ਨਵੀਂ Wi-Fi ਟੈਕਨਾਲੋਜੀ ਨਾਲ ਦੁੱਗਣੀ ਹੋ ਜਾਵੇਗੀ ਇੰਟਰਨੈੱਟ ਦੀ ਸਪੀਡ

Saturday, Apr 16, 2016 - 12:56 PM (IST)

ਨਵੀਂ Wi-Fi ਟੈਕਨਾਲੋਜੀ ਨਾਲ ਦੁੱਗਣੀ ਹੋ ਜਾਵੇਗੀ ਇੰਟਰਨੈੱਟ ਦੀ ਸਪੀਡ
ਜਲੰਧਰ— ਵਿਗਿਆਨੀਆਂ ਨੇ ਨਵੀਂ ਟੈਕਨਾਲੋਜੀ ਨੂੰ ਵਿਕਸਿਤ ਕੀਤਾ ਹੈ ਜਿਸ ਨਾਲ ਇਕ ਐਂਟੀਨਾ ਵਾਲਾ ਵਾਈ-ਫਾਈ ਵੀ ਡਬਲ ਇੰਟਰਨੈੱਟ ਸਪੀਡ ਦੇਵੇਗਾ ਅਤੇ ਇਹ ਟੈਕਨਾਲੋਜੀ ਛੋਟੀ ਵੀ ਹੈ। ਕੋਲੰਬੀਆ ਯੂਨੀਵਰਸਿਟੀ ਸਕੂਲ ਆਫਰ ਇੰਜੀਨੀਅਰਿੰਗ ਐਂਡ ਅਪਲਾਈਡ ਸਾਇੰਸ ਦੇ ਖੋਜਕਾਰਾਂ ਨੇ ਨਾਨ-ਰੇਸਿਪ੍ਰੋਕਲ ਸਰਕੁਲੇਟਰ ਅਤੇ ਫੁੱਲ-ਡਿਊਪਲੈਕਸ ਰੇਡੀਆ ਨੂੰ ਨੈਨੋਸਕੇਲ ਸਿਲੀਕਾਨ ਚਿੱਪ ''ਤੇ ਜੋੜਿਆ ਹੈ, ਹਾਲਾਂਕਿ ਇਸ ਟੈਕਨਾਲੋਜੀ ਨਾਲ ਸਮਾਰਟਫੋਨ ਅਤੇ ਟੈਬਲੇਟਸ ਵਰਗੇ ਡਿਵਾਈਸਿਸ ''ਚ ਥੋੜੀ ਮੁਸ਼ਕਲ ਹੁੰਦੀ ਹੈ। 
ਕੋਲੰਬੀਆ ਹਾਈ-ਸਪੀਡ ਐਂਡ Mm-ਵੇਵ ਲੈਬ (CoSMIC Lab) ਦੇ ਡਾਇਰੈਕਟਰ ਕ੍ਰਿਸ਼ਨਾਸਵਾਮੀ ਨੇ ਕਿਹਾ ਕਿ ਇਸ ਨਾਲ ਟੈਲੀਕਮਿਊਨੀਕੇਸ਼ਨ ਦੀ ਫੀਲਡ ''ਚ ਕ੍ਰਾਂਤੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਜਿਹਾ ਸਰਕੁਲੇਟਰ ਬਣਾਇਆ ਸੀ ਪਰ ਇਸ ਵਾਰ ਸਾਨੂੰ ਪਹਿਲਾਂ ਦੇ ਮੁਕਾਬਲੇ ਬਿਹਤਰ ਪਰਫਾਰਮੈਂਸ ਦੇਖਣ ਨੂੰ ਮਿਲੀ ਹੈ।

Related News