ਮਾਈਕ੍ਰੋਸਾਫਟ ਦੀਆਂ ਇਨ੍ਹਾਂ ਡਿਵਾਈਸਿਜ਼ ਦੀ ਬੈਟਰੀਜ਼ ''ਚ ਹੋਇਆ ਇਹ ਸੁਧਾਰ

Sunday, Jul 24, 2016 - 06:16 PM (IST)

ਮਾਈਕ੍ਰੋਸਾਫਟ ਦੀਆਂ ਇਨ੍ਹਾਂ ਡਿਵਾਈਸਿਜ਼ ਦੀ ਬੈਟਰੀਜ਼ ''ਚ ਹੋਇਆ ਇਹ ਸੁਧਾਰ
ਜਲੰਧਰ-ਮਾਈਕ੍ਰੋਸਾਫਟ ਨੇ ਆਪਣੇ ਹਾਈਬ੍ਰਿਡ ਡਿਵਾਈਸ (ਲੈਪਟਾਪ+ਟੈਬਲੇਟ) ਸਰਫੇਸ 3 ਪ੍ਰੋ ਲਈ ਨਵੀਂ ਅਪਡੇਟ ਪੇਸ਼ ਕੀਤੀ ਹੈ। ਇਸ ਅਪਡੇਟ ''ਚ ਕਈ ਸੁਧਾਰ ਕੀਤੇ ਗਏ ਹਨ ਜਿਸ ''ਚ ਬੈਟਰੀ ਲਾਈਫ, ਕੀ-ਬੋਰਡ ਅਤੇ ਫਿੰਗਰਪ੍ਰਿੰਟ ਸੈਂਸਰ ''ਚ ਵੀ ਸੁਧਾਰ ਹੋਇਆ ਹੈ ।  

Surface Pro System Aggregator Firmware
v3.9.850.0 ਸਲੀਪ ਮੋੜ ਦੇ ਸਮੇਂ ਬੈਟਰੀ ਲਾਈਫ ਨੂੰ ਵਧਾਉਂਦਾ ਹੈ ਅਤੇ ਕੀ-ਬੋਰਡ ਦੀ ਸਥਿਰਤਾ ''ਚ ਸੁਧਾਰ ਹੋਇਆ ਹੈ ।  

Surface Pro UEFI
v3.11.1450.0 ਤੋਂ ਬੈਟਰੀ ਲੈਵਲ ਲੋਅ ਹੋਣ ''ਤੇ ਸਲੀਪ ਸਿਸਟਮ ਅਤੇ ਹਾਇਬ੍ਰਨੇਸ਼ਨ ਵਿਹਾਰ ''ਚ ਸੁਧਾਰ ਕੀਤਾ ਗਿਆ ਹੈ ।  

Surface Fingerprint Sensor
v2.2.10.8 ਨਾਲ ਫਿੰਗਰਪ੍ਰਿੰਟ ਟੱਚ ਸਥਿਰਤਾ ''ਚ ਸੁਧਾਰ ਹੋਇਆ ਹੈ । 
 
Surface Pen Settings
v11 .0.311.0 ਪੈੱਨ ਸੈਟਿੰਗ ਡ੍ਰਾਈਵਰ ਦੀ ਸਥਿਰਤਾ ਨੂੰ ਵਧਾਉਂਦਾ ਹੈ ।  
 
ਜ਼ਿਕਰਯੋਗ ਹੈ ਕਿ 2 ਇਸ 1 ਡਿਵਾਈਸ ''ਚ ਡਿਟੈਚੇਬਲ ਦੇ ਸਮੇਂ ਬੈਟਰੀ ਲਾਈਫ ''ਚ ਸਮੱਸਿਆ ਦੀ ਗੱਲ ਸਾਹਮਣੇ ਆਈ ਸੀ ਅਤੇ ਇਸ ਅਪਡੇਟ ''ਚ ਨਾਲ ਇਹ ਸਮੱਸਿਆ ਵੀ ਠੀਕ ਹੋ ਜਾਵੇਗੀ ।

Related News