8 ਇੰਚ ਦੇ ਲੈਪਟਾਪ ''ਚ ਵੀ ਫਿਟ ਹੋਵੇਗਾ 12 ਇੰਚ ਦਾ ਕੀਬੋਰਡ

Thursday, Dec 10, 2015 - 07:31 PM (IST)

8 ਇੰਚ ਦੇ ਲੈਪਟਾਪ ''ਚ ਵੀ ਫਿਟ ਹੋਵੇਗਾ 12 ਇੰਚ ਦਾ ਕੀਬੋਰਡ

ਜਲੰਧਰ— ਤੁਸੀਂ ਵੱਡੇ ਲੈਪਟਾਪ ''ਚ ਛੋਟੇ ਕੀਬੋਰਡ ਤਾਂ ਦੇਖੇ ਹੋਣਗੇ ਪਰ ਕਦੇ ਸੋਚਿਆ ਹੈ ਕਿ ਛੋਟੇ ਲੈਪਟਾਪ ''ਚ ਵੀ ਵੱਡਾ ਕੀਬੋਰਡ ਫਿਟ ਹੋ ਸਕਦਾ ਹੈ, ਜੀ ਹਾਂ ਇਸ IBM ਦੇ ਕੰਸੈਪਟ ਨੂੰ ਹੁਣ ਇਕ ਕੰਪਨੀ ਨੇ ਹਕੀਕਤ ''ਚ ਬਦਲ ਦਿੱਤਾ ਹੈ। 
ਇਸ ਤਕਨੀਕ ਨੂੰ Portabook XMC10''s ਨੇ ਦੱਸਿਆ ਹੈ ਅਤੇ ਇਸ ਨੂੰ ਬਣਾਉਣ ਤੋਂ ਬਾਅਦ ਇਕ ਲੈਪਟਾਪ ''ਚ ਅਸੈਂਬਲ ਕਰਕੇ ਸ਼ੋਅ ਕੀਤਾ ਹੈ, ਜਿਸ ਨਾਲ ਪਹਿਲੀ ਵਾਰ ਇਕ ਛੋਟੇ ਲੈਪਟਾਪ ''ਚ ਵੱਡਾ ਕੀਬੋਰਡ ਦੇਖਣ ਨੂੰ ਮਿਲਿਆ ਹੈ। 
ਇਸ ਦੇ ਡਿਜ਼ਾਈਨ ਦੀ ਗੱਲਰ ਕਰੀਏ ਤਾਂ ਇਸ ਨੂੰ ਬਟਰਫਲਾਈ ਵਰਗਾ ਬਣਾਇਆ ਗਿਆ ਹੈ ਜਿਸ ਨਾਲ  ਇਹ ਆਸਾਨੀ ਨਾਲ ਲੈਪਟਾਪ ਦੇ ਅੰਦਰ ਫਿਟ ਹੋ ਜਾਂਦਾ ਹੈ। ਇਸ ਦੇ ਬਟਨਸ ਨੂੰ ਚੰਗੀ ਤਕਨੀਕ ਨਾਲ ਬਣਾਉਣ ਦੇ ਨਾਲ-ਨਾਲ ਵਧੀਆ ਲੁਕ ਦਿੱਤੀ ਗਈ ਹੈ, ਜਿਸ ਨਾਲ ਇਸ ਕੀਬੋਰਡ ਨੂੰ ਤੁਸੀਂ ਕਿਤੇ ਵੀ ਖੋਲ੍ਹ ਕੇ ਆਸਾਨੀ ਨਾਲ ਕੰਮ ਕਰ ਸਕਦੇ ਹੋ।


Related News