TVS ਨੇ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ, ਸ਼ਾਨਦਾਰ ਫੀਚਰਜ਼ ਦੇ ਨਾਲ ਮਿਲੇਗੀ 140 ਕਿਲੋਮੀਟਰ ਦੀ ਰੇਂਜ

05/19/2022 1:05:24 PM

ਆਟੋ ਡੈਸਕ– ਟੀ.ਵੀ.ਐੱਸ. ਮੋਟਰ ਕੰਪਨੀ ਨੇ ਆਪਣੇ ਨਵੇਂ TVS iQube Electric scooter ਨੂੰ ਤਿੰਨ ਵੇਰੀਐਂਟ ’ਚ ਲਾਂਚ ਕਰ ਦਿੱਤਾ ਹੈ। ਆਪਣੇ ਨਵੇਂ ਮਾਡਲ ਨੂੰ ਲੈ ਕੇ ਕੰਪਨੀ ਨੇ ਪਹਿਲਾਂ ਨਾਲੋਂ ਜ਼ਿਆਦਾ ਰੇਂਜ ਮਿਲਣ ਅਤੇ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਹੈ। ਕੰਪਨੀ ਮੁਤਾਬਕ, ਇਹ ਇਲੈਕਟ੍ਰਿਕ ਸਕੂਟਰ ਇਕ ਵਾਰ ਫੁਲ ਚਾਰਜ ਕਰਨ ’ਤੇ 140 ਕਿਲੋਮੀਟਰ ਦੀ ਆਨ-ਰੋਡ ਰੇਂਜ ਦੇ ਨਾਲ ਆਉਂਦਾ ਹੈ। ਇਸਦੇ ਨਾਲ ਹੀ ਇਹ ਇਲੈਕਟ੍ਰਿਕ ਸਕੂਟਰ ਕਈ ਸ਼ਾਨਦਾਰ ਫੀਚਰਜ਼ ਨਾਲ ਲੈਸ ਹੈ।

TVS iQube ਸੀਰੀਜ਼ 11 ਰੰਗਾਂ ਅਤੇ 3 ਚਾਰਜਿੰਗ ਆਪਸ਼ਨ ’ਚ 3 ਵੇਰੀਐਂਟਸ ’ਚ ਉਪਲੱਬਧ ਹੈ। ਇਹ ਈ-ਸਕੂਟਰ ਬੇਸ ਵੇਰੀਐਂਟ TVS iQube, ਮਿਡ ਵੇਰੀਐਂਟ TVS iQube S ਅਤੇ ਟਾਪ ਵੇਰੀਐਂਟ TVS iQube ST ’ਚ ਪੇਸ਼ ਕੀਤਾ ਗਿਆ ਹੈ।

PunjabKesari

TVS iQube Electric scooter ’ਚ 7-ਇੰਚ ਦੀ ਟੀ.ਐੱਫ.ਟੀ. ਟੱਚਸਕਰੀਨ ਅਤੇ ਕਲੀਨ ਯੂ.ਆਈ., ਇਨਫਿਨਿਟੀ ਥੀਮ ਪਰਸਨਲਾਈਜੇਸ਼ਨ, ਵੌਇਸ ਅਸਿਸਟ ਅਤੇ ਟੀ.ਵੀ.ਐੱਸ. ਆਈਕਿਊਬ ਅਲੈਕਸਾ ਸਕਿਲਸੈੱਟ, ਇੰਟਿਊਟਿਵ ਮਿਊਜ਼ਿਕ ਪਲੇਅਰ ਕੰਟਰੋਲ, ਓ.ਟੀ.ਏ. ਅਪਡੇਟ, ਪਲੱਗ-ਐਂਡ-ਪਲੇਅ ਕੈਰੀ ਦੇ ਨਾਲ ਫਾਸਟ ਚਾਰਜਿੰਗ ਵਰਗੇ ਕਈ ਇੰਟੈਲੀਜੈਂਟ ਕੁਨੈਕਟਿਡ ਫੀਚਰਜ਼, ਚਾਰਜਰ, ਵ੍ਹੀਕਲ ਹੈਲਥ ਅਤੇ ਸੇਫਟੀ ਨੋਟੀਫਿਕੇਸ਼ੰਸ, ਕਈ ਬਲੂਟੁੱਥ ਅਤੇ ਕਲਾਊਡ ਕੁਨੈਕਟੀਵਿਟੀ ਆਪਸ਼ਨ,  32 ਲੀਟਰ ਸਟੋਰੇਜ ਸਪੇਸ ਵਰਗੀਆਂ ਸੁਵਿਧਾਵਾਂ ਮਿਲਣਗੀਆਂ।

ਲਾਂਚਿੰਗ ਦੇ ਨਾਲ ਹੀ ਕੰਪਨੀ ਨੇ TVS iQube ਅਤੇ TVS iQube S ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਈ-ਸਕੂਟਰ ਨੂੰ ਖਰੀਦਣ ਲਈ ਗਾਹਕ ਕੰਪਨੀ ਦੀ ਵੈੱਬਸਾਈਟ ’ਤੇ ਬੁਕਿੰਗ ਕਰ ਸਕਦੇ ਹਨ। ਦੋਵੇਂ ਸਕੂਟਰ 33 ਸ਼ਹਿਰਾਂ ’ਚ ਕੰਪਨੀ ਦੇ ਮੌਜੂਦਾ ਡੀਲਰਸ਼ਿਪ ’ਤੇ ਉਪਲੱਬਦ ਹਨ। ਉਥੇ ਹੀ TVS iQube ST ਦੀ ਪ੍ਰੀ-ਬੁਕਿੰਗ ਕੀਤੀ ਜਾ ਸਕਦੀ ਹੈ। ਕੰਪਨੀ ਟੀ.ਵੀ.ਐੱਸ. ਆਈਕਿਊਬ ਐੱਸ.ਟੀ. ਦੀ ਬੁਕਿੰਗ ਅਤੇ ਡਿਲਿਵਰੀ ਸ਼ੁਰੂ ਕਰਨ ਸਮੇਤ ਹੋਰ ਜਾਣਕਾਰੀ ਜਲਦ ਸਾਂਝੀ ਕਰੇਗੀ।

ਕੀਮਤ ਦੀ ਗੱਲ ਕਰੀਏ ਤਾਂ TVS iQube ਦੀ ਆਨ ਰੋਡ ਕੀਮਤ ਦਿੱਲੀ ’ਚ 98,564 ਰੁਪਏ ਹੈ, ਜਦਕਿ ਬੇਂਗਲੁਰੂ ’ਚ ਆਨ ਰੋਡ ਕੀਮਤ 1,11,663 ਰੁਪਏ ਹੈ। ਜਦਕਿ TVS iQube S ਦੀ ਆਨ ਰੋਡ ਕੀਮਤ ਦਿੱਲੀ ’ਚ 1,08,690 ਰੁਪਏ ਹੈ ਅਤੇ ਬੇਂਗਲੁਰੂ ’ਚ ਆਨ ਰੋਡ ਕੀਮਤ 1,19,663 ਰੁਪਏ ਹੈ। ਉੱਥੇ ਹੀ ਤੁਸੀਂ TVS iQube ST ਨੂੰ 999 ਰੁਪਏ ’ਚ ਪ੍ਰੀ-ਬੁੱਕ ਜਾਂ ਰਿਜ਼ਰਵ ਕਰਵਾ ਸਕਦੇ ਹੋ।


Rakesh

Content Editor

Related News