਡੇਟ ਵੀ ਦਿੱਤਾ ਜਾਵੇਗਾ। ਐੱਚ.ਐੱਮ.ਡੀ. ਗਲੋਬਲ ਦੇ ਇਕ ਬੁਲਾਰੇ ਨੇ ਕਿਹਾ ਕਿ ਜਿਵੇਂ ਹੀ ਗੂਗਲ ਆਪਣੇ ਓ.ਈ.ਐੱਮ. ਪਾਰਟਨਰਸ ਲਈ ਅਪਡੇਟ ਰਿਲੀਜ਼ ਕਰੇਗਾ ਉਂਝ ਹੀ ਇਨ੍ਹਾਂ ਸਮਾਰਟਫੋਨਜ਼ 'ਚ ਐਂਡਰਾਇਡ ਓ ਦਾ ਅਪਡੇਟ ਦੇ ਦਿੱਤਾ ਜਾਵੇਗਾ। ਇਸੇ ਤਰ੍ਹਾਂ ਐੱਚ.ਐੱਮ.ਡੀ. ਗਲੋਬਲ ਮਾਸਿਕ ਐਂਡਰਾਇਡ ਸਕਿਓਰਿਟੀ ਦੇਣ ਲਈ ਵਚਨਬੱਧ ਹੈ। ਇਨ੍ਹਾਂ ਸਮਾਰਟਫੋਨਜ਼ ਨੂੰ ਐੱਚ.ਐੱਮ.ਡੀ. ਗਲੋਬਲ ਦੁਆਰਾ ਬਣਾਇਆ ਗਿਆ ਹੈ, ਜਿਸ ਨੇ ਮਾਈਕ੍ਰੋਸਾਫਟ ਤੋਂ 10 ਸਾਲ ਲਈ ਨੋਕੀਆ ਬ੍ਰਾਂਡ ਦੇ ਰਾਈਟਸ ਖਰੀਦੇ ਹੋਏ ਹਨ।


Related News