ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਭਾਰਤ ''ਚ ਲਾਂਚ ਹੋਈ ''Godzilla''
Sunday, Dec 04, 2016 - 10:33 AM (IST)
.jpg)
ਜਲੰਧਰ : ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਨੇ ਲੰਮੀ ਉਡੀਕ ਤੋਂ ਬਾਅਦ ਆਪਣੀ ਸਪੋਰਟਸ ਕਾਰ GTR ਨੂੰ ਭਾਰਤ ''ਚ ਲਾਂਚ ਕੀਤਾ ਹੈ। ਦੁਨੀਆ ਭਰ ''ਚ ''GODZilla'' ਨਾਂ ਨਾਲ ਮਸ਼ਹੂਰ ਇਸ ਕਾਰ ਦੀ ਕੀਮਤ 1.99 ਕਰੋੜ ਰੁਪਏ (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ।
ਪਾਵਰਫੁੱਲ ਇੰਜਣ
ਇਸ ''ਚ ਲੱਗਾ 3.8-ਲੀਟਰ ਵੀ6 ਇੰਜਣ 562 bhp ਦੀ ਪਾਵਰ ਦਿੰਦਾ ਹੈ ਤੇ ਆਲ ਵ੍ਹੀਲ ਡਰਾਈਵ ਸਿਸਟਮ ਦੇ ਨਾਲ ਆਉਂਦਾ ਹੈ। ਇਸ ਇੰਜਣ ਨੂੰ ਡਿਊਲ-ਕਲੱਚ ਸੈਮੀ ਆਟੋਮੈਟਿਕ ਰੀਅਰ ਮਾਊਂਟਿਡ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ ਜੋ ਸੜਕ ''ਤੇ ਮਜ਼ਬੂਤ ਪਕੜ ਬਣਾਈ ਰੱਖਣ ''ਚ ਮਦਦ ਕਰਦਾ ਹੈ।
ਕਾਰ ''ਚ ਕੀਤੇ ਗਏ ਬਦਲਾਅ
ਨਿਸਾਨ ਜੀ. ਟੀ.-ਆਰ. ਨੂੰ ਕੰਪਨੀ ਨੇ ਏਅਰੋਡਾਇਨਾਮਿਕ ਡਿਜ਼ਾਈਨ ਦੇਣ ਦੇ ਨਾਲ-ਨਾਲ ਇਸ ''ਚ ਮਲਟੀ-ਸਪੋਕ ਅਲਾਏ ਵ੍ਹੀਲ ਲਾਏ ਹਨ ਜੋ ਕਾਰ ਨੂੰ ਕਾਫੀ ਆਕਰਸ਼ਕ ਬਣਾਉਂਦੇ ਹਨ। ਕਾਰ ਨੂੰ ਜੈੱਟ ਫਾਈਟਰ ਲੁੱਕ ਦਿੱਤੀ ਗਈ ਹੈ ਤੇ ਨਵੀਂ ਟੇਲ ਲੈਂਪ ਲਾਈ ਗਈ ਹੈ। ਕਾਰ ''ਚ ਲੱਗੇ ਸੈਂਸਰਸ ਇਸਦੀ ਹਰ ਮੂਵਮੈਂਟ ''ਤੇ ਨਜ਼ਰ ਰੱਖਦੇ ਹਨ ਤੇ ਹਰ ਤਰ੍ਹਾਂ ਦੀ ਜਾਣਕਾਰੀ ਲਈ ਡਿਸਪਲੇ ''ਤੇ ਸ਼ੋਅ ਕਰਦੇ ਹਨ।
ਜੀ. ਟੀ.-ਆਰ ਦੇ ਖਾਸ ਫੀਚਰਸ
-3.8 ਲਿਟਰ ਵੀ6 ਇੰਜਣ।
-6 ਸਪੀਡ ਆਟੋਮੈਟਿਕ ਗਿਅਰ ਬਾਕਸ।
-ਸਿਰਫ 3 ਸੈਕਿੰਡ ''ਚ ਫੜੇਗੀ 0-100 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ।
-562 ਬੀ. ਐੱਚ. ਪੀ. ਦੀ ਤਾਕਤ ਤੇ 637 ਐੱਨ. ਐੱਮ. ਦਾ ਵੱਧ ਤੋਂ ਵੱਧ ਟਾਰਕ।
-ਟਾਪ ਸਪੀਡ 313 ਕਿਲੋਮੀਟਰ ਪ੍ਰਤੀ ਘੰਟਾ।