ਹੁਣ ਫੋਨ ਤੇ ਟੀਵੀ ਦੀ ਡਿਸਪਲੇਅ ਹੋਵੇਗੀ ਹੋਰ ਬ੍ਰਾਈਟ, ਬੈਟਰੀ ਵੀ ਬਚਾਏਗੀ ਨਵੀਂ ਤਕਨੀਕ

07/09/2019 11:47:38 AM

ਗੈਜੇਟ ਡੈਸਕ– ਹਮੇਸ਼ਾ ਅਜਿਹਾ ਹੁੰਦਾ ਹੈ ਕਿ ਤੇਜ਼ ਧੁੱਪ ਹੋਣ ’ਤੇ ਤੁਹਾਨੂੰ ਸਮਾਰਟਫੋਨ ਜਾਂ ਬਾਕੀ ਡਿਵਾਈਸਿਜ਼ ਦੀ ਸਕਰੀਨ ਸਾਫ ਦਿਖਾਈ ਨਹੀਂ ਦਿੰਦੀ। ਹੁਣ ਵਿਗਿਆਨੀਆਂ ਨੇ ਇਕ ਖਾਸ ਟੈਕਨਾਲੋਜੀ ਡਿਵੈੱਲਪ ਕੀਤੀ ਹੈ, ਜਿਸ ਦੀ ਮਦਦ ਨਾਲ ਟੀਵੀ ਅਤੇ ਸਮਾਰਟਫੋਨ ਦੀ ਡਿਸਪਲੇਅ ਨੂੰ ਹੋਰ ਵੀ ਬ੍ਰਾਈਟ, ਬਿਹਤਰ ਕਨਟ੍ਰਾਸਟ ਵਾਲਾ ਬਣਾਇਆ ਜਾ ਸਕੇਗਾ।ਨਾਲ ਹੀ ਇਹ ਡਿਸਪਲੇਅ ਜ਼ਿਆਦਾ ਲੰਮੇ ਸਮੇਂ ਤਕ ਚੱਲੇਗੀ। ਇਸ ਰਿਸਰਚ ਨੂੰ ਏ.ਸੀ.ਐੱਸ. ਨੈਨੋ ਜਨਰਲ ’ਚ ਪ੍ਰਕਾਸ਼ਿਤ ਕੀਤਾ ਗਿਆਹੈ। 

ਰਿਸਰਚ ’ਚ ਸਾਹਮਣੇ ਆਇਆ ਹੈ ਕਿ ਡਿਸਪਲੇਅ ਦੀ ਚਮਕ ਵਧਾਉਣ ਵਾਲੇ ਆਰਗੈਨਿਕ ਲਾਈਟ ਐਮਿਟਿੰਗ ਡਾਇਓਡਸ (OLEDs) ਦੀ ਸੰਰਚਨਾ ਨੂੰ ਕੰਟਰੋਲ ਕਰਕੇ ਅਤੇ ਸਮਝ ਕੇ ਇਕ ਬਿਹਤਰ ਡਿਸਪਲੇਅ ਤਿਆਰ ਕੀਤੀ ਜਾ ਸਕਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਜਿਹੀ OLEDs ਨੂੰ ਤਿਆਰ ਕਰਨਾ ਸੰਭਵ ਹੈ ਜੋ ਇਕ ਖਾਸ ਤਰ੍ਹਾਂ ਦੀ ਪੋਲਰਾਈਜ਼ਡ ਲਾਈਟ ਪੈਦਾ ਕਰੇਗੀ ਅਤੇ ਉਨ੍ਹਾਂ ਦੀ ਮਦਦ ਨਾਲ ਐਂਟੀ-ਗਲੇਅਰ ਫਿਲਟਰ ਨੂੰ ਬਾਈਪਾਸ ਕੀਤਾ ਜਾ ਸਕੇਗਾ। ਖੋਜਕਾਰਾਂ ਦਾ ਕਹਿਣਾ ਹੈ ਕਿ ਅਜਿਹੇ OLEDs ਨਾਲ ਬਣੀ ਡਿਸਪਲੇਅ ’ਚ ਊਰਜਾ ਦੀ ਬਚਤ ਹੋਵੇਗੀ ਅਤੇ ਲੰਮੀ ਬੈਟਰੀ ਲਾਈਫ ਮਿਲੇਗੀ। 

ਖੋਜਕਾਰਾਂ ਦੀ ਮੰਨੀਏ ਤਾਂ ਅਜਿਹੀ ਡਿਸਪਲੇਅ ’ਚ ਲੋਅਰ ਕਾਰਬਨ ਫੁਟਪ੍ਰਿੰਟ ਵੀ ਹੋਵੇਗਾ, ਜਿਸ ਦੇ ਚੱਲਦੇ ਇਹ ਜ਼ਿਆਦਾ ਲੰਮੇ ਸਮੇਂ ਤਕ ਕੰਮ ਕਰਨਗੇ। ਇੰਪੀਰੀਅਲ ਡਿਪਾਰਟਮੈਂਟ ਆਫ ਫਿਜੀਕਸ ਦੇ ਜੇਸ ਵੇਡ ਨੇ ਕਿਹਾ ਕਿ ਸਾਡੇ ਅਧਿਐਨ ’ਚ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਅਸੀਂ ਓ.ਐੱਲ.ਈ.ਡੀ. ਸੰਰਚਨਾ ਨੂੰ ਬਦਲ ਕੇ ਜ਼ਿਆਦਾ ਸ਼ਕਤੀਸ਼ਾਲੀ ਅਤੇ ਘੱਟ ਊਰਜਾ ਦੀ ਖਪਤ ਕਰਨ ਵਾਲੇ OLEDs ਤਿਆਰ ਕੀਤੇ ਜਾ ਸਕਦੇ ਹਨ। ਵੇਡ ਨੇ ਕਿਹਾ ਕਿ ਸਾਹਮਣੇ ਆਏ ਨਤੀਜਿਆਂ ਦੀ ਮਦਦ ਨਾਲ ਬਿਹਤਰ ਕਨਟ੍ਰਾਸਟ ਵਾਲੀ, ਜ਼ਿਆਦਾ ਬ੍ਰਾਈਟ ਅਤੇ ਲੰਮੀ ਲਾਈਫ ਵਾਲੀਆਂ ਸਕਰੀਨਾਂ ਤਿਆਰ ਕੀਤੀਆਂ ਜਾ ਸਕਣਗੀਆਂ। 

ਮੌਜੂਦਾ ਡਿਸਪਲੇਅ ਦੀ ਗੱਲ ਕਰੀਏ ਤਾਂ ਤੇਜ਼ ਧੁੱਪ ’ਚ ਵੀ ਸਕਰੀਨ ਯੂਜ਼ਰ ਨੂੰ ਦਿਸੇ, ਇਸ ਲਈ ਓ.ਐੱਲ.ਈ.ਡੀ. ਨੂੰ ਇਕ ਐਂਟੀ-ਗਲੋਅਰ ਫਿਲਟਰ ਨਾਲ ਕਵਰ ਕੀਤਾ ਜਾਂਦਾ ਹੈ। ਹਾਲਾਂਕਿ, ਐਂਟੀ-ਗਲੇਅਰ ਫਿਲਟਰ ਦੇ ਕੰਮ ਕਰਨ ਦੇ ਤਰੀਕੇ ਦੇ ਚੱਲਦੇ ਓ.ਐੱਲ.ਈ.ਡੀ. ਪਿਕਸਲ ਤੋਂ ਨਿਕਲਣ ਵਾਲੀ ਅੱਧੀ ਲਾਈਟ ਡਿਸਪਲੇਅ ’ਚ ਹੀ ਇਸ ਫਿਲਟਰ ਦੇ ਹੇਠਾਂ ਕੈਦ ਰਹਿ ਜਾਂਦੀ ਹੈ ਅਤੇ ਬਾਹਰ ਨਹੀਂ ਆਉਂਦੀ। ਇਸ ਤਰ੍ਹਾਂ ਜ਼ਿਆਦਾ ਊਰਜਾ ਦੀ ਖਪਤ ਹੁੰਦੀ ਹੈ। ਅਜੇ ਮੌਜੂਦਾ ਟੈਕਨਾਲੋਜੀ ਦੇ ਚੱਲਦੇ ਯੂਜ਼ਰਜ਼ ਲਈ ਡਿਸਪਲੇਅ ਦੀ ਉਪਯੋਗਿਤਾ ਵਧਾਉਂਦੇ ਹੋਏ ਊਰਜਾ ਦੇ ਨਾਲ ਸਮਝੌਤਾ ਕਰਨਾ ਪੈਂਦਾ ਹੈ ਅਤੇ ਜ਼ਿਆਦਾ ਬੈਟਰੀ ਦੀ ਖਪਤ ਹੁੰਦੀ ਹੈ। 


Related News