Nexus 5X, ਦੀ ਕੀਮਤ ''ਚ ਹੋਈ 7,000 ਰੁਪਏ ਦੀ ਕਟੌਤੀ
Tuesday, Nov 24, 2015 - 02:53 PM (IST)
ਨਵੀਂ ਦਿੱਲੀ— ਵੱਡੀ ਸਕ੍ਰੀਨ ਅਤੇ ਐਂਡ੍ਰਾਇਡ ਆਪਰੇਟਿੰਗ ਸਿਸਟਮ ਦੇ ਕੰਬੀਨੇਸ਼ਨ ਵਾਲੇ ਗੂਗਲ ਦੇ Nexus 5X ਦਾ 16GB ਵੈਰਿਐਂਟ ਭਾਰਤ ਬਾਜ਼ਾਰ ''ਚ 7,000 ਰੁਪਏ ਸਸਤਾ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਦੋ ਮਹੀਨੇ ਪਹਿਲਾਂ ਹੀ ਗੂਗਲ ਨੇ ਭਾਰਤ ''ਚ ਦੋ ਨਵੇਂ Nexus ਸਮਾਰਟਫੋਨ 5x ਅਤੇ 6P ਲਾਂਚ ਕੀਤੇ ਹਨ। 31,999 ਰੁਪਏ ''ਚ ਲਾਂਚ ਹੋਏ Nexus 5X ਦਾ 16GB ਵੈਰੀਐਂਟ ਹੁਣ ਐਮਾਜ਼ਾਨ ਇੰਡੀਆ ''ਤੇ 24,990 ਰੁਪਏ ''ਚ ਵੇਚਿਆ ਜਾ ਰਿਹਾ ਹੈ।
Nexus 5X ''ਚ 5.2 ਇੰਚ ਦੀ ਫੁਲ ਐੱਚ.ਡੀ. ਸਕ੍ਰੀਨ ਅਤੇ 2GB ਰੈਮ ਨਾਲ ਕਵਾਲਕਾਮ ਸਨੈਪਡ੍ਰੈਗਨ 808 ਹੈਕਸਾਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਨਾਲ ਹੀ ਇਸ ਦੇ 12.3MP ਦੇ ਰੀਅਰ ਕੈਮਰੇ ਨਾਲ 4K ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਬੈਕ ਪੈਨਲ ''ਚ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ।
ਇਸ ਫੋਨ ਦੇ ਰਵਿਊ ਕਾਫੀ ਚੰਗੇ ਰੇਹ ਹਨ ਇਸ ਦੇ ਸਪੈਸਿਫਿਕੇਸ਼ਨ ਦੇ ਲਾਹਜ ਨਾਲ ਇਸ ਦੀ ਕੀਮਤ ਜ਼ਿਆਦਾ ਹੋਣ ਦੀ ਵੀ ਗੱਲ ਕਹੀ ਜਾ ਰਹੀ ਸੀ। ਇਸ ਦੀ ਕੀਮਤ ''ਚ ਕਟੌਤੀ ਤੋਂ ਬਾਅਦ ਇਹ ਫੋਨ ਇਸ ਕੀਮਤ ''ਚ ਦੂਜੇ ਸਮਾਰਟਪੋਨ ਦੇ ਮੁਕਾਬਲੇ ਕਾਫੀ ਬਿਹਤਰ ਸਾਬਿਤ ਹੋਵੇਗਾ।
