ਸਸਤਾ ਹੋਇਆ ਨੋਕੀਆ ਦਾ 3 ਕੈਮਰਿਆਂ ਵਾਲਾ ਧਾਂਸੂ ਫੋਨ, ਜਾਣੋ ਨਵੀਂ ਕੀਮਤ

02/15/2020 11:24:12 AM

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਨੇ ਬੀਤੇ ਸਾਲ ਦਸੰਬਰ ’ਚ ਨੋਕੀਆ 2.3 ਫੋਨ ਲਾਂਚ ਕੀਤਾ ਸੀ। ਇਸ ਫੋਨ ਨੂੰ ਭਾਰਤ ’ਚ 8,199 ਰੁਪਏ ਦੇ ਪ੍ਰਾਈਜ਼ ਟੈਗ ਦੇ ਨਾਲ ਸਿਰਫ ਇਕ ਵੇਰੀਐਂਟ ’ਚ ਲਾਂਚ ਕੀਤਾ ਗਿਆ ਸੀ। ਹੁਣ ਕੰਪਨੀ ਨੇ ਆਪਣੇ ਇਸ ਐਂਟਰੀ ਲੈਵਲ ਫੋਨ ਦੀ ਕੀਮਤ ’ਚ ਕਟੌਤੀ ਕੀਤੀ ਹੈ। 1000 ਰੁਪਏ ਦੀ ਕਟੌਤੀ ਤੋਂ ਬਾਅਦ ਇਸ ਫੋਨ ਨੂੰ ਹੁਣ 7,199 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਨੋਕੀਆ ਦੇ ਇਸ ਫੋਨ ’ਚ 6.2 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ, 2 ਜੀ.ਬੀ. ਰੈਮ, ਡਿਊਲ ਰੀਅਰ ਕੈਮਰਾ ਵਰਗੇ ਫੀਚਰਜ਼ ਦਿੱਤੇ ਗਏ ਹਨ। 

ਨੋਕੀਆ 2.3 ਦੇ ਫੀਚਰਜ਼
ਨੋਕੀਆ 2.3 ਸਮਾਰਟਫੋਨ ’ਚ 6.2 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1520x720 ਪਿਕਸਲ ਹੈ। ਸੈਲਫੀ ਕੈਮਰਾ ਲਈ ਇਸ ਵਿਚ ਨੌਚ ਡਿਜ਼ਾਈਨ ਦਿੱਤਾ ਗਿਆ ਹੈ। ਇਸ ਸਮਾਰਟਫੋਨ ’ਚ ਮੀਡੀਆਟੈੱਕ ਹੇਲੀਓ ਏ22 ਪ੍ਰੋਸੈਸਰ ਅਤੇ ਐਂਡਰਾਇਡ 9 ਪਾਈ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਡਿਵਾਈਸ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ ਰੀਅਰ ਪੈਨਲ ’ਤੇ 13 ਮੈਗਾਪਿਕਸਲ ਸੈਕੇਂਡਰੀ ਸੈਂਸਰ ਵਾਲਾ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਡਿਵਾਈਸ ’ਚ 4,000mAh ਦੀ ਬੈਟਰੀ ਹੈ। 


Related News