45 ਘੰਟਿਆਂ ਦੀ ਬੈਟਰੀ ਲਾਈਫ ਦੇ ਨਾਲ Noise Buds Aero ਭਾਰਤ ''ਚ ਲਾਂਚ, ਕੀਮਤ 800 ਰੁਪਏ ਤੋਂ ਵੀ ਘੱਟ

Monday, Jul 03, 2023 - 12:34 PM (IST)

45 ਘੰਟਿਆਂ ਦੀ ਬੈਟਰੀ ਲਾਈਫ ਦੇ ਨਾਲ Noise Buds Aero ਭਾਰਤ ''ਚ ਲਾਂਚ, ਕੀਮਤ 800 ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ- ਘਰੇਲੂ ਕੰਪਨੀ Noise ਨੇ ਆਪਣੇ ਨਵੇਂ ਬਡਸ Noise Buds Aero ਨੂੰ ਲਾਂਚ ਕਰ ਦਿੱਤਾ ਹੈ। Noise Buds Aero ਦੇ ਨਾਲ ਅਲੱਗ ਤੋਂ ਗੇਮਿੰਗ ਮੋਡ ਮਿਲਦਾ ਹੈ ਜਿਸਦੇ ਨਾਲ 50ms ਦਾ ਲੋਅ ਲੈਟੇਂਸੀ ਵੀ ਹੈ। ਇਸਦੀ ਬੈਟਰੀ ਨੂੰ ਲੈ ਕੇ 45 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। Noise Buds Aero ਨੂੰ ਦੋ ਰੰਗਾਂ- ਚਾਰਕੋਲ ਬਲੈਕ, ਸਨੋ ਵਾਈਟ 'ਚ ਖਰੀਦਿਆ ਜਾ ਸਕੇਗਾ।

Noise Buds Aero ਦੀ ਵਿਕਰੀ 1 ਜੁਲਾਈ ਤੋਂ ਮਿੰਤਰਾ ਅਤੇ ਕੰਪਨੀ ਦੀ ਸਾਈਟ 'ਤੇ ਸ਼ੁਰੂ ਹੋ ਚੁੱਕੀ ਹੈ। ਇਸਦੀ ਕੀਮਤ 799 ਰੁਪਏ ਰੱਖੀ ਗਈ ਹੈ। ਇਸ ਬਸਡ 'ਚ 13mm ਦਾ ਡ੍ਰਾਈਵਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਬਲੂਟੁੱਥ v5.3 ਮਿਲਦਾ ਹੈ। ਇਸਦੇ ਨਾਲ HyperSync ਤਕਨਾਲੋਜੀ ਮਿਲਦੀ ਹੈ।

ਇਸ ਫੀਚਰ ਨੂੰ ਲੈ ਕੇ ਦਾਅਵਾ ਹੈ ਕਿ ਕੇਸ ਨੂੰ ਓਪਨ ਕਰਦੇ ਹੀ ਬਡਸ ਫੋਨ ਨਾਲ ਕੁਨੈਕਟ ਹੋ ਜਾਵੇਗਾ। Noise Buds Aero ਨੂੰ ਵਾਟਰ ਰੈਸਿਸਟੈਂਟ ਲਈ IPX5 ਦੀ ਰੇਟਿੰਗ ਮਿਲੀ ਹੈ। ਇਸਦੇ ਨਾਲ ਫਾਸਟ ਚਾਰਜਿੰਗ ਵੀ ਹੈ ਜਿਸਨੂੰ ਲੈ ਕੇ 10 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ 120 ਮਿੰਟਾਂ ਦੇ ਬੈਕਅਪ ਦਾ ਦਾਅਵਾ ਹੈ।


author

Rakesh

Content Editor

Related News