Noise ColorFit Vivid Call 2 ਦਾ ਹੋਇਆ ਖੁਲਾਸਾ, ਜਲਦੀ ਹੋਵੇਗੀ ਲਾਂਚ

Tuesday, Feb 06, 2024 - 04:07 PM (IST)

Noise ColorFit Vivid Call 2 ਦਾ ਹੋਇਆ ਖੁਲਾਸਾ, ਜਲਦੀ ਹੋਵੇਗੀ ਲਾਂਚ

ਗੈਜੇਟ ਡੈਸਕ- Noise ColorFit series ਦੇ ਤਹਿਤ ਨਵੀਂ ਸਮਾਰਟਵਾਚ ਦਾ ਖੁਲਾਸਾ ਕੀਤਾ ਗਿਆ ਹੈ। Noise ColorFit Vivid Call 2 ਸਮਾਰਟਵਾਚ ਈ-ਕਾਮਰਸ ਸਾਈਟ ਐਮਾਜ਼ੋਨ 'ਤੇ ਲਾਈਵ ਹੋ ਚੁੱਕੀ ਹੈ। ਇਹ ਸਮਾਰਟਵਾਚ ਜਲਦੀ ਹੀ ਲਾਂਚ ਕੀਤੀ ਜਾਵੇਗੀ। ਇਸਦੀ ਕੀਮਤ ਲਗਭਗ 3,499 ਰੁਪਏ ਹੋ ਸਕਦੀ ਹੈ।

ਬੈਟਰੀ ਲਾਈਫ ਅਤੇ ਕੁਨੈਕਟੀਵਿਟੀ

ਇਸ ਸਮਾਰਟਵਾਚ 'ਚ ਜੋ ਬੈਟਰੀ ਦਿੱਤੀ ਗਈ ਹੈ ਉਸਨੂੰ ਸਿੰਗਲ ਚਾਰਜਿੰਗ 'ਚ 7 ਦਿਨਾਂ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। ਉਥੇ ਹੀ ਇਸ ਵਿਚ ਬਲੂਟੁੱਥ ਕਾਲਿੰਗ ਦਿੱਤੀ ਗਈ ਹੈ। ਇਸ ਵਿਚ Noise Buzz ਦਿੱਤਾ ਗਿਆ ਹੈ, ਜੋ ਯੂਜ਼ਰਜ਼ ਨੂੰ ਰੀਸੈਂਟ ਕਾਲ ਨੂੰ ਅਸੈਸ ਕਰਨ ਅਤੇ ਡਾਇਲ ਪੈਡ ਨੂੰ ਯੂਟੀਲਾਈਜਡ ਕਰਨ ਦੀ ਸਹੂਲਤ ਦਿੰਦਾ ਹੈ। 

ਕਲਰ ਆਪਸ਼ਨ

Noise ColorFit Vivid Call 2 ਸਮਾਰਟਵਾਚ 5 ਕਲਰ ਆਪਸ਼ਨ 'ਚ ਪੇਸ਼ ਕੀਤੀ ਗਈ ਹੈ, ਜਿਸ ਵਿਚ ਜੈੱਟ ਬਲੈਕ, ਫੋਰੈਸਟ ਗਰੀਨ, ਸਪੇਸ ਬਲਿਊ, ਸਨਸੈੱਟ ਓਰੇਂਜ ਅਤੇ ਮੈਟਲ ਬਲੈਕ ਸ਼ਾਮਲ ਹਨ। ਸਾਰੀਆਂ ਸਮਾਰਟਵਾਚਿਜ਼ ਨੂੰ ਮਟੈਲਿਕ ਸਟ੍ਰੈਪ ਨਾਲ ਜੋੜਿਆ ਗਿਆ ਹੈ। 

ਫੀਚਰਜ਼ 

ਇਸ ਵਿਚ ਹਾਰਟ ਰੇਟ ਮਾਨਿਟਰ, Spo2 ਮਾਨਿਟਰ, ਸਲੀਪ ਟ੍ਰੈਕਿੰਗ, ਸਟ੍ਰੈਪ ਮਾਨਿਟਰ ਮਿਲਦਾ ਹੈ। ਏ.ਆਈ. ਵੌਇਸ ਅਸਿਸਟੈਂਟ, ਕੈਲਕੂਲੇਟਰ, Hey Siri ਅਤੇ Okay Google ਸ਼ਾਮਲ ਹਨ। ਇਸਨੂੰ ਪਾਣੀ ਅਤੇ ਧੂੜ ਤੋਂ ਬਚਾਉਣ ਲਈ ਆਈ.ਪੀ. 68 ਦੀ ਰੇਟਿੰਗ ਦਿੱਤੀ ਗਈ ਹੈ।


author

Rakesh

Content Editor

Related News