ਨੈਕਸਸ ਡਿਵਾਈਸਿਸ ਲਾਈਨਅਪ ਨੂੰ ਲੈ ਕੇ ਗੂਗਲ ਦਾ ਵੱਡਾ ਕਦਮ!
Thursday, Oct 06, 2016 - 04:40 PM (IST)
ਜਲੰਧਰ- ਜਦੋਂ ਐਂਡ੍ਰਾਇਡ ਸਮਾਰਟਫੋਨਜ਼ ਦੀ ਗੱਲ ਆਉਂਦੀ ਹੈ ਤਾਂ ਨੈਕਸਸ ਡਿਵਾਈਸਿਸ ਦੀ ਪਰਫਾਰਮੈਂਸ ਕਈ ਹਾਈਐਂਡ ਐਂਡ੍ਰਾਇਡ ਸਮਾਰਟਫੋਨਜ਼ ਨੂੰ ਮਾਤ ਦੇ ਦਿੰਦੇ ਹਨ ਪਰ ਲੱਗਦਾ ਹੈ ਕਿ ਕੰਪਨੀ ਨੇ ਨੈਕਸਸ ਡਿਵਾਈਸਿਸ ਤੋਂ ਕਿਨਾਰਾ ਕਰ ਦਿੱਤਾ ਹੈ। ਦਰਅਸਲ ਗੂਗਲ ਨੇ ਹਾਲ ਹੀ ''ਚ ਪਿਕਸ ਅਤੇ ਪਿਕਸਲ ਐਕਸ.ਐੱਲ. ਸਾਰਟਫੋਨਜ਼ ਲਾਂਚ ਕੀਤੇ ਹਨ ਅਤੇ ਇਸ ਦੇ ਨਾਲ ਗੂਗਲ ਨੇ ਆਪਣੇ ਸਟੋਰ ਤੋਂ ਨੈਕਸਸ ਡਿਵਾਈਸਿਸ ਨੂੰ ਹਟਾ ਦਿੱਤਾ ਹੈ ਜਿਸ ਨਾਲ ਅਜਿਹਾ ਲੱਗਦਾ ਹੈ ਕਿ ਗੂਗਲ ਦਾ ਪੂਰਾ ਫੋਕਸ ਆਪਣੇ ਬਣਾਏ ਪਿਕਸਲ ਡਿਵਾਈਸਿਸ ''ਤੇ ਹੀ ਹੋਵੇਗਾ।
ਕੰਪਨੀ ਨੇ ਇਕ ਬਿਆਨ ''ਚ ਕਿਹਾ ਹੈ ਕਿ ਹੁਣ ਹੋਰ ਨੈਕਸਸ ਪ੍ਰਾਡਕਟ ਲਾਂਚ ਕਰਨ ਦਾ ਕੋਈ ਪਲਾਨ ਨਹੀਂ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਨਲਾਈਨ ਸਟੋਰ ਤੋਂ ਨੈਕਸਸ 6ਪੀ ਅਤੇ ਨੈਕਸਸ 5ਐੱਕਸ ਨੂੰ ਵੀ ਹਟਾ ਦਿੱਤਾ ਹੈ ਜਿਸ ਨਾਲ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਿਕਸਲ ਸਮਾਰਟਫੋਨਜ਼ ਦੇ ਲਾਂਚ ਤੋਂ ਬਾਅਦ ਨੈਕਸਸ ਡਿਵਾਈਸਿਸ ਦਾ ਅੰਤ ਪੱਕਾ ਹੈ।
