ਫੋਟੋਗ੍ਰਾਫ਼ਰਾਂ ਲਈ ਬੁਰੀ ਖ਼ਬਰ! ਜਲਦ ਬੰਦ ਹੋਣ ਵਾਲੇ ਹਨ Nikon ਦੇ DSLR ਕੈਮਰੇ
Wednesday, Jul 13, 2022 - 03:16 PM (IST)
ਗੈਜੇਟ ਡੈਸਕ– ਦੁਨੀਆ ਭਰ ਦੇ ਫੋਟੋਗ੍ਰਾਫ਼ਰਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ, ਨਿਕੋਨ ਹੁਣ ਸਿੰਗਲ ਲੈੱਨਜ਼ ਰਿਫਲੈਕਸ (SLR) ਕੈਮਰੇ ਦੇ ਬਿਜ਼ਨੈੱਸ ਨੂੰ ਬੰਦ ਕਰਨ ਦੀ ਪਲਾਨਿੰਗ ਕਰ ਰਹੀ ਹੈ। ਰਿਪੋਰਟ ਮੁਤਾਬਕ, ਨਿਕੋਨ ਹੁਣ ਆਪਣਾ ਪੂਰਾ ਧਿਆਨ ਮਿਰਰਲੈੱਸ ਕੈਮਰੇ ’ਤੇ ਕੇਂਦਰਿਤ ਕਰਨ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸਮਾਰਟਫੋਨ ਦੇ ਕੈਮਰੇ ਤੋਂ ਮਿਲ ਰਹੀ ਟੱਕਰ ਤੋਂ ਬਾਅਦ ਕੰਪਨੀ ਨੇ ਇਹ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ– ਐਪਲ ਦੇ ਦੀਵਾਨਿਆਂ ਲਈ ਬੁਰੀ ਖ਼ਬਰ! ਆਈਫੋਨ 13 ਨਾਲੋਂ ਇੰਨਾ ਜ਼ਿਆਦਾ ਮਹਿੰਗਾ ਹੋ ਸਕਦੈ iPhone 14
ਦੱਸ ਦੇਈਏ ਕਿ ਕੈਨਨ ਤੋਂ ਬਾਅਦ ਨਿਕੋਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਐੱਸ.ਐੱਲ.ਆਰ. ਕੈਮਰਾ ਨਿਰਮਾਤਾ ਹੈ। ਸਾਲ 2021 ’ਚ ਕੰਪਨੀ ਨੇ 400,000 DSLR ਕੈਮਰੇ ਵੇਚੇ ਸਨ, ਬਾਵਜੂਦ ਇਸ ਦੇ ਕੰਪਨੀ ਹੁਣ DSLR ਬਾਜ਼ਾਰ ’ਚੋਂ ਬਾਹਰ ਹੋ ਰਹੀ ਹੈ।
Nikkei Asia ਦੀ ਇਕ ਰਿਪੋਰਟ ਮੁਤਾਬਕ, ਨਿਕੋਨ ਨੇ ਡੀ.ਐੱਸ.ਐੱਲ.ਆਰ. ਬਾਜ਼ਾਰ ’ਚੋਂ ਬਾਹਰ ਜਾਣ ਦਾ ਫੈਸਲਾ ਲਿਆ ਹੈ। ਨਿਕੋਨ ਨੇ 2022 ਤੋਂ ਬਾਅਦ ਹੁਣ ਤਕ ਕੋਈ ਐੱਸ.ਐੱਲ.ਆਰ. ਕੈਮਰਾ ਲਾਂਚ ਨਹੀਂ ਕੀਤਾ। ਕੰਪਨੀ ਨੇ ਆਖਰੀ ਐੱਸ.ਐੱਲ.ਆਰ. ਪ੍ਰੋਡਕਟ ਦੇ ਤੌਰ ’ਤੇ Nikon D6 ਨੂੰ2020 ’ਚ ਲਾਂਚ ਕੀਤਾ ਸੀ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਚਾਰ ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
ਕੰਪਨੀ ਨੇ ਡਿਜੀਟਲ ਕੈਮਰਾ ਨੂੰ ਬਣਾਉਣਾ ਵੀ ਬੰਦ ਕਰ ਦਿੱਤਾ ਹੈ। ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਪਹਿਲੀ ਵਾਰ ਮਿਰਰਲੈੱਸ ਕੈਮਰਿਆਂ ਦੇ ਗਲੋਬਲ ਸ਼ਿਪਮੈਂਟ ਨੇ 2.93 ਮਿਲੀਅਨ ਅਤੇ 2.37 ਮਿਲੀਅਨ ਇਕਾਈਆਂ ਦੇ ਨਾਲ ਐੱਸ.ਐੱਲ.ਆਰ. ਕੈਮਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 2017 ’ਚ ਡੀ.ਐੱਸ.ਐੱਲ.ਆਰ. ਕੈਮਰੇ ਦੀ ਵਿਕਰੀ 11.67 ਮਿਲੀਅਨ ਸੀ, ਉਹ 2021 ਤਕ 5.34 ਮਿਲੀਅਨ ਰਹਿ ਗਈ, ਜਦਕਿ ਇਸੇ ਸਮੇਂ ’ਚ ਮਿਰਰਲੈੱਸ ਕੈਮਰੇ ਨੇ ਕਾਫੀ ਗ੍ਰੋਥ ਕੀਤੀ।
ਪਿਛਲੇ ਸਾਲ ਨਿਕੋਨ ਨੇ ਆਪਣੇ ਮਿਰਰਲੈੱਸ ਕੈਮਰੇ Nikon Z9 ਨੂੰ ਭਾਰਤ ’ਚ ਲਾਂਚ ਕੀਤਾ ਹੈ ਜੋ ਕਿ ਐੱਸ.ਐੱਲ.ਆਰ. ਕੈਮਰੇ ਦੇ ਮੁਕਾਬਲੇ 10 ਗੁਣਾ ਤੇਜ਼ ਹੈ। ਖ਼ਬਰ ਇਹ ਵੀ ਹੈ ਕਿ ਕੈਨਨ ਵੀ ਅਗਲੇ ਕੁਝ ਸਾਲਾਂ ’ਚ ਐੱਸ.ਐੱਲ.ਆਰ. ਕੈਮਰੇ ਦਾ ਪ੍ਰੋਡਕਸ਼ਨ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ– iPhone ’ਚ ਹੋਵੇਗਾ ਵੱਡਾ ਬਦਲਾਅ, ਬਾਰਿਸ਼ ’ਚ ਵੀ ਕਰ ਸਕੋਗੇ ਟਾਈਪਿੰਗ!