Skype ਦਾ ਨਵਾਂ ਵਰਜ਼ਨ ਲਾਂਚ, ਐਡ ਹੋਏ ਇਹ ਨਵੇਂ ਫੀਚਰਜ਼
Sunday, Jun 11, 2017 - 12:43 PM (IST)

ਜਲੰਧਰ- ਇਸ ਮਹੀਨੇ ਦੀ ਸ਼ੁਰੂਆਤ 'ਚ ਮਾਈਕ੍ਰੋਸਾਫਟ ਨੇ ਸਕਾਈਪ ਦੇ ਨਵੇਂ ਵਰਜ਼ਨ ਨੂੰ ਮੋਬਾਇਲ ਅਤੇ ਡੈਸਕਟਾਪ 'ਤੇ ਲਿਆਉਣ ਦਾ ਵਾਅਦਾ ਕੀਤਾ ਸੀ। ਆਪਣੇ ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਸਕਾਈਪ ਦੀ ਟੀਮ ਨੇ ਐਂਡਰਾਇਡ 'ਤੇ ਸਕਾਈਪ ਦੇ ਨਵੇਂ ਵਰਜ਼ਨ 8.0 ਨੂੰ ਪੇਸ਼ ਕਰ ਦਿੱਤਾ ਹੈ। ਸਕਾਈਪ 8.0 ਐਪ ਨੂੰ ਤੁਸੀਂ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਹ ਅਪਡੇਟ ਸਭ ਤੋਂ ਪਹਿਲਾਂ ਐਂਡਰਾਇਡ ਸਮਾਰਟਫੋਨਜ਼ 'ਤੇ ਉਪਲੱਬਧ ਹੈ। ਇਸ ਤੋਂ ਬਾਅਦ ਇਹ ਅਪਡੇਟ ਆਈ.ਓ.ਐੱਸ., ਵਿੰਡੋਜ਼ ਅਤੇ ਮੈਕ ਤੱਕ ਪਹੁੰਚੇਗਾ।
ਇਸ ਅਪਡੇਟ ਨੂੰ ਦੇਖ ਕੇ ਕਹਿ ਸਕਦੇ ਹੋ ਕਿ ਮਾਈਕ੍ਰੋਸਾਫਟ ਨੇ ਵਟਸਐਪ, ਇੰਸਟਾਗ੍ਰਾਮ ਅਤੇ ਸਨੈਪਚੈਟ ਨੂੰ ਟੱਕਰ ਦੇਣ ਲਈ ਕਾਫੀ ਕੰਮ ਕੀਤਾ ਹੈ।
ਨਵੇਂ ਸਕਾਈਪ 'ਚ ਕੀ ਹੈ ਖਾਸ
ਨਵੇਂ ਆਪਡੇਟ 'ਚ ਸਕਾਈਪ 'ਚ 3 ਟੈਬ ਨਜ਼ਰ ਆਉਣਗੇ। ਇਨ੍ਹਾਂ 'ਚ ਚੈਟਸ, ਕੈਪਚਰ ਅਤੇ ਫਾਇੰਡ ਟੈਬ ਸ਼ਾਮਲ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਰੁੱਪ ਦੀ ਜਿਸ ਨੂੰ ਰੀਡਿਜ਼ਾਈਨ ਕਰਕੇ ਪਹਿਲਾਂ ਨਾਲੋਂ ਜ਼ਿਆਦਾ ਐਕਸਪ੍ਰੈਸਿਵ ਬਣਾਇਆ ਗਿਆ ਹੈ। ਹੁਣ ਤੁਸੀਂ ਸਕਾਈਪ ਦੇ ਬੈਕਗ੍ਰਾਊਂਡ ਨੂੰ ਆਪਣੇ ਪਸੰਦੀਦਾ ਰੰਗ 'ਚ ਬਦਲ ਸਕੋਗੇ। ਸਕਾਈਪ ਦੇ ਲੇਟੈਸਟ ਵਰਜ਼ਨ ਰਾਹੀਂ ਹੁਣ ਤੁਹਾਡੇ ਕੋਲ ਆਪਣੇ ਖਾਸ ਪਲਾਂ ਨੂੰ ਇਕੱਠੇ ਸ਼ੇਅਰ ਕਰਨ ਲਈ ਅਣਗਿਣਤ ਆਪਸ਼ਨ ਹੋਣਗੇ। ਨਾਲ ਹੀ ਚੈਟ ਦੇ ਹਰ ਮੈਸੇਜ 'ਤੇ ਹੁਣ ਤੁਸੀਂ ਰਿਐਕਟ ਵੀ ਕਰ ਸਕੋਗੇ, ਜਿਵੇਂ ਕੀ ਤੁਸੀਂ ਫੇਸਬੁੱਕ ਦੇ ਮੈਸੇਂਜਰ ਚੈਟ ਐਪ 'ਤੇ ਕਰਦੇ ਹੋ।
ਇਨ੍ਹਾਂ ਹੀ ਨਹੀਂ ਇਸ ਨਵੇਂ ਅਪਡੇਟ ਤੋਂ ਬਾਅਦ ਹੁਣ ਤੁਸੀਂ ਵੀਡੀਓ ਕਾਲ ਦੌਰਾਨ ਵੀ ਰਿਐਕਟ ਕਰ ਸਕੋਗੇ। ਇਹ ਸਭ ਐਪ ਦੇ ਚੈਟ ਟੈਪ ਰਾਹੀਂ ਕੀਤਾ ਜਾ ਸਕੇਗਾ। ਕੰਪਨੀ ਨੇ ਇਸ ਦੇ ਨਾਲ ਇਕ ਨਵਾਂ 'ਹਾਈਲਾਈਟ' ਟੈਬ ਵੀ ਜੋੜਿਆ ਹੈ। ਹਾਈਲਾਈਟ ਟੈਬ ਰਾਹੀਂ ਫੋਟੋਜ਼ ਅਤੇ ਵੀਡੀਓ ਤੋਂ 'ਹਾਈਲਾਈਟ ਰੀਲ' ਬਣਾ ਕੇ ਤੁਸੀਂ ਇਸ ਨੂੰ ਕੁਨੈੱਕਟ ਲਿਸਟ 'ਚ ਸ਼ਾਮਲ ਲੋਕਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ। ਤੁਹਾਡੇ ਦੋਸਤ ਇਸ ਹਾਈਲਾਈਟ ਨੂੰ ਦੇਖ ਕੇ ਇਸ 'ਤੇ ਰਿਐਕਟ ਵੀ ਕਰ ਸਕਦੇ ਹਨ। ਉਥੇ ਹੀ ਇਕ ਟੈਬ ਹੋਰ ਹੈ ਜਿਸ ਦਾ ਨਾਂ ਹੈ ਕੈਪਚਰ, ਇਸ ਰਾਹੀਂ ਤੁਸੀਂ ਤਸਵੀਰ ਅਤੇ ਵੀਡੀਓ ਬਣਾ ਕੇ ਚੈਟ 'ਚ ਪੋਸਟ ਕਰ ਸਕਦੇ ਹੋ।
ਨਵੇਂ ਸਕਾਈਪ 'ਚ ਇਕ ਨਵਾਂ ਫੀਚਰ 'ਫਾਇੰਡ' ਵੀ ਐਡ ਹੋਇਆ ਹੈ ਜਿਸ ਰਾਹੀਂ ਵੈੱਬ ਦੇ ਕਿਸੇ ਵੀ ਕੰਟੈਂਟ ਨੂੰ ਲੱਭ ਸਕਦੇ ਹਨ। ਇਸ ਵਿਚ ਕੰਸਰਟ ਟਿਕਟ ਅਤੇ GIFs ਵਰਗੀਆਂ ਕਈ ਚੀਜ਼ਾਂ ਲੱਭ ਕੇ ਚੈਟ 'ਚ ਅਟੈਚ ਵੀ ਕਰ ਸਕਦੇ ਹੋ।