ਨਿਸਾਨ ਅਤੇ ਡੈਟਸਨ ਦੀਆਂ ਕ੍ਰਾਸਓਵਰ ਐੱਸ. ਯੂ ਵੀ ਕਾਰਾਂ ਜਲਦ ਹੀ ਭਾਰਤੀ ਸੜਕਾਂ ''ਤੇ ਆਉਣਗੀਆਂ ਨਜ਼ਰ
Saturday, Sep 03, 2016 - 06:16 PM (IST)

ਜਲੰਧਰ- ਭਾਰਤ ''ਚ ਨਿਸਾਨ ਨੇ ਕਾਰ ਮਾਰਕੀਟ ''ਚ ਆਪਣੀ ਕਾਫੀ ਚੰਗੀ ਤਰਾਂ ਫੜ ਬਣਾ ਲਈ ਹੈ। ਜਿਸ ਕਰਕੇ ਨਿਸਾਨ ਦੀਆਂ ਕਾਰਾਂ ਨੂੰ ਵੀ ਲੋਕ ਵੀ ਕਾਫੀ ਹੱਦ ਤੱਕ ਪੰਸਦ ਕਰਦੇ ਹਨ। ਨਿਸਾਨ ਦੀਆਂ ਕਾਰਾਂ ਕਈ ਸੈਗਮੈਂਟ ''ਚ ਮੌਜੂਦ ਹਨ। ਹੈਚਬੈਕ ਸੇਗਮੈਂਟ ''ਚ ਨਿਸਾਨ ਮਾਇਕ੍ਰਾ, ਸੇਡਾਨ ਸੈਗਮੇਂਟ ''ਚ ਨਿਸਾਨ ਸਾਨੀ ਅਤੇ ਕਾਂਪੈਕਟ ਐੱਸ.ਯੂ.ਵੀ ਸੈਗਮੇਂਟ ''ਚ ਨਿਸਾਨ ਟੇਰਾਨੋ ਭਾਰਤੀ ਬਾਜ਼ਾਰ ''ਚ ਉਪਲੱਬਧ ਹਨ।
ਹੁਣ ਕੰਪਨੀ ਛੇਤੀ ਹੀ ਨਿਸਾਨ ਜੀ. ਟੀ-ਆਰ ਸੁਪਰਕਾਰ ਅਤੇ ਨਿਸਾਨ ਐਕਸ-ਟਰੇਲ ਹਾਇ-ਬਰਿਡ ਨੂੰ ਵੀ ਲਾਂਚ ਕਰਨ ਜਾ ਰਹੀ ਹੈ। ਹੁਣ ਨਿਸਾਨ ਕਰਾਸਓਵਰ ਸੈਗਮੇਂਟ ''ਚ ਵੀ ਦੋ ਨਵੀਆਂ ਗਾਡੀਆਂ ਲਾਂਚ ਕਰਨ ਵਾਲੀ ਹੈ ਜਿਸ ''ਚ ਸਭ ਤੋਂ ਪਹਿਲਾਂ ਨਿਸਾਨ ਕਿਕਸ ਦੀ ਐਂਟਰੀ ਹੋਵੇਗੀ ਜਿਸ ਦਾ ਡੈਬੀਯੂ ਅੰਤਰ ਰਾਸ਼ਟਰੀ ਬਾਜ਼ਾਰ ''ਚ ਹੋ ਚੁੱਕਿਆ ਹੈ। ਇਸ ਦੇ ਬਾਅਦ ਇਕ ਮਾਇਕ੍ਰੋ-ਕਰਾਸਓਵਰ ਲਾਂਚ ਕੀਤੀ ਜਾਵੇਗੀ ਜੋ ਡੈਟਸਨ ਬਰਾਂਡ ਦੇ ਤਹਿਤ ਬਾਜ਼ਾਰ ''ਚ ਆਵੇਗੀ।
ਨਿਸਾਨ ਕਿਕਸ ਇਕ ਸਬ-4-ਮੀਟਰ ਗੱਡੀ ਹੋਵੇਗੀ ਜਿਸ ਦਾ ਭਾਰਤੀ ਬਾਜ਼ਾਰ ''ਚ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜਾ, ਫੋਰਡ ਇਕੋਸਪੋਰਟ ਅਤੇ ਮਹਿੰਦਰਾ ਟੀ. ਯੂ. ਵੀ 300 ਨਾਲ ਮੁਕਾਬਲਾ ਹੋਵੇਗਾ। ਹਾਲਾਂਕਿ, ਨਿਸਾਨ ਕਿਕਸ ਨਾਲ ਜੁੜੀ ਕੋਈ ਆਧਿਕਾਰਕ ਜਾਣਕਾਰੀ ਹੁਣ ਤੱਕ ਸਾਹਮਣੇ ਨਹੀਂ ਆਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ''ਚ 1.5 -ਲਿਟਰ K9K ਡੀਜ਼ਲ ਇੰਜਣ ਲਗਾ ਹੋਵੇਗਾ। ਖਬਰ ਇਹ ਵੀ ਹੈ ਕਿ ਇਹ ਗੱਡੀ 1.6-ਲਿਟਰ ਪੈਟਰੋਲ ਇੰਜਣ ਆਪਸ਼ਨ ਦੇ ਨਾਲ ਵੀ ਆ ਸਕਦੀ ਹੈ।
ਦੂਜੇ ਪਾਸੇ, ਡੈਟਸਨ ਦੀ ਕਾਂਪੈਕਟ ਕਰਾਸਓਵਰ ਐੱਸ. ਯੂ. ਵੀ ਹੈ ਜਿਸ ਨੂੰ ਡੈਟਸਨ ਗੋ-ਕਰਾਸ ਦੇ ਨਾਮ ਨਾਲ ਜਾਣਿਆ ਜਾਵੇਗਾ। ਡੈਟਸਨ ਗੋ ਕਰਾਸ ਨੂੰ 2016 ਦਿੱਲੀ ਆਟੋ ਐਕਸਪੋ ''ਚ ਵੀ ਸ਼ੋਅ- ਕੇਸ ਕੀਤਾ ਗਿਆ ਸੀ। ਡੈਟਸਨ ਗੋ ਕਰਾਸ ''ਚ ਵੀ 1.5-ਲਿਟਰ ਡੀਜ਼ਲ ਇੰਜਣ ਅਤੇ 1.0-ਲਿਟਰ ਪੈਟਰੋਲ ਇੰਜਣ ਲਗਾ ਹੋ ਸਕਦਾ ਹੈ। ਕੰਪਨੀ ਛੇਤੀ ਨਵੀਂ ਨਿਸਾਨ ਮਾਇਕ੍ਰ ''ਤੇ ਵੀ ਕੰਮ ਕਰ ਰਹੀ ਹੈ ਜਿਸ ਨੂੰ 2017 ਦੇ ਅੰਤ ਤੱਕ ਭਾਰਤ ''ਚ ਲਾਂਚ ਕੀਤਾ ਜਾ ਸਕਦਾ ਹੈ।