Nike ਨੇ ਬਣਾਏ ਨਵੇਂ ਸੈਲਫ ਲੇਸਿੰਗ ਸ਼ੂਜ਼, ਆਵਾਜ਼ ਨਾਲ ਹੋਣਗੇ ਕੰਟਰੋਲ

10/01/2019 10:16:48 AM

ਗੈਜੇਟ ਡੈਸਕ– ਅਮਰੀਕੀ ਫੁੱਟਵ੍ਹੀਅਰ ਨਿਰਮਾਤਾ ਕੰਪਨੀ Nike ਨੇ ਨਵੀਂ ਤਕਨੀਕ 'ਤੇ ਆਧਾਰਤ ਆਪਣੇ ਸੈਲਫ ਲੇਸਿੰਗ ਸ਼ੂਜ਼ ਪੇਸ਼ ਕੀਤੇ ਹਨ। ਇਨ੍ਹਾਂ Adapt Huarache ਸ਼ੂਜ਼ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਨ੍ਹਾਂ ਨੂੰ FitAdapt ਸੈਲਫ ਲੇਸਿੰਗ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ। ਮਤਲਬ ਸਿਰਫ ਬੋਲਣ ਨਾਲ ਹੀ  ਇਨ੍ਹਾਂ ਸ਼ੂਜ਼ ਨੂੰ ਟਾਈਟ ਤੇ ਲੂਜ਼ ਕੀਤਾ ਜਾ ਸਕਦਾ ਹੈ। ਕੰਪਨੀ ਨੇਦੱਸਿਆ ਕਿ ਇਕ ਸ਼ੂਜ਼ ਦੀ ਕੀਮਤ 350 ਡਾਲਰ (ਲਗਭਗ 24,700 ਰੁਪਏ) ਹੋਵੇਗੀ।

PunjabKesari

ਵਾਇਸ ਕਮਾਂਡ ਨਾਲ ਕੰਟਰੋਲ ਹੋਣਗੇ ਸ਼ੂਜ਼
ਇਨ੍ਹਾਂ ਸ਼ੂਜ਼ ਦੀ ਵਿਸ਼ੇਸ਼ਤਾ ਹੈ ਕਿ ਇਨ੍ਹਾਂ ਨੂੰ ਆਵਾਜ਼ ਦੇ ਇਸ਼ਾਰੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਨ੍ਹਾਂ ਸ਼ੂਜ਼ ਨੂੰ ਤੁਸੀਂ ਕਿਸੇ  ਵੀ ਸਮਾਰਟ ਫੋਨ ਨਾਲ ਜੋੜ ਕੇ ਵਰਤੋਂ ਵਿਚ ਲਿਆ ਸਕਦੇ ਹੋ। ਜੇ ਤੁਸੀਂ ਇਸ ਨੂੰ ਐਪਲ ਡਿਵਾਈਸ ਨਾਲ ਕੁਨੈਕਟ ਕਰਦੇ ਹੋ ਤਾਂ ਐਪਲ ਦੇ ਵਰਚੁਅਲ ਅਸਿਸਟੈਂਟ ਸਿਰੀਐਪ ਰਾਹੀਂ ਵਾਇਸ ਕਮਾਂਡਸ ਦੇ ਕੇ ਇਨ੍ਹਾਂ ਨੂੰ ਟਾਈਟ ਤੇ ਲੂਜ਼ ਕਰਨ ਲਈ ਕਹਿ ਸਕਦੇ ਹੋ ਪਰ ਜੇ ਤੁਹਾਡੇ ਕੋਲ ਐਪਲ ਦੀ ਡਿਵਾਈਸ ਨਹੀਂ ਤਾਂ ਇਸ ਦੇ ਲਈ ਕੰਪਨੀ ਨੇ ਖਾਸ Nike Adapt ਐਪ ਤਿਆਰ ਕੀਤੀ ਹੈ, ਜਿਸ ਨਾਲ ਤੁਸੀਂ ਇਨ੍ਹਾਂ ਸ਼ੂਜ਼ ਨੂੰ ਕੰਟਰੋਲ ਕਰ ਸਕਦੇ ਹੋ।

PunjabKesari

14 ਦਿਨਾਂ ਦਾ ਹੈ ਬੈਟਰੀ ਬੈਕਅਪ
Nike ਨੇ ਦੱਸਿਆ ਕਿ ਇਕ ਵਾਰ ਇਨ੍ਹਾਂ ਸ਼ੂਜ਼ ਨੂੰ ਫੁੱਲ ਚਾਰਜ ਕਰਨ ਤੋਂ ਬਾਅਦ ਤੁਸੀਂ 14 ਦਿਨਾਂ ਤਕ ਇਨ੍ਹਾਂ ਦੀ ਵਰਤੋਂ ਕਰ  ਸਕਦੇ ਹੋ। ਇਨ੍ਹਾਂ ਵਿਚ ਬਹੁਤ ਵਧੀਆ ਬੈਟਰੀਆਂ ਦੀ ਵਰਤੋਂ ਕੀਤੀ ਗਈ ਹੈ, ਜੋ ਹਾਈ ਪ੍ਰਫਾਰਮੈਂਸ ਦਿੰਦੀਆਂ ਹਨ।

PunjabKesari

Qi ਵਾਇਰਲੈੱਸ ਚਾਰਜਿੰਗ ਮੈਟ
ਇਨ੍ਹਾਂ ਸ਼ੂਜ਼ ਨੂੰ ਚਾਰਜ ਕਰਨ ਲਈ ਯੂਜ਼ਰ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਉਠਾਉਣੀ ਪਵੇਗੀ ਕਿਉਂਕਿ ਕੰਪਨੀ ਨੇ ਇਸ ਦਾ ਵੀ ਹੱਲ Qi ਵਾਇਰਲੈੱਸ ਚਾਰਜਿੰਗ ਮੈਟ ਰਾਹੀਂ ਕੱਢਿਆ ਹੈ। ਤੁਹਾਨੂੰ ਬਸ ਇਸ ਦੇ ਉੱਪਰ ਇਨ੍ਹਾਂ ਸ਼ੂਜ਼ ਨੂੰ ਰੱਖਣਾ ਪਵੇਗਾ, ਜਿਸ ਤੋਂ ਬਾਅਦ ਇਹ Qi ਵਾਇਰਲੈੱਸ ਚਾਰਜਿੰਗ ਆਪਣੇ-ਆਪ ਇਨ੍ਹਾਂ ਸ਼ੂਜ਼ ਨੂੰ ਚਾਰਜ ਕਰ ਦੇਵੇਗਾ।


Related News