Mercedes-Benz E-Class ''ਚ ਮਿਲਣਗੇ ਟਿਕਟਾਕ ਤੇ ਸੈਲਫੀ ਕੈਮਰਾ ਫੀਚਰ, ਜਲਦ ਹੋਵੇਗੀ ਲਾਂਚ

02/25/2023 6:43:42 PM

ਆਟੋ ਡੈਸਕ- ਮਰਸਡੀਜ਼-ਬੈਂਜ਼ ਨੇ ਹਾਲ ਹੀ 'ਚ ਅਮਰੀਕਾ 'ਚ ਨਵੀਂ ਈ-ਕਲਾਸ ਦਾ ਖੁਲਾਸਾ ਕੀਤਾ ਹੈ। ਇਸ ਕਾਰ 'ਚ ਕਈ ਤਰ੍ਹਾਂ ਦੇ ਨਵੇਂ ਫੀਚਰਜ਼ ਮਿਲ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਰ ਇਨਬਿਲਟ ਟਿਕਟਾਕ ਅਤੇ ਸੈਲਫੀ ਕੈਮਰਾ ਫੀਚਰ ਦੇ ਨਾਲ ਆਏਗੀ। ਇਸ ਕਾਰ ਦੇ ਇੰਫੋਟੇਨਮੈਂਟ ਸਿਸਟਮ 'ਚ ਥਰਡ ਪਾਰਟੀ ਐਪ ਦੇ ਤੌਰ 'ਤੇ ਟਿਕਟਾਕ ਐਪ ਪਹਿਲਾਂ ਤੋਂ ਇੰਸਟਾਲ ਹੋਵੇਗਾ। ਯੂਜ਼ਰ ਆਪਣੇ ਸਮਾਰਟਫੋਨ ਨੂੰ ਬਿਨਾਂ ਕਾਰ ਨਾਲ ਕੁਨੈਕਟ ਕੀਤੇ ਟਿਕਟਾਕ ਐਪ ਨੂੰ ਚਲਾ ਸਕਣਗੇ। 

PunjabKesari

Mercedes-Benz E-Class ਦੇ ਅੰਦਰ ਵੀਡੀਓ ਕਾਨਫਰੰਸਿੰਗ ਕਰਨ ਲਈ ਇਕ ਵੀਡੀਓ ਕੈਮਰਾ ਵੀ ਮਿਲੇਗਾ। ਇਸਨੂੰ ਸੈਲਫੀ ਕੈਮਰੇ ਦੇ ਤੌਰ 'ਤੇ ਵੀ ਇਸਤੇਮਾਲ 'ਚ ਲਿਆਇਆ ਜਾ ਸਕਦਾ ਹੈ। ਇਸ ਕੈਮਰੇ 'ਚ ਸੈਲਫੀ ਲੈਣ ਲਈ ਕਈ ਤਰ੍ਹਾਂ ਦੇ ਸੈਟਿੰਗ ਅਤੇ ਫਿਲਟਰ ਵੀ ਪਹਿਲਾਂ ਤੋਂ ਇੰਸਟਾਲ ਮਿਲਣਗੇ। ਇਸ ਵਿਚ ਨਵਾਂ MBUX ਸੁਪਰਸਕਰੀਨ ਵੀ ਮਿਲ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਪਹਿਲਾਂ ਮਿਲਣ ਵਾਲੀ MBUX ਹਾਈਪਰਸਕਰੀਨ ਤੋਂ ਜ਼ਿਆਦਾ ਸੁਵਿਧਾਜਨਕ ਹੈ। ਕੁਝ ਗਾਹਕਾਂ ਨੇ MBUX ਹਾਈਪਰਸਕਰੀਨ ਦੇ ਚਲਦੇ ਡਰਾਈਵਿੰਗ ਦੌਰਾਨ ਧਿਆਨ ਭਟਕਨ ਦੀ ਸ਼ਿਕਾਇਤ ਕੀਤੀ ਸੀ। ਇਸ ਕਾਰਨ ਕੰਪਨੀ ਹੁਣ ਆਪਣੀਆਂ ਨਵੀਆਂ ਕਾਰਾਂ 'ਚ ਸੁਪਰਸਕਰੀਨ ਦੇਣ 'ਤੇ ਵਿਚਾਰ ਕਰ ਰਹੀ ਹੈ। 

PunjabKesari

ਇਸ ਕਾਰ 'ਚ ਸਟੈਂਡਰਡ ਬਰਮੇਸਟਰ 4ਡੀ ਸਾਊਂਡ ਸਿਸਟਮ ਅਤੇ ਐਕਟਿਵ ਐਂਬੀਅੰਟ ਲਾਈਟਿੰਗ ਸਿਸਟਮ ਦਿੱਤਾ ਜਾਵੇਗਾ। ਇਸ ਵਿਚ ਕਈ ਤਰ੍ਹਾਂ ਦੇ ਰੰਗਾਂ ਨੂੰ ਚੁਣਨ ਦਾ ਆਪਸ਼ਨ ਵੀ ਮਿਲੇਗਾ। ਅਮਰੀਕਾ 'ਚ ਇਹ ਕਾਰ ਮਾਰਚ 'ਚ ਲਾਂਚ ਕੀਤੀ ਜਾ ਸਕਦੀ ਹੈ। ਇਸਦੇ ਭਾਰਤ 'ਚ ਆਉਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ। 


Rakesh

Content Editor

Related News