ਅਗਲੇ ਮਹੀਨੇ ਭਾਰਤ ''ਚ ਲਾਂਚ ਹੋਵੇਗੀ ਯਾਮਾਹਾ ਦੀ ਇਹ ਦਮਦਾਰ ਬਾਈਕ

Friday, Dec 23, 2016 - 06:55 PM (IST)

ਅਗਲੇ ਮਹੀਨੇ ਭਾਰਤ ''ਚ ਲਾਂਚ ਹੋਵੇਗੀ ਯਾਮਾਹਾ ਦੀ ਇਹ ਦਮਦਾਰ ਬਾਈਕ
ਜਲੰਧਰ- ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਯਾਮਾਹਾ ਅਗਲੇ ਮਹੀਨੇ ਆਪਣੇ ਐਂਟਰੀ-ਲੈਵਲ ਪਰਫਾਰਮੈਂਸ ਬਾਈਕ ਨੂੰ ਭਾਰਤ ''ਚ ਲਾਂਚ ਕਰਨ ਵਾਲੀ ਹੈ। ਇਸ 250ਸੀਸੀ ਨਾਲ ਲੈਸ ਬਾਈਕ ਨੂੰ 24 ਜਨਵਰੀ ਨੂੰ ਭਾਰਤ ''ਚ ਪੇਸ਼ ਕੀਤਾ ਜਾਵੇਗਾ। ਇਸ ਲਈ ਕੰਪਨੀ ਨੇ ''Block your Date'' ਨਾਂ ਨਾਲ ਮੀਡੀਆ ਇਨਵਾਈਟਸ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਅਫਵਾਹ ਹੈ ਕਿ ਇਸ ਬਾਈਕ ਦਾ ਨਾਂ Yamaha FZ 250 ਰੱਖਿਆ ਜਾਵੇਗਾ ਜਿਸ ਵਿਚ 249.45 ਸੀਸੀ ਦਾ ਸਿੰਗਲ ਸਿਲੰਡਰ ਇੰਜਣ ਲੱਗਾ ਹੋਵੇਗਾ ਜੋ 20 ਬੀ.ਐੱਚ.ਪੀ. ਦੀ ਪਾਵਰ ਅਤੇ 20 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਇਸ ਬਾਈਕ ਨੂੰ 5-ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਜਾਵੇਗਾ। 
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਬਾਈਕ ਦੇ ਫਰੰਟ ਅਤੇ ਰਿਅਰ ''ਚ ਡਿਸਕ ਬ੍ਰੇਕ, ਨਵੀਂ ਹੈੱਡਸਾਈਟ, ਇੰਸਟਰੂਮੈਂਟ ਕੰਸੋਲ ਅਤੇ ਸਪਲਿੱਟ ਸੀਟ ਦਿੱਤੀ ਜਾਵੇਗੀ। ਇਸ ਬਾਈਕ ਦੀ ਕੀਮਤ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ ਬਜਾਜ ਡਾਮਿਨਾਰ ਨਾਲ ਮਿਲਦੀ-ਜੁਲਦੀ ਹੋਵੇਗੀ।

Related News