ਐਥਲੀਟਸ ਲਈ Nike ਨੇ ਬਣਾਏ ਖਾਸ ਬੂਟ
Friday, Aug 31, 2018 - 12:51 AM (IST)
ਜਲੰਧਰ-ਸਪੋਰਟਸ ਸ਼ੂਜ਼ ਨੂੰ ਲੈ ਕੇ ਦੁਨੀਆ ਭਰ ਵਿਚ ਨਾਂ ਕਮਾਉਣ ਵਾਲੀ ਕੰਪਨੀ Nike ਨੇ ਐਥਲੀਟਸ ਲਈ ਖਾਸ ਬੂਟ ਤਿਆਰ ਕੀਤੇ ਹਨ। ਕੰਪਨੀ ਦਾ ਕਹਿਣਾ ਹੈ ਕਿ Zoom Fly Flyknit ਨਾਂ ਦੇ ਇਹ ਬੂਟ ਨਵੀਂ ਤਕਨੀਕ 'ਤੇ ਆਧਾਰਤ ਤਿਆਰ ਫੋਮ ਨਾਲ ਬਣਾਏ ਗਏ ਹਨ। ਜਦੋਂ ਤੁਸੀਂ ਦੌੜ ਰਹੇ ਹੋਵੋਗੇ ਤਾਂ ਇਹ ਫੋਮ ਤੁਹਾਡੇ ਪੈਰਾਂ ਦੇ ਹਿੱਲਣ ਅਨੁਸਾਰ ਬੂਟਾਂ ਦੀ ਸ਼ੇਪ ਬਦਲ ਦੇਵੇਗੀ, ਜਿਸ ਨਾਲ ਦੌੜਨ ਵੇਲੇ ਵੀ ਵਿਅਕਤੀ ਨੂੰ ਚੰਗਾ ਸੰਤੁਲਨ ਤੇ ਆਰਾਮ ਮਿਲੇਗਾ।

400 ਮਟੀਰੀਅਲਜ਼ ਦੀ ਕੀਤੀ ਗਈ ਹੈ ਵਰਤੋਂ
Nike ਨੇ ਕਿਹਾ ਹੈ ਕਿ 400 ਵੱਖ-ਵੱਖ ਤਰ੍ਹਾਂ ਦੇ ਮਟੀਰੀਅਲਜ਼ ਨੂੰ ਕੰਬਾਈਨ ਕਰ ਕੇ ਅਸੀਂ ਇਹ ਬੂਟ ਤਿਆਰ ਕੀਤੇ ਹਨ। ਇਨ੍ਹਾਂ ਵਿਚ ਵੱਖਰੀ ਕਿਸਮ ਦੇ Flyknit ਫੈਬ੍ਰਿਕ ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਪਾ ਕੇ ਤੁਸੀਂ ਹੋਰ ਵੀ ਤੇਜ਼ੀ ਨਾਲ ਦੌੜ ਲਾ ਸਕੋਗੇ।

ਬਿਹਤਰੀਨ ਤੇ ਰੇਸਿੰਗ ਸ਼ੂਜ਼
Nike ਨੇ ਇਨ੍ਹਾਂ ਨੂੰ ਬਿਹਤਰੀਨ ਰੇਸਿੰਗ ਸ਼ੂਜ਼ ਦੱਸਿਆ ਹੈ। ਇਸ ਦੀ ਕੀਮਤ 160 ਅਮਰੀਕੀ ਡਾਲਰ (ਲਗਭਗ 11 ਹਜ਼ਾਰ ਰੁਪਏ) ਰੱਖੀ ਗਈ ਹੈ। ਇਸ ਦੇ ਸਭ ਤੋਂ ਬਿਹਤਰੀਨ ਮਾਡਲ Nike Zoom Vaporfly 4% Flyknit ਦੀ ਕੀਮਤ 250 ਡਾਲਰ (ਲਗਭਗ 17,500 ਰੁਪਏ) ਰੱਖੀ ਗਈ ਹੈ। ਕੀਮਤ ਦੇ ਹਿਸਾਬ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਸਿਰਫ ਪੇਸ਼ੇਵਰ ਐਥਲੀਟਸ ਲਈ ਹੀ ਕੰਮ ਦੇ ਸਾਬਤ ਹੋਣਗੇ।

ਮਜ਼ਬੂਤ ਫਲੈਕਸੀਬਲ ਡਿਜ਼ਾਈਨ
ਇਨ੍ਹਾਂ ਬੂਟਾਂ ਨੂੰ ਹਲਕਾ ਤੇ ਬਿਹਤਰ ਤਿਆਰ ਕਰਨ 'ਚ Nike ਨੂੰ ਕਈ ਸਾਲ ਲੱਗੇ ਹਨ। ਇਨ੍ਹਾਂ ਦਾ ਡਿਜ਼ਾਈਨ ਕਾਫੀ ਫਲੈਕਸੀਬਲ ਰੱਖਿਆ ਗਿਆ ਹੈ। ਇਨ੍ਹਾਂ ਬੂਟਾਂ 'ਚ ਕਾਰਬਨ ਫਾਈਬਰ ਪਲੇਟਾਂ ਲੱਗੀਆਂ ਹਨ, ਜੋ ਇਨ੍ਹਾਂ ਨੂੰ ਮਜ਼ਬੂਤੀ ਦਿੰਦੀਆਂ ਹਨ। ਇਨ੍ਹਾਂ ਦੇ ਉੱਪਰ ਵੱਲ ਵੱਖਰੀ ਤਰ੍ਹਾਂ ਦਾ Flyknit ਫੈਬ੍ਰਿਕ ਲਾਇਆ ਗਿਆ ਹੈ, ਜੋ ਦੌੜਨ ਵੇਲੇ ਵੀ ਬੂਟਾਂ ਵਿਚ ਹਵਾ ਜਾਣ ਦੇਵੇਗਾ, ਜਿਸ ਨਾਲ ਤੁਹਾਡੇ ਪੈਰਾਂ ਨੂੰ ਗਰਮੀ ਨਹੀਂ ਲੱਗੇਗੀ।

