WhatsApp ’ਚ ਆਇਆ ਨਵਾਂ ਬਗ, ਡਿਲੀਟ ਕਰ ਰਿਹੈ ਤਸਵੀਰਾਂ

03/12/2019 12:28:04 PM

ਗੈਜੇਟ ਡੈਸਕ– ਜੇਕਰ ਤੁਸੀਂ ਵਟਸਐਪ ਦੇ ਬੀਟਾ ਯੂਜ਼ਰਜ਼ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਜਾਣਕਾਰੀ ਮੁਤਾਬਕ, ਵਟਸਐਪ ਦੇ ਲੇਟੈਸਟ ਵਰਜਨ 2.19.66 ’ਚ ਬਗ ਹੋਣ ਕਾਰਨ ਫੋਟੋਜ਼ ਆਪਣੇ ਆਪ ਗਾਇਬ ਹੋਣ ਦੀ ਗੱਲ ਸਾਹਮਣੇ ਆਈ ਹੈ। ਇਹ ਬਗ ਉਨ੍ਹਾਂ ਵਟਸਐਪ ਬੀਟਾ ਯੂਜ਼ਰਜ਼ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜੋ ਲੇਟੈਸਟ ਅਪਡੇਟ ਕਰ ਰਹੇ ਹਨ। ਚੰਗੀ ਗੱਲ ਇਹ ਹੈ ਕਿ ਗਰੁੱਪ ਚੈਟਸ ਲਈ ਫੋਟੋਜ਼ ਗੈਲਰੀ ’ਚ ਸੇਵ ਰਹਿੰਦੀਆਂ ਹਨ ਤਾਂ ਉਥੋੰ ਡਿਲੀਟ ਨਹੀਂ ਹੁੰਦੀਆਂ। ਬੀਟਾ ਯੂਜ਼ਰਜ਼ ਨੇ ਇਸ ਸਮੱਸਿਆ ਨੂੰ ਟਵਿਟਰ ’ਤੇ ਸ਼ੇਅਰ ਕੀਤਾ ਅਤੇ ਬਾਕੀਆਂ ਨੂੰ ਇਹ ਅਪਡੇਟ ਨਾ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਹੈ। 

PunjabKesari

ਇਸ ਅਪਡੇਟ ’ਚ ਕੋਈ ਐਕਸਟਰਾ ਫੀਚਰਜ਼ ਵੀ ਨਹੀਂ ਰੋਲ ਆਊਟ ਕੀਤੇ ਗਏ। ਕਈ ਯੂਜ਼ਰਜ਼ ਨੇ ਇਹ ਵੀ ਕਿਹਾ ਹੈ ਕਿ ਵਟਸਐਪ ਇਸ ਸਮੱਸਿਆ ਲਈ ਫਿਕਸ ਰਿਲੀਜ਼ ਕਰ ਚੁੱਕਾ ਹੈ। ਇਸ ਦੇ ਬਾਵਜੂਦ ਵੀ ਕਈ ਯੂਜ਼ਰਜ਼ ਫੋਟੋਜ਼ ਡਿਲੀਟ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਥੇ ਹੀ ਇਸ ਅਪਡੇਟ ਨੂੰ ਲੈ ਕੇ ਕਈ ਬੀਟਾ ਯੂਜ਼ਰਜ਼ ਦੀ ਇਹ ਵੀ ਸ਼ਿਕਾਇਤ ਹੈ ਕਿ ਇਸ ਵਿਚ ਵਟਸਐਪ ਸਟੇਟਸ ਦੇਖਣਾ ਅਤੇ ਲੱਭਣਾ ਆਸਾਨ ਨਹੀਂ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਇਸ ਬਗ ਕਾਰਨ ਕਈ ਵਟਸਐਪ ਸਟੇਟਸ ਗ੍ਰੇਅ ਕਲਰ ਦੇ ਦਿਸਣ ਲੱਗਦੇ ਹਨ, ਜਿਸ ਨਾਲ ਯੂਜ਼ਰਜ਼ ਨੂੰ ਲੱਗਦਾ ਹੈ ਕਿ ਸਾਹਮਣੇ ਵਾਲੇ ਦੋਸਤ ਨੇ ਉਸ ਨੂੰ ਬਲਾਗ ਕੀਤਾ ਹੈ। ਜ਼ਿਕਰਯੋਗ ਵਟਸਐਪ ਨੇ ਹਾਲ ਹੀ ’ਚ ਇਕ ਅਪਡੇਟ ਆਈਫੋਨ ’ਚ ਆਉਣ ਵਾਲੀ ਸਮੱਸਿਆ ਨੂੰ ਫਿਕਸ ਕਰਨ ਲਈ ਦਿੱਤੀ ਸੀ, ਜਿਸ ਵਿਚ ਫੇਸ ਆਈ.ਡੀ. ਨੂੰ ਪਾਸ ਕਰਕੇ ਕੋਈ ਵੀ ਯੂਜ਼ਰਜ਼ ਦੀ ਚੈਟ ਅਤੇ ਮੈਸੇਜਿਸ ਪੜ ਸਕਦੇ ਸਨ। ਅਜਿਹੇ ’ਚ ਦੇਖਣਾ ਹੋਵੇਗਾ ਕਿ ਇਸ ਬਗ ਨੂੰ ਕੰਪਨੀ ਕਦੋਂ ਤਕ ਫਿਕਸ ਕਰਦੀ ਹੈ। 


Related News