ਨਵੇਂ ਤਰੀਕੇ ਨਾਲ ਬਣੇ ਪਾਸਵਰਡ ਨੂੰ ਹੈਕ ਕਰਨਾ ਹੋਵੇਗਾ ਅਸੰਭਵ

Sunday, Dec 27, 2015 - 02:37 PM (IST)

ਨਵੇਂ ਤਰੀਕੇ ਨਾਲ ਬਣੇ ਪਾਸਵਰਡ ਨੂੰ ਹੈਕ ਕਰਨਾ ਹੋਵੇਗਾ ਅਸੰਭਵ

ਜਲੰਧਰ— ਪਾਸਵਰਡ ਨੂੰ ਡਿਵਾਈਸ ਦੀ ਸੁਰੱਖਿਆ ਕਰਨ ਦੇ ਉਦੇਸ਼ ਨਾਲ ਬਣਾਇਆ ਜਾਂਦਾ ਹੈ ਅਤੇ ਹੁਣ ਖੋਜਕਾਰਾਂ ਨੇ ਜਾਂਚ-ਪੜਤਾਲ ਦੌਰਾਨ ਇਕ ਅਜਿਹਾ ਪਾਸਵਰਡ ਬਣਾਉਣ ਦਾ ਤਰੀਕਾ ਲੱਭਿਆ ਹੈ ਜਿਸ ਨੂੰ ਕ੍ਰੈਕ (ਹੈਕ) ਕਰਨਾ ਲਗਭਗ ਅਸੰਭਵ ਹੋਵੇਗਾ। 
ਪਲਾਇਮਾਊਥ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਹੋਰ ਜ਼ਿਆਦਾ ਸੁਰੱਖਿਆ ਦੇ ਉਦੇਸ਼ ਨਾਲ ਨਵੇਂ ਇਨਪੁਟ ਮੈਥਡ ਨੂੰ ਬਣਾਇਆ ਹੈ। ਇਸ ਨੂੰ GOTPass ਦਾ ਨਾਂ ਦਿੱਤਾ ਗਿਆ ਹੈ ਜੋ ਪੈਟਰਨ, ਇਮੋਜੀਸ ਅਤੇ ਵਨ-ਟਾਈਮ ਨੂੰ ਕ੍ਰਿਏਟ ਕਰਦਾ ਹੈ। 
ਇਸ ਵਿਚ ਲਾਗ-ਇਨ ਕਰਨ ''ਤੇ ਤੁਹਾਨੂੰ ਯੂਜ਼ਰ ਨੇਮ ਅਤੇ 4x4 ਗ੍ਰਿਡ ਪੈਟਰਨ ਬਣਾਉਣਾ ਪਵੇਗਾ, ਇਸ ਦੇ ਅਗਲੇ ਸਟੈੱਪ ਦੀ ਗੱਲ ਕਰੀਏ ਤਾਂ ਇਸ ਵਿਚ 16 ਇਮੋਜੀ (emoji) ਦੇਖਣ ਨੂੰ ਮਿਲਣਗੇ ਜਿਨ੍ਹਾਂ ''ਚੋਂ ਦੋ ਉਹ ਹੋਣਗੇ ਜਿਨ੍ਹਾਂ ਦੀ ਤੁਸੀਂ ਸੈੱਟਅਪ ਦੌਰਾਨ ਚੋਣ ਕੀਤੀ ਸੀ। ਇਨ੍ਹਾਂ ਨੂੰ ਚੁਣਨ ਤੋਂ ਬਾਅਦ ਤੁਹਾਨੂੰ ਵਨ ਟਾਈਮ ਪਾਸਵਰਡ ਨੂੰ ਬਾਕਸ ''ਚ ਵੀ ਭਰਨਾ ਪਵੇਗਾ। ਸਿੰਪਲ ਪਾਸਵਰਡ ਦੇ ਉਲਟ ਇਨ੍ਹਾਂ ਸੈੱਟਅਪ ਨੂੰ ਪੂਰਾ ਕਰਨ ''ਚ ਤੁਹਾਡਾ ਸਮਾਂ ਤਾਂ ਲੱਗੇਗਾ ਪਰ ਡਾਟਾ ਨੂੰ ਹੈਕਰਾਂ ਤੋਂ ਬਚਾਉਣ ਲਈ ਇਹ ਮਦਦਗਾਰ ਸਾਬਿਤ ਹੋਵੇਗਾ। 


Related News