ਨਿਸਾਨ ਲਿਆ ਰਹੀ ਸਸਤੀ SUV, ਕੀਆ ਸੋਨੇਟ ਤੇ ਹੁੰਡਈ ਵੈਨਿਊ ਨੂੰ ਮਿਲੇਗੀ ਟੱਕਰ
Monday, Oct 12, 2020 - 11:43 AM (IST)
ਆਟੋ ਡੈਸਕ– ਨਿਸਾਨ ਆਪਣੀ ਸਬ-4 ਮੀਟਰ ਐੱਸ.ਯੂ.ਵੀ. ਮੈਗਨਾਈਟ ਨੂੰ 21 ਅਕਤੂਬਰ ਨੂੰ ਗਲੋਬਲੀ ਪੇਸ਼ ਕਰਨ ਵਾਲੀ ਹੈ। ਕਾਫੀ ਸਮੇਂ ਤੋਂ ਇਸ ਕਾਰ ਦੀ ਟੈਸਟਿੰਗ ਭਾਰਤ ’ਚ ਚੱਲ ਰਹੀ ਹੈ। ਮੈਗਨਾਈਟ ਦੇ ਡਿਜ਼ਾਇਨ ਨੂੰ ਕਾਫੀ ਆਕਰਸ਼ਕ ਅਤੇ ਸਪੋਰਟੀ ਰੱਖਿਆ ਗਿਆ ਹੈ। ਇਸ ਦੇ ਫਰੰਟ ’ਚ ਇਕ ਵੱਡੀ ਗਰਿੱਲ ਦਿੱਤੀ ਗਈ ਹੈ ਜੋ ਕਾਰ ਨੂੰ ਦਮਦਾਰ ਲੁੱਕ ਦਿੰਦੀ ਹੈ। ਨਿਸਾਨ ਮੈਗਨਾਈਟ ਦੇ ਟੈਸਟ ਮਾਡਲ ’ਚ ਸੁਪੋਰਟੀ ਐੱਲ.ਈ.ਡੀ. ਹੈੱਡਲੈਂਪਸ ਦਿੱਤੇ ਗਏ ਹਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਕਵਰ ਹੋਣ ਕਾਰਨ ਕਾਰ ਦੇ ਜ਼ਿਆਦਾ ਐਕਸਟੀਰੀਅਰ ਫੀਚਰ ਦਾ ਖੁਲਾਸਾ ਨਹੀਂ ਹੋ ਸਕਿਆ।
ਨਿਸਾਨ ਮੈਗਨਾਈਟ ’ਚ 2 ਪੈਟਰੋਲ ਇੰਜਣ ਮਿਲ ਸਕਦੇ ਹਨ ਜਿਨ੍ਹਾਂ ’ਚੋਂ ਪਹਿਲਾ 1.0 ਲੀਟਰ ਦਾ ਕੁਦਰਤੀ ਐਸਪਿਰੇਟਿਡ ਇੰਜਣ ਹੋਵੇਗਾ, ਉਥੇ ਹੀ ਦੂਜਾ 1.0 ਲੀਟਰ ਦਾ ਟਰਬੋ-ਪੈਟਰੋਲ ਇੰਜਣ ਹੋ ਸਕਦਾ ਹੈ। ਇਹ ਕਾਰ ਸੀ.ਵੀ.ਟੀ. ਆਪਸ਼ਨ ਨਾਲ ਬਾਜ਼ਾਰ ’ਚ ਲਿਆਇਆ ਜਾਵੇਗੀ।
ਦੱਸ ਦੇਈਏ ਕਿ ਮੈਗਨਾਈਟ ਨੂੰ CMF-A+ ਮਡਿਊਲ ਪਲੇਟਫਾਰਮ ’ਤੇ ਬਣਾਇਆ ਗਿਆ ਹੈ। ਇਹ ਉਹੀ ਪਲੇਟਫਾਰਮ ਹੈ ਜਿਸ ’ਤੇ ਰੈਨੋ ਦੀ ਟਰਾਈਬਰ ਨੂੰ ਤਿਆਰ ਕੀਤਾ ਗਿਆ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 8.0 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, 360 ਡਿਗਰੀ ਕੈਮਰਾ ਵਿਊ, ਕਰੂਜ਼ ਕੰਟਰੋਲ ਅਤੇ ਕੁਨੈਕਟਿਡ ਕਾਰ ਤਕਨੀਕ ਵਰਗੀਆਂ ਕਈ ਸੁਵਿਧਾਵਾਂ ਮਿਲਣਗੀਆਂ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਕਾਰ ਨੂੰ ਸਾਲ 2021 ਦੀ ਸ਼ੁਰੂਆਤ ’ਚ 6 ਲੱਖ ਰੁਪਏ ਦੀ ਕੀਮਤ ਨਾਲ ਮੁਹੱਈਆ ਕਰੇਗੀ। ਇਸ ਐੱਸ.ਯੂ.ਵੀ. ਦਾ ਮੁਕਾਬਲਾ ਹੁੰਡਈ ਵੈਨਿਊ, ਕੀਤਾ ਸਾਨੇਟ, ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ, ਟਾਟਾ ਨੈਕਸਨ, ਫੋਰਡ ਈਕੋਸਪੋਰਟ ਅਤੇ XUV300 ਵਰਗੀਆਂ ਕਾਰਾਂ ਨਾਲ ਹੋਵੇਗਾ।