ਭਾਰਤ ’ਚ ਹੋਇਆ ਲਾਂਚ ਸੈਮਸੰਗ ਗਲੈਕਸੀ ਏ21ਐੱਸ ਦਾ ਨਵਾਂ ਵੈਰੀਐਂਟ
Saturday, Oct 10, 2020 - 01:57 AM (IST)
ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਗਲੈਕਸੀ ਏ21ਐੱਸ ਦਾ ਇਕ ਨਵਾਂ ਵੈਰੀਐਂਟ ਲਾਂਚ ਕੀਤਾ ਹੈ। ਨਵੇਂ ਵੈਰੀਐਂਟ ’ਚ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ’ਚ ਗਲੈਕਸੀ ਏ21ਐੱਸ ਨੂੰ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਲਾਂਚ ਕੀਤਾ ਗਿਆ ਸੀ। ਇਸ ਦੀ ਕੀਮਤ 14,999 ਰੁਪਏ ਹੈ ਅਤੇ ਨਵੇਂ ਵੇਰੀਐਂਟ ਦੀ ਕੀਮਤ ਕੰਪਨੀ ਨੇ 17,499 ਰੁਪਏ ਰੱਖੀ ਹੈ। ਗਲੈਕਸੀ ਏ21ਐੱਸ ਦਾ ਨਵਾਂ ਵੈਰੀਐਂਟ ਸਿਲਵਰ, ਬਲੈਕ ਅਤੇ ਬਲੂ ਵੇਰੀਐਂਟ ’ਚ ਮਿਲੇਗਾ। 4ਜੀ.ਬੀ. ਰੈਮ ਵੈਰੀਐਂਟ ਪਹਿਲਾਂ ਦੀ ਹੀ ਕੀਮਤ ’ਚ ਮਿਲਦਾ ਰਹੇਗਾ।
ਸਪੈਸੀਫਿਕੇਸ਼ਨਸ
ਇਸ ’ਚ 6.5 ਇੰਚ ਦੀ ਐੱਚ.ਡੀ. ਪਲੱਸ ਇਨਫਿਨਿਟੀ ਓ ਡਿਸਪਲੇਅ ਦਿੱਤੀ ਗਈ ਹੈ। ਇਸ ’ਚ ਐੱਲ.ਸੀ.ਡੀ. ਪੈਨਲ ਦੀ ਵਰਤੋਂ ਕੀਤੀ ਗਈ ਹੈ। ਗਲੈਕਸੀ ਏ21 ਐੱਸ ’ਚ Exynos 850 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਹ ਐਂਡ੍ਰਾਇਡ 10 ਬੇਸਡ ਵਨ ਯੂ.ਆਈ. 2.0 ’ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 15ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।.
ਇਸ ’ਚ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ। ਪ੍ਰਾਈਮਰੀ ਲੈਂਸ 48 ਮੈਗਾਪਿਕਸਲ ਦਾ, ਦੂਜਾ ਲੈਂਸ 8 ਮੈਗਾਪਿਕਸਲ ਦਾ ਅਲਟਰਾ ਵਾਇਡ ਲੈਂਸ ਹੈ, ਤੀਸਰਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ ਚੌਥਾ ਲੈਂਸ 2 ਮੈਗਾਪਿਕਸਲ ਦਾ ਮੈਕ੍ਰੋ ਹੈ। ਸੈਲਫੀ ਲਈ ਫੋਨ ’ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ’ਚ 3.5 ਐੱਮ.ਐੱਮ. ਜੈੱਕ ਨਾਲ ਰੀਅਰ ਮਾਊਂਟੇਡ ਫਿਰਗਪਿ੍ਰੰਟ ਸਕੈਨਰ ਦਿੱਤਾ ਗਿਆ ਹੈ।