Nintendo ਬਣਾਉਣ ਜਾ ਰਹੀ ਹੈ ਆਪਣਾ ਖੁਦ ਦਾ ਸਮਾਰਟਫੋਨ ਕੰਟਰੋਲਰ
Friday, Jul 08, 2016 - 12:06 PM (IST)

ਜਲੰਧਰ-ਨੈਂਟੈਂਡੋ ਨੇ ਮੋਬਾਇਲ ਗੇਮਿੰਗ ਐਪਸ ਨਾਲ ਆਪਣੀ ਸ਼ੁਰੂਆਤ ਕਰਦੇ ਹੋਏ ਮਿਟੋਮੋ, ਫਾਇਰ ਐਂਬਲੈਂਮ ਅਤੇ ਐਨੀਮਲ ਕਰਾਸਿੰਗ ਵਰਗੀਆਂ ਗੇਮਜ਼ ਨੂੰ ਲਾਂਚ ਕੀਤਾ ਸੀ। ਨੈਂਟੈਂਡੋ ਦੇ ਕੰਸੋਲਜ਼ ਵੀ ਬੇਹੱਦ ਆਕਰਸ਼ਕ ਰਹੇ ਹਨ। ਹਾਲ ਹੀ ਮਿਲੀ ਇਕ ਰਿਪੋਰਟ ''ਚ ਦੱਸਿਆ ਗਿਆ ਹੈ ਕਿ ਨੈਂਟੈਂਡੋ ਜਲਦ ਹੀ ਆਪਣਾ ਖੁਦ ਦਾ ਕੰਟਰੋਲਰ ਬਣਾਉਣ ਜਾ ਰਹੀ ਹੈ ਜੋ ਸਮਾਰਟਫੋਨ ਲਈ ਕੰਮ ਕਰੇਗਾ।
ਹਾਲ ਹੀ ''ਚ ਹੋਏ ਇਕ ਸ਼ੇਅਰਹੋਲਡਰ ਦੇ ਈਵੈਂਟ ਦੌਰਾਨ ਸੀਨੀਅਰ ਡਾਇਰੈਕਟਰ ਸ਼ੀਨੀਆ ਟਾਕਾਹਾਸ਼ੀ ਨੇ ਕਿਹਾ ਕਿ ਸਮਾਰਟ ਡਿਵਾਈਸਿਜ਼ ਲਈ ਫਿਜ਼ਿਕਲ ਕੰਟਰੋਲਰ ਐਪਲੀਕੇਸ਼ਨ ਪਹਿਲਾਂ ਤੋਂ ਹੀ ਮਾਰਕੀਟ ''ਚ ਮੌਜੂਦ ਹਨ ਅਤੇ ਕੰਪਨੀ ਦੀ ਵੱਲੋਂ ਵੀ ਇਸ ਵਾਰ ਕੁੱਝ ਨਵਾਂ ਪੇਸ਼ ਕੀਤਾ ਜਾ ਸਕਦਾ ਹੈ ਜਿਸ ਨੂੰ ਕੰਪਨੀ ਆਪਣੇ ਦਮ ''ਤੇ ਬਣਾਏਗੀ। ਉਨ੍ਹਾਂ ਵੱਲੋਂ ਇਸ ਮੁੱਦੇ ''ਤੇ ਗੱਲਬਾਤ ਵੀ ਕੀਤੀ ਗਈ ਕਿ ਇਕ ਫਿਜ਼ਿਕਲ ਕੰਟਰੋਲਰ ਤੋਂ ਬਿਨਾਂ ਐਕਸ਼ਨ ਗੇਮਜ਼ ਦੀ ਡਵੈਲਪਿੰਗ ''ਤੇ ਕਾਫੀ ਪ੍ਰਭਾਵ ਪੈਂਦਾ ਹੈ। ਨੈਂਟੈਂਡੋ ਇਸੇ ਗੱਲ ਵੱਲ ਧਿਆਨ ਦਿੰਦੇ ਹੋਏ ਕੁੱਝ ਨਵਾਂ ਕਰਨ ਦੀ ਸੋਚ ਰਹੀ ਹੈ। ਨੈਂਟੈਂਡੋ ਦਾ ਪਹਿਲਾ ਮੋਬਾਇਲ ਮਿਟੋਮੋ ਰੀਲੀਜ਼ ਹੋਇਆ ਸੀ ਅਤੇ ਪੋਕੀਮੋਨ ਗੋ ਨੂੰ ਵੀ ਹਾਲ ਹੀ ''ਚ ਐਂਡ੍ਰਾਇਡ ਅਤੇ ਆਈ.ਓ.ਐੱਸ. ਲਈ ਪੇਸ਼ ਕਰ ਦਿੱਤਾ ਗਿਆ ਹੈ।