ਸਮਾਰਟਫੋਨ ’ਚ ਆਨ ਹੈ ਇਹ ਫੰਕਸ਼ਨ ਤਾਂ ਹੋ ਸਕਦੈ ਮਾਲਵੇਅਰ ਇੰਸਟਾਲ, ਇੰਝ ਬਚੋ

11/06/2019 11:46:25 AM

ਗੈਜੇਟ ਡੈਸਕ– ਤੁਹਾਡੇ ਫੋਨ ’ਚ ਜੇਕਰ ਐਂਡਰਾਇਡ 8.0 (ਓਰੀਓ) ਜਾਂ ਉਸ ਤੋਂ ਬਾਅਦ ਦਾ ਆਪਰੇਟਿੰਗ ਸਿਸਟਮ ਇੰਸਟਾਲ ਹੈ ਤਾਂ ਤੁਸੀਂ ਹੈਕਰਾਂ ਦਾ ਸ਼ਿਕਾਰ ਹੋ ਸਕਦੇ ਹੋ। ਹੈਕਰ ਇਨ੍ਹਾਂ ਸਮਾਰਟਫੋਨ ’ਚ NFC ਬੀਮਿੰਗ ਦਾ ਇਸਤੇਮਾਲ ਕਰਕੇ ਯੂਜ਼ਰਜ਼ ਦੇ ਫੋਨ ’ਚ ਮਾਲਵੇਅਰ ਇੰਸਟਾਲ ਕਰ ਸਕਦੇ ਹਨ। ਅਜਿਹੀਆਂ ਹੀ ਕਈ ਘਟਨਾਵਾਂ ਹਾਲ ਹੀ ’ਚ ਸਾਹਮਣੇ ਆ ਚੁੱਕੀਆਂ ਹਨ। ਇਸ ਲਈ ਫੋਨ ਦੇ NFC ਫੰਕਸ਼ਨ ਨੂੰ ਇਸਤੇਮਾਲ ਦੌਰਾਨ ਹੀ ਆਨ ਕਰੋ ਅਤੇ ਇਸਤੇਮਾਲ ਤੋਂ ਬਾਅਦ ਬੰਦ ਕਰ ਦਿਓ।

ਦਰਅਸਲ, ਹੈਕਰ ਐੱਨ.ਐੱਫ.ਸੀ. ਬੀਮਿੰਗ ਦਾ ਇਸਤੇਮਾਲ ਕਰਕੇ ਆਸਪਾਸ ਦੇ ਫੋਨ ’ਚ ਮਾਲਵੇਅਰ ਇੰਸਟਾਲ ਕਰ ਦਿੰਦੇ ਹਨ। ਹਾਲਾਂਕਿ, ਜਿਨ੍ਹਾਂ ਐਂਡਰਾਇਡ ਫੋਨ ’ਚ ਐੱਨ.ਐੱਫ.ਪੀ. ਫੀਚਰਜ਼ ਹੈ, ਖਤਰਨਾ ਉਨ੍ਹਾਂ ਹੀ ਫੋਨਜ਼ ’ਤੇ ਮੰਡਰਾ ਰਿਹਾ ਹੈ। ਇਸ ਫੀਚਰ ਦਾ ਇਸਤੇਮਾਲ ਕਰਕੇ ਹੈਕਰ ਯੂਜ਼ਰਜ਼ ਦੇ ਫੋਨ ’ਚ ਵੱਡੀ ਫਾਈਲ ਨੂੰ ਟ੍ਰਾਂਸਫਰ ਕਰ ਦਿੰਦੇ ਹਨ ਅਤੇ ਮਾਲਵੇਅਰ ਫੋਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ। 

ਹੈਕਰ ਇੰਝ ਕਰਦੇ ਹਨ ਇਸ ਤਕਨੀਕ ਦਾ ਇਸਤੇਮਾਲ
ਦਰਅਸਲ, ਐਂਡਰਾਇਡ ਬੀਮ ਯੂਜ਼ਰਜ਼ ਨੂੰ ਏ.ਪੀ.ਕੇ. ਫਾਈਲਸ ਕਾਪੀ ਕਰਨ ਦੀ ਛੋਟ ਦਿੰਦਾ ਹੈ। ਹਮੇਸ਼ਾ ਯੂਜ਼ਰਜ਼ ਨੂੰ ਏ.ਪੀ.ਕੇ. ਫਾਈਲ ਟ੍ਰਾਂਸਫਰ ਦਾ ਅਲਰਟ ਆਉਂਦਾ ਹੈ ਪਰ ਇਹ ਬਗ ਉਸ ਚਿਤਾਵਨੀ ਸੰਦੇਸ਼ ਨੂੰ ਬਾਈਪਾਸ ਕਰ ਦਿੰਦਾ ਹੈ ਅਤੇ ਫਾਈਲ ਟ੍ਰਾਂਸਫਰ ਕਰਨ ਦਾ ਨੋਰਮਲ ਮੈਸੇਜ ਹੀ ਦਿਖਾਉਂਦਾ ਹੈ। ਇਸ ਬਾਗ ਨੂੰ ਖੋਜ Y Shafranovich ਨੇ ਕੀਤੀ ਹੈ। 

ਇੰਝ ਕਰੋ ਬਚਾਅ
ਯੂਜ਼ਰਜ਼ ਕੋਲ ਐੱਨ.ਐੱਫ.ਸੀ. ਅਨੇਬਲਡ ਡਿਵਾਈਸ ਹੈ ਤਾਂ ਉਨ੍ਹਾਂ ਨੂੰ ਲੇਟੈਸਟ ਸਕਿਓਰਿਟੀ ਅਪਡੇਟ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ। ਜੇਕਰ ਯੂਜ਼ਰਜ਼ ਕਿਸੇ ਵੀ ਕਾਰਨ ਸਕਿਓਰਿਟੀ ਅਪਡੇਟ ਨਹੀਂ ਕਰ ਸਕੇ ਹਨ ਤਾਂ ਆਪਣੇ ਫੋਨ ’ਚ ਐੱਨ.ਐੱਫ.ਸੀ. ਨੂੰ ਬੰਦ ਕਰ ਸਕਦੇ ਹਨ। 

ਕੀ ਹੈ ਐੱਨ.ਐੱਫ.ਸੀ.
ਐੱਨ.ਐੱਫ.ਸੀ. ਇਕ ਤਰ੍ਹਾਂ ਦਾ ਕਮਿਊਨੀਕੇਸ਼ਨ ਪ੍ਰੋਟੋਕਾਲ ਹੈ। ਇਸ ਦੇ ਸਹਾਰੇ ਦੋ ਇਲੈਕਟ੍ਰੋਨਿਕ ਡਿਵਾਈਸਿਜ਼ ਵਿਚਕਾਰ ਕਮਿਊਨੀਕੇਸ਼ਨ ਸਥਾਪਿਤ ਕੀਤਾ ਜਾਂਦਾ ਹੈ। ਇਸ ਦਾ ਇਸਤੇਮਾਲ ਖਾਸਤੌਰ ’ਤੇ ਕਾਨਟੈਕਟਲੈੱਸ ਪੇਮੈਂਟ ਲਈ ਹੁੰਦਾ ਹੈ। ਇਸੇ ਕਾਰਨ ਸੁਰੱਖਿਆ ਨੂੰ ਲੈ ਕੇ ਖਤਰਨਾ ਪੈਦਾ ਹੁੰਦਾ ਹੈ। 


Related News